ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਮਿੱਤਲ ਨੂੰ ਕੀਤਾ ਗਿਆ ਹੈ ਨਿਯੁਕਤ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਨੂੰ ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਦੇਸ਼ ਉਪ ਰਾਸ਼ਟਰਪਤੀ ਅਤੇ ਰਾਜਸਭਾ ਦੇ ਚੇਅਰਮੈਨ ਜਗਦੀਪ ਧਨਖੜ ਵੱਲੋਂ ਇਹ ਨਿਯੁਕਤੀ ਸਿੱਖਿਆ, ਯੋਜਨਾ ਅਤੇ ਆਰਕੀਟੈਕਚਰ ’ਚ ਮੋਹਾਰਤ ਨੂੰ ਦੇਖਦੇ ਹੋਏ ਕੀਤੀ ਗਈ ਹੈ। ਇਸ ’ਤੇ ਰਾਜਸਭਾ ਮੈਂਬਰ ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਪਰਿਸ਼ਦ ’ਚ ਮੈਂਬਰ ਦੇ ਤੌਰ ’ਤੇ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਅਤੇ ਐਸੀਪੀਏ ਪਰਿਸ਼ਦ ਦੇ ਪ੍ਰਧਾਨ ਧਰਮਿੰਦਰ ਪ੍ਰਧਾਨ ਵੱਲੋਂ ਵੀ ਡਾ. ਮਿੱਤਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਦੇਸ਼ ਦੀ ਸਿੱਖਿਆ ਨੂੰ ਅੱਗੇ ਵਧਾਉਣ ਦੇ ਲਈ ਕਿਹਾ। ਜ਼ਿਕਰਯੋਗ ਹੈ ਕਿ ਪਲਾਨਿੰਗ ਅਤੇ ਆਰਕੀਟੈਕਚਰ ਸਕੂਲ ਸੰਸਦ ਦੇ ਐਕਟ ਤਹਿਤ ਬਣਾਇਆ ਗਿਆ ਹੈ। ਇਹ ਭਾਰਤ ’ਚ ਆਰਕੀਟੈਕਚਰ ਲਈ ਪ੍ਰਮੁੱਖ ਸੰਸਥਾ ਹੈ ਅਤੇ ਇਸ ਸਮੇਂ ਸਕੂਲ ਆਫ ਪਲਾਨਿੰਗ ਐਂਡ ਆਰਕੀਟੈਕਚਰ ਦੇ ਦੇਸ਼ ’ਚ ਤਿੰਨ ਇਮਾਰਤਾਂ ਹਨ। ਜਿਨ੍ਹਾਂ ’ਚੋਂ ਇਕ ਨਵੀਂ ਦਿੱਲੀ, ਦੂਜੀ ਭੂਪਾਲ ਅਤੇ ਤੀਜੀ ਵਿਜੇਵਾੜਾ ’ਚ ਹੈ ਅਤੇ ਕੇਂਦਰ ਸਰਕਾਰ ਇਨ੍ਹਾਂ ਦਾ ਹੋਰ ਵਿਸਥਾਰ ਕਰਨਾ ਚਾਹੁੰਦੀ ਹੈ।
Check Also
ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤੀ
ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਹਰਾ ਕੇ ਬਹੁਮਤ ਕੀਤਾ ਹਾਸਲ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ …