ਕਾਬੁਲ ਹਵਾਈ ਅੱਡੇ ’ਤੇ ਵੀ ਹੋਇਆ ਤਾਲਿਬਾਨ ਦਾ ਕਬਜ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਹੋ ਚੁੱਕੀ ਹੈ। ਅਮਰੀਕੀ ਫੌਜਾਂ ਦੇ ਅਗਾਨਿਸਤਾਨ ਤੋਂ ਚਲੇ ਜਾਣ ਮਗਰੋਂ ਹੁਣ ਕਾਬੁਲ ਹਵਾਈ ਅੱਡੇ ’ਤੇ ਵੀ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਲੰਘੀ ਦੇਰ ਰਾਤ ਕਾਬੁਲ ਏਅਰਪੋਰਟ ਤੋਂ ਅਮਰੀਕੀ ਫੌਜ ਦਾ ਆਖਰੀ ਦਸਤਾ ਅਮਰੀਕਾ ਲਈ ਰਵਾਨਾ ਹੋਇਆ। ਇਸ ਦੇ ਨਾਲ ਹੀ ਅਮਰੀਕੀ ਫੌਜ ਵੱਲੋਂ ਪਿਛਲੇ 20 ਸਾਲ ਤੋਂ ਤਾਲਿਬਾਨ ਖਿਲਾਫ਼ ਚਲਾਏ ਜਾ ਰਹੇ ਸੰਘਰਸ਼ ਦਾ ਅੰਤ ਹੋ ਗਿਆ।
ਅਮਰੀਕੀ ਫੌਜ ਦੇ ਅਫਗਾਨਿਸਤਾਨ ਤੋਂ ਚਲੇ ਜਾਣ ਮਗਰੋਂ ਤਾਲਿਬਾਨੀਆਂ ਨੇ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਅਜ਼ਾਦੀ ਦੀ ਖੁਸ਼ੀ ’ਚ ਤਾਲਿਬਾਨੀ ਲੜਾਕਿਆਂ ਨੇ ਹਵਾਈ ਫਾਇਰ ਵੀ ਕੀਤੇ। ਤਾਲਿਬਾਨੀਆਂ ਦਾ ਕਹਿਣਾ ਹੈ ਕਿ ਇਸ ਜੰਗ ’ਚ ਸਾਡੀ ਜਿੱਤ ਹੋਈ ਹੈ ਅਤੇ ਇਹ ਘੁਸਪੈਠੀਆਂ ਲਈ ਇਕ ਸਬਕ ਹੈ। ਤੁਹਾਨੂੰ ਦੱਸ ਦੇਈਏ ਕਿ ਤਾਲਿਬਾਨ ਨਾਲ ਹੋਏ ਸਮਝੌਤੇ ਦੇ ਤਹਿਤ 31 ਅਗਸਤ ਤੱਕ ਅਮਰੀਕੀ ਫੌਜ ਨੇ ਅਫਗਾਨਿਸਤਾਨ ਨੂੰ ਛੱਡਣਾ ਸੀ ਪ੍ਰੰਤੂ ਅਮਰੀਕਾ ਨੇ 24 ਘੰਟੇ ਪਹਿਲਾਂ ਹੀ ਅਫਗਾਨਿਸਤਾਨ ਛੱਡ ਦਿੱਤਾ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …