13.2 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਮੋਹਨ ਭਾਗਵਤ ਦੀ ਕੈਨੇਡਾ ਫੇਰੀ ’ਤੇ ਸਿਆਸੀ ਘਮਸਾਣ

ਮੋਹਨ ਭਾਗਵਤ ਦੀ ਕੈਨੇਡਾ ਫੇਰੀ ’ਤੇ ਸਿਆਸੀ ਘਮਸਾਣ

ਮੋਹਨ ਭਾਗਵਤ ਦੀ ਕੈਨੇਡਾ ਫੇਰੀ ’ਤੇ ਸਿਆਸੀ ਘਮਸਾਣਐੱਨਡੀਪੀ ਸੰਸਦ ਮੈਂਬਰਾਂ ਨੇ ਭਾਗਵਤ ਦੇ ਕੈਨੇਡਾ ਦਾਖਲੇ ’ਤੇ ਰੋਕ ਲਗਾਉਣ ਦੀ ਕੀਤੀ ਮੰਗ
ਓਟਵਾ/ਪ੍ਰਭਜੋਤ ਸਿੰਘ
ਆਰ.ਐੱਸ.ਐੱਸ. (ਰਾਸ਼ਟਰੀ ਸਵੈਮ ਸੇਵਕ ਸੰਘ) ਦੇ ਮੁਖੀ ਮੋਹਨ ਭਾਗਵਤ ਦੀ ਇਸ ਮਹੀਨੇ ਹੋਣ ਵਾਲੀ ਕੈਨੇਡਾ ਫੇਰੀ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਐੱਨਡੀਪੀ ਦੇ ਦੋ ਸੰਸਦ ਮੈਂਬਰਾਂ ਨੇ ਭਾਗਵਤ ਦੇ ਕੈਨੇਡਾ ਦਾਖ਼ਲੇ ’ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਤਿੰਨ ਫੈਡਰਲ ਮੰਤਰੀਆਂ ਨੂੰ ਪੱਤਰ ਲਿਖਿਆ ਹੈ। ਵਿਦੇਸ਼ ਮਾਮਲਿਆਂ ਬਾਰੇ ਆਲੋਚਕ ਹੈਦਰ ਮੈਕਫਰਸਨ ਅਤੇ ਇਮੀਗ੍ਰੇਸ਼ਨ ਮਾਮਲਿਆਂ ਬਾਰੇ ਆਲੋਚਕ ਜੈਨੀ ਕਵਾਨ ਨੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸਾਂਗਰੀ, ਇਮੀਗ੍ਰੇਸ਼ਨ ਮੰਤਰੀ ਲੀਨਾ ਡੀਐਬ ਅਤੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੂੰ ਪੱਤਰ ਭੇਜਿਆ। ਉਨ੍ਹਾਂ ਨੇ ਆਰਐੱਸਐੱਸ ’ਤੇ ਪੂਰਨ ਪਾਬੰਦੀ ਲਗਾਉਣ ਦੀ ਆਪਣੀ ਪੁਰਾਣੀ ਮੰਗ ਵੀ ਦੁਹਰਾਈ ਹੈ।
ਮੈਕਫਰਸਨ ਨੇ ਇਲਜ਼ਾਮ ਲਾਇਆ ਕਿ ਆਰਐੱਸਐੱਸ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਅਤੇ ਹਾਸ਼ੀਏ ’ਤੇ ਰਹਿੰਦੇ ਲੋਕਾਂ ਵਿਰੁੱਧ ਨਫ਼ਰਤ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲਾ ਕੱਟੜਪੰਥੀ ਸੰਗਠਨ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਵੀ ਸੰਗਠਨ ਦੀ ਆਲੋਚਨਾ ਕਰਨ ਵਾਲਿਆਂ ਨੂੰ ਡਰਾਉਣ-ਧਮਕਾਉਣ ਦੀਆਂ ਚਿੰਤਾਵਾਂ ਸਾਹਮਣੇ ਆਈਆਂ ਹਨ।
ਜੈਨੀ ਕਵਾਨ ਨੇ ਕਿਹਾ ਕਿ ਕੈਨੇਡਾ ਨੂੰ ਸਪੱਸ਼ਟ ਸੰਦੇਸ਼ ਦੇਣਾ ਚਾਹੀਦਾ ਹੈ ਕਿ ਘੱਟ ਗਿਣਤੀਆਂ ਵਿਰੁੱਧ ਨਫ਼ਰਤ, ਹਿੰਸਾ ਜਾਂ ਡਰ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਲਈ ਕੋਈ ਥਾਂ ਨਹੀਂ ਹੈ। ਮੋਹਨ ਭਾਗਵਤ ਅਮਰੀਕਾ, ਕੈਨੇਡਾ ਅਤੇ ਯੂਕੇ ਦੇ ਦੌਰੇ ’ਤੇ ਹਨ। ਵਿਦੇਸ਼ਾਂ ਵਿੱਚ ਆਰਐੱਸਐੱਸ ਦੀ ਪਹੁੰਚ ਵਧਾਉਣ ਦੇ ਯਤਨਾਂ ਦਰਮਿਆਨ ਉਨ੍ਹਾਂ ਦੀ ਕੈਨੇਡਾ ਫੇਰੀ ਨੇ ਨਵੀਂ ਸਿਆਸੀ ਬਹਿਸ ਛੇੜ ਦਿੱਤੀ ਹੈ।

RELATED ARTICLES
POPULAR POSTS