18.7 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਉਨਟਾਰੀਓ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਵਿਅਕਤੀਆਂ ਲਈ ਸੋਸ਼ਲ ਅਸਿਸਟੈਂਸ ਬੰਦ

ਉਨਟਾਰੀਓ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਵਿਅਕਤੀਆਂ ਲਈ ਸੋਸ਼ਲ ਅਸਿਸਟੈਂਸ ਬੰਦ

ਉਨਟਾਰੀਓ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਵਿਅਕਤੀਆਂ ਲਈ ਸੋਸ਼ਲ ਅਸਿਸਟੈਂਸ ਬੰਦਟੋਰਾਂਟੋ/ਪ੍ਰਭਜੋਤ ਸਿੰਘ (Local Journalism Initiative Reporter)
ਉਨਟਾਰੀਓ ਸਰਕਾਰ ਨੇ ਸੋਸ਼ਲ ਅਸਿਸਟੈਂਸ ਸਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ, ਜਿਸ ਤਹਿਤ ਕੈਨੇਡਾ ਵਿੱਚ ਬਿਨਾਂ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਦੇ ਰਹਿ ਰਹੇ ਵਿਅਕਤੀ ਹੁਣ ਪ੍ਰੋਵਿੰਸ ਦੀਆਂ ਸਮਾਜਕ ਸਹਾਇਤਾ ਸਕੀਮਾਂ ਲਈ ਯੋਗ ਨਹੀਂ ਹੋਣਗੇ। ਪ੍ਰੀਮੀਅਰ ਡੱਗ ਫੋਰਡ ਨੇ ਪਿਛਲੇ ਮਹੀਨੇ ਮੀਡੀਆ ਰਿਪੋਰਟਾਂ ਤੋਂ ਬਾਅਦ ਇਹ ਬਦਲਾਅ ਕਰਨ ਦਾ ਵਾਅਦਾ ਕੀਤਾ ਸੀ। ਰਿਪੋਰਟਾਂ ਮੁਤਾਬਕ ਇੱਕ ਟਿ੍ਰਬਿਊਨਲ ਨੇ ਅਜਿਹੇ ਵਿਅਕਤੀ ਨੂੰ ਉਨਟਾਰੀਓ ਵਰਕਸ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਸੀ, ਜੋ ਕਈ ਦਹਾਕੇ ਪਹਿਲਾਂ ਅਸਥਾਈ ਵਰਕ ਪਰਮਿਟ ’ਤੇ ਕੈਨੇਡਾ ਪਹੁੰਚਿਆ ਸੀ ਅਤੇ ਬਾਅਦ ਵਿੱਚ ਉਸ ਦਾ ਪਰਮਿਟ ਖਤਮ ਹੋ ਗਿਆ ਸੀ। ਫੋਰਡ ਨੇ ਕਿਹਾ ਸੀ ਕਿ ਸਰਕਾਰ ਮੁਸ਼ਕਲ ਸਮੇਂ ਵਿੱਚ ਫਸੇ ਲੋਕਾਂ ਦੀ ਮਦਦ ਕਰੇਗੀ, ਪਰ ਕੈਨੇਡਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਵਿਅਕਤੀ ਇਸ ਵਿੱਚ ਸ਼ਾਮਲ ਨਹੀਂ ਹਨ। ਉਨਟਾਰੀਓ ਦੇ ਬੱਚਿਆਂ, ਕਮਿਊਨਿਟੀ ਅਤੇ ਸੋਸ਼ਲ ਸਰਵਿਸਿਜ਼ ਮੰਤਰੀ ਮਾਈਕਲ ਪਰਸਾ ਨੇ ਕਿਹਾ ਕਿ ਉਨਟਾਰੀਓ ਵਰਕਸ ਅਤੇ ਉਨਟਾਰੀਓ ਡਿਸਐਬਿਲਿਟੀ ਸਪੋਰਟ ਪ੍ਰੋਗਰਾਮ (ਓਡੀਐਸਪੀ) ਦੇ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਨਵੇਂ ਨਿਯਮਾਂ ਅਨੁਸਾਰ ਕੈਨੇਡਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲੋਕ ਅਤੇ ਸਿਰਫ਼ ਅਸਥਾਈ ਤੌਰ ’ਤੇ ਰਹਿਣ ਦੀ ਇਜਾਜ਼ਤ ਵਾਲੇ ਵਿਅਕਤੀ-ਜਿਵੇਂ ਕੁਝ ਵਿਦਿਆਰਥੀ ਵੀਜ਼ਾ ਜਾਂ ਵਰਕ ਪਰਮਿਟ ਧਾਰਕ- ਪ੍ਰੋਵਿੰਸ ਦੀ ਸੋਸ਼ਲ ਅਸਿਸਟੈਂਸ ਲਈ ਯੋਗ ਨਹੀਂ ਹੋਣਗੇ।

RELATED ARTICLES
POPULAR POSTS