ਓਨਟਾਰੀਓ : ਆਉਣ ਵਾਲੀ 7 ਜੂਨ ਨੂੰ ਹੋਣ ਜਾ ਰਹੀਆਂ ਪ੍ਰੋਵੈਂਸ਼ੀਅਲ ਚੋਣਾਂ ‘ਚ ਜਿੱਤ ਹਾਸਲ ਕਰਨ ‘ਤੇ ਪੀ.ਸੀ. ਪਾਰਟੀ ਆਗੂ ਅਤੇ ਚੋਣ ਉਮੀਦਵਾਰ ਡਗ ਫੋਰਡ ਨੇ ਗੈਸੋਲੀਨ ਦੀਆਂ ਕੀਮਤਾਂ ਵਿਚ 10 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਦਾਅਵਾ ਕੀਤਾ ਹੈ। ਪੀ.ਸੀ. ਨੇਤਾ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਕੈਥਲੀਨ ਵਿਨ ਸਰਕਾਰ ਵਲੋਂ ਪ੍ਰਤੀ ਲੀਟਰ 4.3 ਸੈਂਟ ਵਸੂਲੇ ਜਾ ਰਹੇ ਕਾਰਬਨ ਟੈਕਸ ਨੂੰ ਵਾਪਸ ਲੈਣਗੇ। ਉਹ ਵਿਨ ਸਰਕਾਰ ਵਲੋਂ ਤਿਆਰ ਕੀਤੇ ਗਏ ਕੈਪ ਐਂਡ ਟਰੇਡ ਪ੍ਰੋਗਰਾਮ ਨੂੰ ਵੀ ਸਮਾਪਤ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਨਾਲ ਉਹ ਪ੍ਰੋਵੈਂਸ਼ੀਅਲ ਯੂਲ ਟੈਸਕ ਵਿਚ 5.7 ਸੈਂਟ ਦੀ ਕਮੀ ਲੈ ਕੇ ਆਉਣਗੇ।
ਓਕਵਿਲ ‘ਚ ਹਸਕੀ ਗੈਸ ਸਟੇਸ਼ਨ ‘ਤੇ ਫੋਰਡ ਨੇ ਕਿਹਾ ਕਿ ਉਹ ਅਸਲ ਬੱਚਤ ਹੋਵੇਗੀ, ਜੋ ਕਿ ਤੁਹਾਡੀ ਜੇਬ ਵਿਚ ਪੈਸਾ ਬਚਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਜੀ.ਟੀ.ਏ. ‘ਚ ਗੈਸ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਬੀਤੇ ਸਮੇਂ ‘ਚ ਜੀ.ਟੀ.ਏ. ‘ਚ ਗੈਸ ਦੀਆਂ ਕੀਮਤਾਂ ‘ਚ ਕਾਫ਼ੀ ਵਾਧਾ ਹੋਇਆ ਹੈ।
ਫੋਰਡ ਵਲੋਂ ਕੀਤੇ ਗਏ ਐਲਾਨ ਨੂੰ ਅਮਲ ਵਿਚ ਲਿਆਂਦਾ ਜਾਂਦਾ ਹੈ ਤਾਂ ਪ੍ਰੋਵੈਂਸ ਦੇ ਖਜ਼ਾਨੇ ‘ਚ 1.2 ਬਿਲੀਅਨ ਡਾਲਰ ਦੀ ਕਮਾਈ ਤੋਂ ਹੱਥ ਧੋਣੇ ਪੈਣਗੇ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਫੋਰਡ ਸਰਕਾਰ ਵਲੋਂ ਕੀਤੇ ਜਾ ਰਹੇ ਖਰਚਿਆਂ ਵਿਚ 6 ਬਿਲੀਅਨ ਡਾਲਰ ਦੀ ਕਟੌਤੀ ਅਤੇ ਇਨਕਮ ਟੈਕਸ ਵਿਚ 2.3 ਬਿਲੀਅਨ ਡਾਲਰ ਦੀ ਕਟੌਤੀ ਦੀ ਗੱਲ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।ਫੋਰਡ ਨੇ ਕਿਹਾ ਕਿ ਤੇਲ ਦੀਆਂ ਜ਼ਿਆਦਾ ਕੀਮਤਾਂ ਨਾਲ ਆਰਥਿਕਤਾ ‘ਤੇ ਬੁਰਾ ਅਸਰ ਪੈਂਦਾ ਹੈ ਅਤੇ ਰੋਜ਼ਮਰਾ ਦੀ ਜ਼ਿੰਦਗੀ ਦਾ ਖਰਚਾ ਵੱਧ ਜਾਂਦਾ ਹੈ। ਸਾਮਾਨ ਅਤੇ ਸਰਵਿਸਜ਼ ਦਾ ਖਰਚਾ ਵੱਧ ਜਾਂਦਾ ਹੈ। ਅਜਿਹੇ ਵਿਚ ਤੇਲ ਦੀਆਂ ਕੀਮਤਾਂ ‘ਚ ਕਮੀ ਲਿਆਉਣਾ ਜ਼ਰੂਰੀ ਹੈ। ਇਕ ਔਸਤ ਡਰਾਈਵਰ ਹਰ ਸਾਲ 500 ਡਾਲਰ ਤੋਂ ਵਧੇਰੇ ਸਿਰਫ਼ ਤੇਲ ‘ਤੇ ਲੱਗੇ ਗ਼ੈਰ-ਜ਼ਰੂਰੀ ਟੈਕਸਾਂ ਦੇ ਕਾਰਨ ਅਦਾ ਕਰਦਾ ਹੈ। ਪੀ.ਸੀ. ਪਾਰਟੀ ਦੀ ਸਰਕਾਰ ਬਣਨ ‘ਤੇ ਇਸ ‘ਤੇ ਰੋਕ ਲਗਾਈ ਜਾਵੇਗੀ ਅਤੇ ਲੋਕਾਂ ਦੀ ਬੱਚਤ ਵਧਾਈ ਜਾਵੇਗੀ। ઠ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …