Breaking News
Home / ਜੀ.ਟੀ.ਏ. ਨਿਊਜ਼ / ਸਪੀਅਰਸ ਐਂਡ ਮਕੇਅ ਵੱਲੋਂ ਇੰਡੀਆ ਦੀ ਟਿਕਟ ਦਾ ਇਨਾਮ ਲੱਕੀ ਡਰਾਅ ਵਿੱਚ ਕੱਢਿਆ ਗਿਆ

ਸਪੀਅਰਸ ਐਂਡ ਮਕੇਅ ਵੱਲੋਂ ਇੰਡੀਆ ਦੀ ਟਿਕਟ ਦਾ ਇਨਾਮ ਲੱਕੀ ਡਰਾਅ ਵਿੱਚ ਕੱਢਿਆ ਗਿਆ

ਟੋਰਾਂਟੋ : ਲੰਘੇ ਵੀਰਵਾਰ ਨੂੰ ਸਪੀਅਰਸ ਐਂਡ ਮਕੇਅ ਦੇ ਡਿਕਸੀ ਅਤੇ ਮਾਇਰਸਾਈਡ ਨੇੜੇ ਸਥਿਤ ਸ਼ੋਅਰੂਮ ਵਿੱਚ ਇਕ ਲੱਕੀ ਡਰਾਅ ਕੱਢਿਆ ਗਿਆ, ਜਿਸ ਜੇਤੂ ਵਿਅਕਤੀ ਨੂੰ ਇੰਡੀਆ ਜਾਣ ਦੀ ਹਵਾਈ ਟਿਕਟ (ਰਾਊਂਡ ਟਰਿੱਪ) ਦਿੱਤੀ ਗਈ, ਜੋ ਕਿ ਕਰੀਬ 1500 ਡਾਲਰ ਦੀ ਕੀਮਤ ਦੀ ਹੈ।
ਵਰਨਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੇ ਵੀ ਲੋਕ ਮਰਦਾਂ ਦੇ ਹਰ ਤਰ੍ਹਾਂ ਦੇ ਪਹਿਰਾਵੇ ਲਈ ਪ੍ਰਸਿੱਧ ਇਸ ਸਟੋਰ ਤੋਂ ਖਰੀਦ ਤੋਂ ਜਿਹੜੇ ਲੋਕ ਵੀ ਖਰੀਦੋ-ਫਰੋਖ਼ਤ ਕਰ ਰਹੇ ਸਨ, ਉਨ੍ਹਾਂ ਦਾ ਨਾਂਅ ਲੱਕੀ ਡਰਾਅ ਵਿੱਚ ਪਾਇਆ ਜਾ ਰਿਹਾ ਸੀ।
ਅਦਾਰਾ ‘ਪਰਵਾਸੀ’ ਵੱਲੋਂ ਮੌਕੇ ‘ਤੇ ਆਯੋਜਿਤ ਕੀਤੇ ਗਏ ਇਸ ਲੱਕੀ ਡਰਾਅ ਵਿੱਚ ਜਸਵਿੰਦਰ ਸਿੰਘ ਗਰੇਵਾਲ ਨੂੰ ਜੇਤੂ ਐਲਾਨਿਆ ਗਿਆ। ਸਟੋਰ ਦੇ ਸੰਚਾਲਕ ਰਿੱਕੀ ਖੰਨਾ ਦਾ ਕਹਿਣਾ ਹੈ ਕਿ ਜੇਤੂ ਵਿਅਕਤੀ ਸਟੋਰ ਤੇ ਪਹੁੰਚ ਕੇ ਆਪਣਾ ਇਨਾਮ ਹਾਸਲ ਕਰ ਸਕਦੇ ਹਨ। ਸਟੋਰ ਦਾ ਫੋਨ ਨੰਬਰ : 905-670-3388 ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …