ਪੁਰਾਣਾ ਪਾਸਪੋਰਟ ਨਾਲ ਲਿਜਾਣ ਦੀ ਜ਼ਰੂਰਤ ਨਹੀਂ
ਟੋਰਾਂਟੋ : ਕੌਂਸਲੇਟ ਜਨਰਲ ਆਫ਼ ਇੰਡੀਆ, ਟੋਰਾਂਟੋ ਨੇ ਓਵਰਸੀਜ ਸਿਟੀਜਨ ਆਫ਼ ਇੰਡੀਆ ਕਾਰਡਧਾਰਕਾਂ ਨੂੰ ਹੁਣ ਆਪਣੇ ਓਸੀਆਈ ਕਾਰਡ ਪ੍ਰਾਪਤ ਕਰਨ ਦੀ ਸਹੂਲਤ 31 ਦਸੰਬਰ 2021 ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਹ ਕਾਰਡ ਧਾਰਕ ਨੂੰ 50 ਸਾਲ ਦੀ ਉਮਰ ਪਾਰ ਹੋਣ ਤੋਂ ਬਾਅਦ ਹਰ 20 ਸਾਲ ਬਾਅਦ ਦੁਬਾਰਾ ਜਾਰੀ ਕੀਤੇ ਜਾਂਦੇ ਹਨ ਕਿਉਂਕਿ 20 ਸਾਲਾਂ ‘ਚ ਕਾਰਡ ਧਾਰਕਾਂ ਦੇ ਚਿਹਰੇ ‘ਚ ਬਾਇਲਾਜੀਕਲ ਬਦਲਾਅ ਆ ਜਾਂਦਾ ਹੈ। ਓਸੀਆਈ ਕਾਰਡ ਧਾਰਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਤੋਂ ਬਚਾਉਣ ਦੇ ਲਈ ਇਨਾਂ ਕਾਰਡਾਂ ਨੂੰ ਦੁਬਾਰਾ ਜਾਰੀ ਕਰਨ ਦੀ ਸਮਾਂ ਸੀਮਾ ਨੂੰ 31 ਦਸੰਬਰ 2021 ਤੱਕ ਵਧਾ ਦਿੱਤਾ ਗਿਆ ਹੈ। ਉਦੋਂ ਤੱਕ ਸਾਰੇ ਕਾਰਡ ਧਾਰਕ ਆਪਣੇ ਓਸੀਆਈ ਕਾਰਡ ਨੂੰ ਰੀਨਿਊ ਕਰਵਾ ਸਕਦੇ ਹਨ। ਐਮ ਐਚ ਏ ਦੀਆਂ ਓਸੀਆਈ ਕਾਰਡ ਧਾਰਕਾਂ ਦੇ ਭਾਰਤ ‘ਚ ਆਉਣ ਸਬੰਧੀ ਪੁਰਾਣੀਆਂ ਗਾਈਡਲਾਈਨਜ਼ ਅਨੁਸਾਰ ਉਨ੍ਹਾਂ ਨੂੰ ਆਪਣੇ ਓਸੀਆਈ ਕਾਰਡ ਦੇ ਨਾਲ ਆਪਣਾ ਪੁਰਾਣਾ ਅਤੇ ਨਵਾਂ ਪਾਸਪੋਰਟ ਰੱਖਣਾ ਵੀ ਲਾਜ਼ਮੀ ਸੀ। ਪ੍ਰੰਤੂ ਹੁਣ ਨਵੀਆਂ ਹਦਾਇਤਾਂ ਮੁਤਾਬਕ ਓਸੀਆਈ ਕਾਰਡ ਧਾਰਕਾਂ ਨੂੰ ਆਪਣਾ ਪੁਰਾਣਾ ਪਾਸਪੋਰਟ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਸਿਰਫ਼ ਨਵਾਂ ਪਾਸਪੋਰਟ ਹੀ ਲੈ ਕੇ ਜਾਣਾ ਲਾਜ਼ਮੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …