-18.1 C
Toronto
Sunday, February 8, 2026
spot_img
Homeਪੰਜਾਬਚਿਤਾਵਨੀ : ਪੰਜਾਬ ਪੁਲਿਸ 'ਚ ਅਨੁਸ਼ਾਸ਼ਨਹੀਣਤਾ ਨਹੀਂ ਹੋਵੇਗੀ ਸਹਿਣ

ਚਿਤਾਵਨੀ : ਪੰਜਾਬ ਪੁਲਿਸ ‘ਚ ਅਨੁਸ਼ਾਸ਼ਨਹੀਣਤਾ ਨਹੀਂ ਹੋਵੇਗੀ ਸਹਿਣ

ਹਰਪ੍ਰੀਤ ਸਿੱਧੂ ਦੀ ਨਵੀਂ ਨਿਯੁਕਤੀ ਤੋਂ ਨਾਰਾਜ਼ ਪੁਲਿਸ ਅਧਿਕਾਰੀ ਕੇਂਦਰ ‘ਚ ਚਲੇ ਜਾਣ ਡੈਪੂਟੇਸ਼ਨ ‘ਤੇ : ਅਮਰਿੰਦਰ
ਚੰਡੀਗੜ੍ਹ : ਪੁਲਿਸ ਦੇ ਉੱਚ ਅਧਿਕਾਰੀਆਂ ਵਿਚ ਅਨੁਸ਼ਾਸਨਹੀਣਤਾ ਵਿਰੁੱਧ ਤਿੱਖੀ ਚਿਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਹੜੇ ਪੁਲਿਸ ਅਧਿਕਾਰੀ ਹਰਪ੍ਰੀਤ ਸਿੱਧੂ ਨੂੰ ਐੱਸਟੀਐੱਫ ਦੇ ਮੁਖੀ ਲਾਏ ਜਾਣ ਤੋਂ ਨਾਖੁਸ਼ ਹਨ, ਉਹ ਖੁਸ਼ੀ-ਖੁਸ਼ੀ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ‘ਤੇ ਜਾ ਸਕਦੇ ਹਨ। ਸਿੱਧੂ ਦੀ ਨਿਯੁਕਤੀ ਸਬੰਧੀ ਬੇਚੈਨੀ ਬਾਰੇ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਿੱਤ ਵਿਚ ਕਿਸੇ ਵੀ ਪੁਲਿਸ ਅਫਸਰ ਦਾ ਤਬਾਦਲਾ, ਤਾਇਨਾਤੀ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਜੇਕਰ ਕਿਸੇ ਵੀ ਅਧਿਕਾਰੀ ਨੂੰ ਉਨ੍ਹਾਂ ਦੇ ਹੁਕਮਾਂ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਅਧਿਕਾਰੀ ਕੇਂਦਰ ਵਿਚ ਡੈਪੂਟੇਸ਼ਨ ‘ਤੇ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਆਪਣੇ ਫ਼ੈਸਲੇ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦੇਣਗੇ। ਸਿੱਧੂ ਨੂੰ ਮੁੜ ਐੱਸਟੀਐੱਫ ਦਾ ਮੁਖੀ ਨਿਯੁਕਤ ਕਰਨ ਦਾ ਫ਼ੈਸਲਾ ਸੂਬੇ ਵਿਚ ਮੁੜ ਨਸ਼ਿਆਂ ਦਾ ਮੁੱਦਾ ਬਣਨ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਲਿਆ ਗਿਆ ਹੈ। ਕੈਪਟਨ ਦੁਹਰਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਲਈ ਵਚਨਬੱਧ ਹੈ। ਇਸ ਸਮੱਸਿਆ ਨਾਲ ਨਿਪਟਣ ਲਈ ਉਹ ਕੌਮੀ ਡਰੱਗ ਨੀਤੀ ਬਣਉਣ ਦੀ ਲੋੜ ‘ਤੇ ਜ਼ੋਰ ਦੇ ਰਹੇ ਹਨ ਕਿਉਂਕਿ ਨਸ਼ਿਆਂ ਨੇ ਪੰਜਾਬ ਲਈ ਗੰਭੀਰ ਚਿੰਤਾ ਪੈਦਾ ਕੀਤੀ ਹੋਈ ਹੈ। ਨਸ਼ੇ ਨਾ ਕੇਵਲ ਭਾਰਤ-ਪਾਕਿ ਸਰਹੱਦ ਦੇ ਪਾਰੋਂ ਤਸਕਰੀ ਕਰਕੇ ਲਿਆਂਦੇ ਜਾ ਰਹੇ ਹਨ ਸਗੋਂ ਜੰਮੂ-ਕਸ਼ਮੀਰ ਅਤੇ ਗੁਜਰਾਤ ਵਰਗੇ ਹੋਰਨਾਂ ਸੂਬਿਆਂ ਤੋਂ ਵੀ ਆ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਸਿੱਧੂ ਦੀ ਮੁੜ ਨਿਯੁਕਤੀ ਬਾਰੇ ਕਿਸੇ ਤੋਂ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਇਹ ਫ਼ੈਸਲਾ ਸੂਬੇ ਦੇ ਵਡੇਰੇ ਹਿੱਤਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਪੈਦਾ ਕਰਨ ਵਾਲੇ ਲਈ ਕਿਸੇ ਵੀ ਅਧਿਕਾਰੀ ਲਈ ਪੁਲਿਸ ਵਿੱਚ ਕੋਈ ਵੀ ਥਾਂ ਨਹੀਂ ਹੈ।

RELATED ARTICLES
POPULAR POSTS