Breaking News
Home / ਕੈਨੇਡਾ / Front / ਪੰਜਾਬ ਸਰਕਾਰ ਘਰ-ਘਰ ਰਾਸ਼ਨ ਪਹੁੰਚਾਉਣ ਵਾਲੀ ਯੋਜਨਾ ’ਤੇ ਲਗਾਏਗੀ ਰੋਕ

ਪੰਜਾਬ ਸਰਕਾਰ ਘਰ-ਘਰ ਰਾਸ਼ਨ ਪਹੁੰਚਾਉਣ ਵਾਲੀ ਯੋਜਨਾ ’ਤੇ ਲਗਾਏਗੀ ਰੋਕ


ਆਟੇ ਦੀ ਜਗ੍ਹਾ ਹੁਣ ਮੁੜ ਤੋਂ ਮਿਲਿਆ ਕਰੇਗੀ ਕਣਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਨੈਸ਼ਨਲ ਫੂਡ ਸਕਿਓਰਿਟੀ ਐਕਟ ਦੇ ਲਾਭਪਾਤਰੀਆਂ ਨੂੰ ‘ਆਟਾ’ ਦੇਣ ਦੇ ਲਈ ਸ਼ੁਰੂ ਕੀਤੀ ਆਪਣੀ ਪ੍ਰਮੁੱਖ ਯੋਜਨਾ ਘਰ-ਘਰ ਰਾਸ਼ਨ ਯੋਜਨਾ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਲੋੜਵੰਦਾਂ ਨੂੰ ਹੁਣ ਸਿਰਫ਼ ਕਣਕ ਹੀ ਦਿੱਤੀ ਜਾਵੇਗੀ। ਇਸ ਸਬੰਧੀ ਮਾਰਕਫੈਡ ਦੇ ਸਾਰੇ ਜ਼ਿਲ੍ਹਾ ਪ੍ਰਬੰਧਕਾਂ ਦੀ ਬੈਠਕ ਹੋਈ ਅਤੇ ਇਹ ਬੈਠਕ ਮਾਰਕਫੈਡ ਦੇ ਪ੍ਰਬੰਧ ਨਿਰਦੇਸ਼ਕ ਗਿਰੀਸ਼ ਦਿਆਲਨ ਦੀ ਅਗਵਾਈ ਵਿਚ ਆਯੋਜਿਤ ਕੀਤੀ ਗਈ। 1 ਜੁਲਾਈ ਤੋਂ ਕਣਕ ਵੰਡਣ ਦਾ ਕੰਮ ਪਨਗ੍ਰੇਨ ਵੱਲੋਂ ਕੀਤੀ ਜਾਵੇਗਾ ਅਤੇ ਡਿਪੂ ਹੋਲਡਰ ਹੀ ਕਣਕ ਵੰਡਣਗੇ ਜਿਸ ਤਰ੍ਹਾਂ ਕਿ ਪਹਿਲਾਂ ਕੀਤਾ ਜਾਂਦਾ ਸੀ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਹੁਣ 3 ਮਹੀਨਿਆਂ ਦੀ ਜਗ੍ਹਾ 4 ਮਹੀਨਿਆਂ ਮਗਰੋਂ ਇਹ ਕਣਕ ਦਿੱਤੀ ਜਾਇਆ ਕਰੇਗੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵ ਬੈਂਕ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

ਚੁਣੌਤੀਆਂ ਨਾਲ ਨਿਪਟਣ ਲਈ ਆਰਥਿਕ ਮਦਦ ਦੀ ਵੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ …