0.2 C
Toronto
Monday, December 29, 2025
spot_img
Homeਜੀ.ਟੀ.ਏ. ਨਿਊਜ਼ਵੈਕਸੀਨੇਸ਼ਨ ਪੂਰੀ ਕਰਵਾ ਚੁੱਕੇ ਟਰੈਵਲਰਜ਼ ਲਈ ਜੁਲਾਈ ਤੋਂ ਪਾਬੰਦੀਆਂ ਹਟਾਵੇਗਾ ਕੈਨੇਡਾ

ਵੈਕਸੀਨੇਸ਼ਨ ਪੂਰੀ ਕਰਵਾ ਚੁੱਕੇ ਟਰੈਵਲਰਜ਼ ਲਈ ਜੁਲਾਈ ਤੋਂ ਪਾਬੰਦੀਆਂ ਹਟਾਵੇਗਾ ਕੈਨੇਡਾ

ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਸਰਕਾਰ ਨੇ ਕੈਨੇਡੀਅਨਜ਼, ਪਰਮਾਨੈਂਟ ਰੈਜ਼ੀਡੈਂਟਸ ਤੇ ਉਨ੍ਹਾਂ ਕੁੱਝ ਵਿਦੇਸ਼ੀ ਨਾਗਰਿਕਾਂ ਨੂੰ ਟਰੈਵਲ ਸਬੰਧੀ ਪਾਬੰਦੀਆਂ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦਾ ਕੋਵਿਡ-19 ਸਬੰਧੀ ਟੀਕਾਕਰਣ ਪੂਰਾ ਹੋ ਚੁੱਕਿਆ ਹੋਵੇ। ਇਹ ਸਾਰੇ ਯੋਗ ਵਿਅਕਤੀ 5 ਜੁਲਾਈ ਤੋਂ ਸੁਖਾਲੇ ਢੰਗ ਨਾਲ ਟਰੈਵਲ ਕਰ ਸਕਣਗੇ। 5 ਜੁਲਾਈ ਨੂੰ ਰਾਤੀਂ 11:59 ਵਜੇ ਤੋਂ ਮੌਜੂਦਾ ਨਿਯਮਾਂ ਤਹਿਤ ਜਿਹੜੇ ਟਰੈਵਲਰਜ਼ ਇਸ ਸਮੇਂ ਕੈਨੇਡਾ ਦਾਖਲ ਹੋਣ ਦੇ ਯੋਗ ਹਨ ਉਹ 14 ਦਿਨਾਂ ਲਈ ਖੁਦ ਨੂੰ ਆਈਸੋਲੇਟ ਕੀਤੇ ਬਿਨਾਂ ਅਜਿਹਾ ਕਰ ਸਕਣਗੇ।
ਉਨ੍ਹਾਂ ਨੂੰ ਅੱਠ ਦਿਨਾਂ ਬਾਅਦ ਟੈਸਟ ਕਰਵਾਉਣਾ ਹੋਵੇਗਾ, ਜਾਂ ਕੈਨੇਡਾ ਪਹੁੰਚਣ ਉੱਤੇ ਹੋਟਲ ਵਿੱਚ ਕੁਆਰਨਟੀਨ ਕਰਨਾ ਹੋਵੇਗਾ। ਇਹ ਵੀ ਉਸ ਸਮੇਂ ਜਦੋਂ ਉਹ ਕੋਵਿਡ-19 ਖਿਲਾਫ ਪੂਰੀ ਤਰ੍ਹਾਂ ਇਮਿਊਨਾਈਜ਼ਡ ਹੋਣਗੇ। ਸੋਮਵਾਰ ਨੂੰ ਇਸ ਨਵੀਂ ਯੋਜਨਾ ਦਾ ਐਲਾਨ ਕਰਦਿਆਂ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਜਿਵੇਂ ਕਿ ਅਸੀਂ ਪਹਿਲਾਂ ਵੀ ਕੈਨੇਡੀਅਨਾਂ ਨੂੰ ਦੱਸ ਚੁੱਕੇ ਹਾਂ ਕਿ ਸਰਹੱਦੀ ਪਾਬੰਦੀਆਂ ਉਸ ਸਮੇਂ ਹਟਾਈਆਂ ਜਾਣਗੀਆਂ ਜਦੋਂ ਸਾਡੀਆਂ ਕਮਿਊਨਿਟੀਜ਼ ਸਾਨੂੰ ਹੋਰ ਜ਼ਿਆਦਾ ਸੇਫ ਮਹਿਸੂਸ ਹੋਣਗੀਆਂ। ਉਨ੍ਹਾਂ ਅੱਗੇ ਆਖਿਆ ਕਿ ਜੇ ਤੁਸੀਂ ਵੀ ਇਨ੍ਹਾਂ ਗਰਮੀਆਂ ਵਿੱਚ ਕਿਸੇ ਹੋਰ ਦੇਸ਼ ਘੁੰਮਣ ਜਾਣ ਦਾ ਮਨ ਬਣਾ ਰਹੇ ਹੋ ਤਾਂ ਉਸ ਦੇਸ਼ ਦੀਆਂ ਟਰੈਵਲ ਸਬੰਧੀ ਸ਼ਰਤਾਂ ਤੇ ਲੋੜਾਂ ਜ਼ਰੂਰ ਚੈੱਕ ਕਰ ਲਵੋ। ਇਹ ਤਬਦੀਲੀਆਂ ਉਨ੍ਹਾਂ ਲੋਕਾਂ ਉੱਤੇ ਨਹੀਂ ਢੁੱਕਣਗੀਆਂ ਜਿਹੜੇ ਗੈਰ ਨਾਗਰਿਕ ਹੋਣਗੇ ਪਰ ਜਿਨ੍ਹਾਂ ਦਾ ਟੀਕਾਕਰਣ ਪੂਰਾ ਹੋਇਆ ਹੋਵੇਗਾ ਤੇ ਉਹ ਗੈਰ ਜ਼ਰੂਰੀ ਕਾਰਨਾਂ ਕਰਕੇ ਟਰੈਵਲ ਕਰਨਾ ਚਾਹੁੰਦੇ ਹੋਣਗੇ, ਜਾਂ ਕੋਈ ਵੀ ਕੈਨੇਡੀਅਨ ਟਰੈਵਲਰ ਜਿਹੜਾ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕਿਆ ਹੋਵੇਗਾ। ਅਜਿਹੇ ਵਿਅਕਤੀਆਂ ਉੱਤੇ ਮੌਜੂਦਾ ਪਾਬੰਦੀਆਂ ਹੀ ਜਾਰੀ ਰਹਿਣਗੀਆਂ। ਸੋਮਵਾਰ ਨੂੰ ਕੀਤੇ ਗਏ ਇਨ੍ਹਾਂ ਐਲਾਨਾਂ ਨਾਲ ਕਈ ਸਵਾਲ ਅਜਿਹੇ ਰਹਿ ਗਏ ਹਨ ਜਿਨ੍ਹਾਂ ਦੇ ਕੋਈ ਉੱਤਰ ਨਹੀਂ ਹਨ। ਪਰ ਆਖਿਰਕਾਰ ਕੈਨੇਡਾ ਬਾਰਡਰ ਸਰਵਿਸਿਜ਼ ਵੱਲੋਂ ਹੀ ਕਿਸੇ ਵੀ ਟਰੈਵਲਰਜ਼ ਦੇ ਹਾਲਾਤ ਦਾ ਮੁਲਾਂਕਣ ਕਰਨ ਤੋਂ ਬਾਅਦ ਉਸ ਸਬੰਧੀ ਫੈਸਲਾ ਲਿਆ ਜਾਵੇਗਾ।
ਕੈਨੇਡਾ ਡੇਅ ਨੂੰ ਰੱਦ ਕਰਨ ਦੇ ਖਿਲਾਫ ਹਾਂ : ਐਰਿਨ ਓਟੂਲ
ਓਟਵਾ : ਕੰਸਰਵੇਟਿਵ ਆਗੂ ਐਰਿਨ ਓਟੂਲ ਨੇ ਆਖਿਆ ਕਿ ਉਹ ਰੈਜ਼ੀਡੈਂਸ਼ੀਅਲ ਸਕੂਲ ਤੋਂ ਮਿਲੇ ਮੂਲਵਾਸੀ ਬੱਚਿਆਂ ਦੇ ਪਿੰਜਰਾਂ ਦੇ ਸਬੰਧ ਵਿੱਚ ਕੈਨੇਡਾ ਡੇਅ ਦੇ ਜਸ਼ਨਾਂ ਨੂੰ ਰੱਦ ਕਰਨ ਦੇ ਬਿਲਕੁਲ ਉਲਟ ਹਨ।
ਓਟੂਲ ਨੇ ਆਖਿਆ ਕਿ ਅਸੀਂ ਸਾਰੇ ਇਸ ਨੂੰ ਲੈ ਕੇ ਚਿੰਤਤ ਵੀ ਹਾਂ ਪਰ ਇਹ ਸਭ ਕਿਸੇ ਦੇਸ਼ ਦੇ ਜਸ਼ਨਾਂ ਨੂੰ ਮਨਾਉਣ ਦੀ ਕੀਮਤ ਉੱਤੇ ਤਾਂ ਨਹੀਂ ਹੋਣਾ ਚਾਹੀਦਾ। ਓਟੂਲ ਨੇ ਆਖਿਆ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਅਤੀਤ ਤੇ ਮੌਜੂਦਾ ਸਮੇਂ ਵਿੱਚ ਹੋਈ ਨਾਇਨਸਾਫੀ ਨੂੰ ਲੈ ਕੇ ਸਮਾਜ ਸੇਵਕਾਂ ਦੇ ਨਿੱਕੇ-ਨਿੱਕੇ ਗਰੁੱਪ ਇਸ ਹੱਦ ਤੱਕ ਆਵਾਜ਼ ਬੁਲੰਦ ਕਰਦੇ ਹਨ ਕਿ ਉਹ ਇੱਕ ਤਰ੍ਹਾਂ ਕੈਨੇਡਾ ਉੱਤੇ ਹੀ ਹਮਲੇ ਦੇ ਬਰਾਬਰ ਹੁੰਦਾ ਹੈ। ਇਸ ਹਫਤੇ ਅਸੀਂ ਕੈਨੇਡਾ ਡੇਅ ਰੱਦ ਹੋਣ ਦੀਆਂ ਖਬਰਾਂ ਵੇਖੀਆਂ। ਓਟੂਲ ਨੇ ਆਖਿਆ ਕਿ ਕੈਨੇਡਾ ਡੇਅ, ਜਿਸ ਦਿਨ ਅਸੀਂ ਜਸ਼ਨ ਮਨਾਉਂਦੇ ਹਾਂ, ਜਦੋਂ ਹਰ ਤਰ੍ਹਾਂ ਦੇ ਪਿਛੋਕੜ ਵਾਲੇ ਕੈਨੇਡੀਅਨ ਇੱਕਜੁੱਟ ਹੋ ਕੇ ਦੁਨੀਆ ਦੇ ਸੱਭ ਤੋਂ ਮਹਾਨ ਮੁਲਕ ਵਿੱਚ ਰਹਿਣ ਦਾ ਧੰਨਵਾਦ ਕਰਦੇ ਹਨ ਉਸ ਨੂੰ ਨਾ ਮਨਾਇਆ ਜਾਣਾ ਗਲਤ ਹੈ।

 

RELATED ARTICLES
POPULAR POSTS