ਕੋਰੋਨਾ ਪੀੜਤਾਂ ਦੀ ਚੰਡੀਗੜ੍ਹ ‘ਚ ਗਿਣਤੀ ਹੋਈ 13
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ‘ਚ ਅੱਜ ਇਕੋ ਦਿਨ ਵਿਚ ਕਰੋਨਾ ਵਾਇਰਸ ਤੋਂ ਪੀੜਤ ਪੰਜ ਨਵੇਂ ਕੇਸ ਸਾਹਮਣੇ ਆਉਣ ਨਾਲ ਪੂਰੇ ਚੰਡੀਗੜ੍ਹ ‘ਚ ਹਾਹਾਕਾਰ ਮਚ ਗਈ। ਇਨ੍ਹਾਂ ਸਾਹਮਣੇ ਆਏ ਨਵੇਂ ਕੇਸਾਂ ਵਿਚ ਇਕ ਐਨ ਆਰ ਆਈ ਜੋੜਾ ਜਿਸ ਵਿਚ 32 ਸਾਲਾ ਪੁਰਸ਼ ਤੇ 32 ਸਾਲਾਂ ਮਹਿਲਾ ਹੈ ਜੋ ਕੈਨੇਡਾ ਦੇ ਵਸਨੀਕ ਹਨ। ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਦੋਵਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਹੈ। 23 ਸਾਲਾ ਦੋ ਵਿਅਕਤੀ ਚੰਡੀਗੜ੍ਹ ਵਾਸੀ ਵੀ ਇਥੇ ਹੀ ਦਾਖਲ ਹੈ ਜੋ ਪਾਜ਼ੀਟਿਵ ਹਨ। ਇਸੇ ਤਰ੍ਹਾਂ ਚੰਡੀਗੜ੍ਹ ਵਾਸੀ 40 ਸਾਲਾ ਮਹਿਲਾ ਵੀ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਹੈ ਜੋ ਪਾਜ਼ੀਟਿਵ ਪਾਈ ਗਈ ਹੈ। ઠ