ਖਹਿਰਾ ਬਣੇ ਪੋਲਿੰਗ ਏਜੰਟ, ਫਿਰ ਵੀ ਹਾਰੀ ਭਾਬੀ
ਜਲੰਧਰ/ਬਿਊਰੋ ਨਿਊਜ਼
ਪੰਜਾਬ ਵਿਚ ਤੀਜਾ ਬਦਲ ਖੜ੍ਹਾ ਕਰਨ ਜਾ ਰਹੇ ਸੁਖਪਾਲ ਸਿੰਘ ਖਹਿਰਾ ਨੂੰ ਪੰਚਾਇਤੀ ਚੋਣਾਂ ਵਿਚ ਵੀ ਵੱਡਾ ਝਟਕਾ ਲੱਗਾ ਹੈ। ਖਹਿਰਾ ਦੇ ਚਚੇਰੇ ਭਰਾ ਕੁਲਬੀਰ ਸਿੰਘ ਦੀ ਪਤਨੀ ਕਿਰਨਬੀਰ ਕੌਰ ਨੂੰੰ ਪੰਚਾਇਤੀ ਚੋਣਾਂ ਵਿੱਚ 51 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਖਹਿਰਾ ਆਪਣੀ ਭਰਜਾਈ ਨੂੰ ਜਿਤਾਉਣ ਲਈ ਖੁਦ ਸਾਰਾ ਦਿਨ ਪੋਲਿੰਗ ਬੂਥ ‘ਤੇ ਬੈਠੇ ਰਹੇ। ਇਹ ਵੀ ਪਤਾ ਲੱਗਾ ਹੈ ਕਿ ਇਸ ਪੰਚਾਇਤੀ ਚੋਣ ਦੌਰਾਨ ਪੋਲਿੰਗ ਏਜੰਟ ਵੀ ਖਹਿਰਾ ਹੀ ਬਣੇ ਹੋਏ ਸਨ। ਭਰਜਾਈ ਦੇ ਚੋਣ ਪੋਸਟਰ ਵਿਚ ਖਹਿਰਾ ਵਲੋਂ ਸਮਰਥਨ ਦਿੱਤੇ ਜਾਣ ਦਾ ਵਿਸ਼ੇਸ਼ ਨੋਟ ਵੀ ਲਿਖਿਆ ਹੋਇਆ ਸੀ, ਪਰ ਉਹ ਵੀ ਕਿਸੇ ਕੰਮ ਨਹੀਂ ਆਇਆ। ਹੁਣ ਹਾਰ ਭਾਵੇਂ ਖਹਿਰਾ ਦੀ ਭਰਜਾਈ ਦੀ ਹੋਈ ਹੈ, ਪਰ ਵਿਰੋਧੀ ਇਸ ਨੂੰ ਖਹਿਰਾ ਦੀ ਹਾਰ ਵਜੋਂ ਹੀ ਦੇਖ ਰਹੇ ਹਨ। ਵੱਡੇ ਆਗੂਆਂ ਦਾ ਪੰਚਾਇਤੀ ਚੋਣਾਂ ਵਿਚ ਖੁਦ ਜਾ ਕੇ ਦਖਲਅੰਦਾਜ਼ੀ ਕਰਨਾ ਨਵੇਂ ਸਵਾਲਾਂ ਨੂੰ ਜਨਮ ਦਿੰਦਾ ਹੈ।
Check Also
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ
ਕਿਹਾ : ਭਾਖੜਾ-ਨੰਗਲ ਡੈਮ ਮਿਊਜ਼ੀਅਮ ਦਾ ਜਲਦੀ ਹੋਵੇ ਨਿਰਮਾਣ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿੱਖਿਆ …