ਨਵੀਂ ਉਦਯੋਗਿਕ ਨੀਤੀ ‘ਤੇ ਵੀ ਲਗਾਈ ਮੋਹਰ
ਡੀ.ਟੀ.ਐਚ ਅਤੇ ਕੇਬਲ ‘ਤੇ ਲਾਇਆ ਟੈਕਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਚੰਡੀਗੜ੍ਹ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਈ। ਕੈਬਨਿਟ ਮੀਟਿੰਗ ਵਿਚ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਪੰਜਾਬ ਕੈਬਨਿਟ ਨੇ ਨਵੀਂ ਇੰਡਸਟਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਦੇ ਤਹਿਤ ਸਰਕਾਰ ਆਉਣ ਵਾਲੇ 5 ਸਾਲਾਂ ਲਈ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵੇਗੀ। ਸਰਹੱਦੀ ਇਲਾਕੇ ਵਿਚ ਇੰਡਸਟਰੀ ਲਗਾਉਣ ‘ਤੇ ਸਰਕਾਰ ਨੇ ਵਿਸ਼ੇਸ਼ ਰਿਆਇਤ ਦੇਣ ਦਾ ਐਲਾਨ ਕੀਤਾ ਹੈ। ਮੰਤਰੀ ਮੰਡਲ ਵੱਲੋਂ ਕੇਬਲ ਅਤੇ ਡੀ.ਟੀ.ਐਚ ਸੇਵਾਵਾਂ ‘ਤੇ ਟੈਕਸ ਲਗਾ ਦਿੱਤਾ ਹੈ । ਡੀ.ਟੀ.ਐਚ ਕੁਨੈਕਸ਼ਨ ‘ਤੇ 5 ਰੁਪਏ ਅਤੇ ਕੇਬਲ ਕੁਨੈਕਸ਼ਨ ‘ਤੇ 10 ਰੁਪਏ ਪ੍ਰਤੀ ਮਹੀਨਾ ਟੈਕਸ ਦੇਣਾ ਪਏਗਾ । ਸਰਕਾਰ ਇਹ ਸਾਰੇ ਫੈਸਲੇ ਅਗਲੇ ਵਿਧਾਨ ਸਭਾ ਇਜਲਾਸ ਵਿੱਚ ਲਿਆਏਗੀ ।