Breaking News
Home / ਪੰਜਾਬ / ਪੰਜਾਬ ‘ਚ ਪੱਕੇ ਧਰਨਾ ਸਥਾਨਾਂ ‘ਤੇ ਇਕੱਠਾ ਹੋਣ ਲੱਗਾ ਲੰਗਰ ਲਈ ਰਾਸ਼ਨ

ਪੰਜਾਬ ‘ਚ ਪੱਕੇ ਧਰਨਾ ਸਥਾਨਾਂ ‘ਤੇ ਇਕੱਠਾ ਹੋਣ ਲੱਗਾ ਲੰਗਰ ਲਈ ਰਾਸ਼ਨ

ਕਿਸਾਨਾਂ ਦੀ ਮੱਦਦ ਲਈ ਪੂਰਾ ਪੰਜਾਬ ਹੋਇਆ ਇਕਜੁੱਟ
ਚੰਡੀਗੜ੍ਹ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦੇ ਚੱਲਦਿਆਂ ਪੂਰਾ ਪੰਜਾਬ ਇਕਜੁੱਟ ਹੋ ਗਿਆ ਹੈ। ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੀਆਂ ਹਨ। ਪੰਜਾਬ ਵਿਚ ਚੱਲ ਰਹੇ ਪੱਕੇ ਧਰਨੇ ਹੁਣ ਕੁਲੈਕਸ਼ਨ ਸੈਂਟਰ ਬਣ ਚੁੱਕੇ ਹਨ। ਇਨ੍ਹਾਂ ਸਥਾਨਾਂ ‘ਤੇ ਹੁਣ ਲੰਗਰ ਲਈ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਫਿਰ ਦਿੱਲੀ ਦੇ ਧਰਨਿਆਂ ਵਾਸਤੇ ਕਿਸਾਨਾਂ ਲਈ ਪਹੁੰਚਾਇਆ ਜਾ ਰਿਹਾ ਹੈ। ਹਰ ਪਿੰਡ ਵਿਚੋਂ ਆਟਾ, ਦਾਲਾਂ, ਘਿਓ, ਦੁੱਧ ਅਤੇ ਸਬਜ਼ੀਆਂ ਧਰਨਾ ਸਥਾਨ ‘ਤੇ ਪਹੁੰਚਾਈਆਂ ਜਾ ਰਹੀਆਂ ਹਨ ਤਾਂ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਜ਼ਿਕਰਯੋਗ ਹੈ ਕਿ ਪੰਜਾਬ ਵਿਚੋਂ ਹਰ ਰੋਜ਼ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਧਰਨਿਆਂ ਵਿਚ ਸ਼ਮੂਲੀਅਤ ਕਰਨ ਲਈ ਪਹੁੰਚ ਰਹੇ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਬੀਬੀਆਂ ਵੀ ਸ਼ਾਮਲ ਹਨ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …