ਟੋਰਾਂਟੋ : ਉਨਟਾਰੀਓ ਅਸੈਂਬਲੀ ਵਿਚ ਲਿਬਰਲ ਪਾਰਟੀ ਵਲੋਂ ਐਮ.ਪੀ.ਪੀ. ਮਾਈਕਲ ਕੋਟੌ ‘ਪਰਵਾਸੀ’ ਦੇ ਦਫ਼ਤਰ ਪਹੁੰਚੇ। ਮਾਈਕਲ ਕੋਟੌ ਲਗਾਤਾਰ ਤਿੰਨ ਵਾਰ ਐਮ.ਪੀ.ਪੀ. ਰਹੇ ਹਨ। ઠਕੈਥਲੀਨ ਵਿਨ ਦੀ ਸਰਕਾਰ ਵਿਚ ઠਮਾਈਕਲ ਕੋਟੌ ਇਮੀਗ੍ਰੇਸ਼ਨ ਮੰਤਰੀ, ਖੇਡ ਮੰਤਰੀ, ਬਾਲ ਵਿਕਾਸ ਮੰਤਰੀ ਅਤੇ ਸੈਰ ਸਪਾਟਾ ਮੰਤਰੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ઠਮਾਈਕਲ ਕੋਟੌ ਨੇ ‘ਪਰਵਾਸੀ’ ਅਦਾਰੇ ਦੇ ਮੁਖੀ ਰਾਜਿੰਦਰ ਸੈਣੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲਿਬਰਲ ਪਾਰਟੀ ਜੋ 2018 ਦੀ ਅਸੈਂਬਲੀ ઠਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਗਈ ਸੀ, ਹੁਣ ਫੇਰ ਤੋਂ ਲੋਕਾਂ ਦੇ ਦਿਲ ਵਿਚ ਆਪਣੀ ਥਾਂ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਤੋਂ ਉਨਟਾਰੀਓ ਸੂਬੇ ਦੇ ਲੋਕ ਦੁਖੀ ਹੋ ਚੁੱਕੇ ਹਨ। ਮਾਈਕਲ ਕੋਟੌ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਨਾਲ ਉਹਨਾਂ ਦਾ ਖ਼ਾਸ ਲਗਾਓ ਹੈ ਕਿਉਂਕਿ ਪੰਜਾਬੀ ਅਤੇ ਭਾਰਤੀਆਂ ਨੇ ਹਮੇਸ਼ਾ ਤੋਂ ਕੈਨੇਡਾ ਦੇ ਵਿਕਾਸ ਲਈ ਵਧ ਚੜ੍ਹ ਕੇ ਯੋਗਦਾਨ ਪਾਇਆ ਹੈ।
‘ਪਰਵਾਸੀ’ ਦੇ ਦਫ਼ਤਰ ਪੁੱਜੇ ਐਮ.ਪੀ.ਪੀ.ਮਾਈਕਲ ਕੋਟੌ
RELATED ARTICLES