13.5 C
Toronto
Wednesday, September 23, 2026
spot_img
Homeਪੰਜਾਬਰਾਮ ਰਹੀਮ ਦੇ ਪਾਸਪੋਰਟਾਂ ਦਾ ਮਾਮਲਾ ਆਇਆ ਸਾਹਮਣੇ

ਰਾਮ ਰਹੀਮ ਦੇ ਪਾਸਪੋਰਟਾਂ ਦਾ ਮਾਮਲਾ ਆਇਆ ਸਾਹਮਣੇ

ਰਾਮ ਰਹੀਮ ਦੇ ਪਾਸਪੋਰਟਾਂ ਦਾ ਮਾਮਲਾ ਆਇਆ ਸਾਹਮਣੇਬੈਗ ਵਿਚੋਂ ਮਿਲੇ ਕਈ ਕ੍ਰੈਡਿਟ ਕਾਰਡ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਰਾਮ ਰਹੀਮ ਬਾਰੇ ਕੋਈ ਨਾ ਕੋਈ ਅਜਿਹਾ ਤੱਥ ਨਿਕਲ ਆਉਂਦਾ ਹੈ ਜੋ ਉਸ ਦੀ ਮੁਸ਼ਕਲ ਹੋਰ ਵਧਾ ਦਿੰਦਾ ਹੈ। ਇਕ ਨਵਾਂ ਮਾਮਲਾ ਡੇਰਾ ਮੁਖੀ ਵੱਲੋਂ 2 ਪਾਸਪੋਰਟ ਰੱਖਣ ਦਾ ਹੈ। ਪੁਲਿਸ ਨੇ ਡੇਰੇ ਵਿੱਚੋਂ ਇੱਕ ਬੈਗ ਬਰਾਮਦ ਕੀਤਾ ਹੈ, ਜਿਸ ਵਿੱਚੋਂ ਗੁਰਮੀਤ ਰਾਮ ਰਹੀਮ ਦਾ ਅਸਲੀ ਤੇ ਨਕਲੀ ਪਾਸਪੋਰਟ ਵੀ ਮਿਲਿਆ ਹੈ। ਬੈਗ ਵਿੱਚੋਂ ਪੁਲਿਸ ਨੂੰ ਵੱਡੀ ਗਿਣਤੀ ਵਿੱਚ ਕ੍ਰੈਡਿਟ ਕਾਰਡ ਵੀ ਮਿਲੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪਾਸਪੋਰਟਾਂ ਨੂੰ ਵਿਭਾਗ ਦੇ ਹਵਾਲੇ ਕੀਤਾ ਜਾਵੇਗਾ ਤਾਂ ਜੋ ਅਸਲੀ ਨਕਲੀ ਦੀ ਜਾਂਚ ਹੋ ਸਕੇ।
ਦੂਜੇ ਪਾਸੇ ਪੰਚਕੂਲਾ ਵਿੱਚ 25 ਅਗਸਤ ਨੂੰ ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਹੋਈ ਹਿੰਸਾ ਦੀ ਸੂਈ ਹੁਣ ਚੰਡੀਗੜ੍ਹ ਪੁਲਿਸ ਦੇ ਖੁਫ਼ੀਆ ਵਿੰਗ ਵੱਲ ਮੁੜ ਗਈ ਹੈ। ਪੰਚਕੂਲਾ ਪੁਲਿਸ ਹੁਣ ਚੰਡੀਗੜ੍ਹ ਇੰਟੈਲੀਜੈਂਸ ਦੇ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕਰ ਸਕਦੀ ਹੈ।

 

RELATED ARTICLES
POPULAR POSTS