16.2 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਪਰਵਾਸੀ ਰੇਡੀਓ ਪ੍ਰਿੰਸੈੱਸ ਮਾਰਗਰੇਟ ਕੈਂਸਰ ਸੈਂਟਰ ਨਾਲ ਮਿਲ ਕੇ ਕਰੇਗਾ ਰੇਡੀਓ-ਥੌਨ

ਪਰਵਾਸੀ ਰੇਡੀਓ ਪ੍ਰਿੰਸੈੱਸ ਮਾਰਗਰੇਟ ਕੈਂਸਰ ਸੈਂਟਰ ਨਾਲ ਮਿਲ ਕੇ ਕਰੇਗਾ ਰੇਡੀਓ-ਥੌਨ

ਟੋਰਾਂਟੋ : ਜਿਵੇਂ ਕਿ ਦਿਵਾਲੀ ਨਜ਼ਦੀਕ ਆ ਰਹੀ ਹੈ, ਪਰਵਾਸੀ ਆਪਣੇ ਸਰੋਤਿਆਂ ਲਈ ਕੈਂਸਰ ਨਾਲ ਪੀੜਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਲਈ ਇੱਕ ਮੌਕਾ ਪ੍ਰਦਾਨ ਕਰੇਗਾ।
ਅਜਿਹਾ ਪਹਿਲੀ ਵਾਰ ਹੋਏਗਾ ਕਿ ਪਰਵਾਸੀ ਰੇਡੀਓ ਦੁਨੀਆ ਦੇ 5 ਸਭ ਤੋਂ ਵਧੀਆ ਕੈਂਸਰ ਰਿਸਰਚ ਸੰਸਥਾਨਾਂ ‘ਚੋਂ ਇੱਕ ਪ੍ਰਿੰਸੈੱਸ ਮਾਰਗਰੇਟ ਕੈਂਸਰ ਸੈਂਟਰ ਨਾਲ ਮਿਲ ਕੇ 24 ਅਕਤੂਬਰ ਨੂੰ ਰੇਡੀਓ-ਥੌਨ ਆਯੋਜਤ ਕਰੇਗਾ।
ਇਹ ਰੇਡੀਓ-ਥੌਨ ਸਵੇਰੇ 10 ਵਜੇ ਤੋਂ ਲੈ ਕੇ ਦੁਪਿਹਰ 12 ਵਜੇ ਤੱਕ ਪਰਵਾਸੀ ਮੀਡੀਆ ਗਰੁੱਪ ਦੇ ਰੇਡੀਓ ਸਟੂਡੀਓ ਅਤੇ ਦਫ਼ਤਰ ਵਿਖੇ ਆਯੋਜਤ ਕੀਤਾ ਜਾਵੇਗਾ। ਇਕੱਠਾ ਕੀਤਾ ਗਿਆ ਪੈਸਾ ਪ੍ਰਿੰਸੈੱਸ ਮਾਰਗਰੇਟ ਰਿਸਰਚ ਸੈਂਟਰ ਵੱਲੋਂ ਕੀਤੀ ਜਾਂਦੀ ਕੈਂਸਰ ਸਬੰਧੀ ਖੋਜ ਲਈ ਵਰਤਿਆ ਜਾਏਗਾ ਜਿਸਦਾ ਕਿ ਮਾਈਕਲ ਬਰੈਡੀ ਵਰਗੇ ਮਰੀਜ਼ ਲਾਭ ਉਠਾ ਚੁੱਕੇ ਹਨ।
ਮਾਈਕਲ ਪਾਲੀਸਥੀਮੀਆ ਤੋਂ ਪੀੜਤ ਸੀ, ਜੋ ਕਿ ਬਲੱਡ ਕੈਂਸਰ ਦੀ ਇੱਕ ਕਿਸਮ ਹੈ ਅਤੇ 2006 ਵਿੱਚ ਉਸਨੂੰ ਇਸਦਾ ਪਤਾ ਲੱਗਾ ਸੀ। ਉਸ ਸਮੇਂ ਇਹ ਬੀਮਾਰੀ ਬਹੁਤ ਗੰਭੀਰ ਨਹੀਂ ਸੀ ਪ੍ਰੰਤੂ 8 ਸਾਲ ਬਾਅਦ ਇਸ ਨੇ ਜ਼ਿਆਦਾ ਗੰਭੀਰ ਰੂਪ ਲੈ ਲਿਆ ਜਦੋਂ ਇਹ ਕੈਂਸਰ ਦੀ ਇੱਕ ਗੰਭੀਰ ਕਿਸਮ ਮਾਈਲੋਫਾਈਬਰੌਸਿੱਸ ਵਿੱਚ ਤਬਦੀਲ ਹੋ ਗਈ। ਉਸ ਨੂੰ ਦੱਸਿਆ ਗਿਆ ਕਿ ਉਹ ਸਿਰਫ 4 ਸਾਲ ਹੋਰ ਜੀ ਸਕੇਗਾ। ”ਮੈਂ ਇੱਕਦਮ ਦੁੱਟ ਗਿਆ”, ਮਾਈਕਲ ਜੋ ਕਿ ਉਸ ਸਮੇਂ 41 ਸਾਲ ਦਾ ਸੀ, ਨੇ ਦੱਸਿਆ ਉਸਦੀ ਪਤਨੀ ਵੀ ਬਹੁਤ ਟੁੱਟ ਗਈ ਅਤੇ ਇਸ ਸਭ ਨੂੰ ਬਿਆਨ ਕਰਨਾ ਅਜੇ ਵੀ ਉਸ ਲਈ ਮੁਸ਼ਕਲ ਹੈ। ਇਹ ਇੱਕ ਐਸਾ ਤਜ਼ਰਬਾ ਹੈ ਜਿਸ ਬਾਰੇ ਤੁਸੀਂ ਕੁਝ ਨਹੀਂ ਕਹਿ ਸਕਦੇ।
ਮਾਈਕਲ ਨੂੰ ਪ੍ਰਿੰਸੈੱਸ ਮਾਰਗਰੇਟ ਹਸਪਤਾਲ ਭੇਜਿਆ ਗਿਆ ਜਿੱਥੇ ਅੰਤਰਾਸ਼ਟਰ ਪ੍ਰਸਿੱਧੀ ਪ੍ਰਾਪਤ ਹੇਮਾਟਾਲਜਿਸਟ ਡਾ. ਵਿਕਾਸ ਗੁਪਤਾ ਨੇ ਉਸਦਾ ਇਲਾਜ ਕੀਤਾ।
ਡਾ. ਗੁਪਤਾ ਜਾਣਗੇ ਸਨ ਕਿ ਇਸ ਗੰਭੀਰ ਕੈਂਸਰ ਦਾ ਇਲਾਜ ਤੁਰੰਤ ਜ਼ਰੂਰੀ ਹੈ। ਉਨ੍ਹਾਂ ਨੇ ਮਾਈਕਲ ਨੂੰ ਤੁਰੰਤ ਟੈਸਟ ਕਰਾਉਣ ਦੀ ਸਲਾਹ ਦਿੱਤੀ, ਜਿਸ ਵਿੱਚ ਜੇ ਏ ਕੇ ਇਨਹਿਬੀਟਰ ਨਾਮਕ ਦਵਾਈ ਬੋਨਮੈਰੋਅ ਰਾਹੀਂ ਟਰਾਂਸਪਲਾਂਟ ਕੀਤੀ ਜਾਂਦੀ ਹੈ। ਮਾਈਕਲ ਪਹਿਲਾ ਕੈਨੇਡੀਅਨ ਅਤੇ ਦੁਨੀਆਂ ਦਾ ਤੀਸਰਾ ਵਿਅਕਤੀ ਸੀ, ਜਿਸਨੂੰ ਇਸ ਟੈਸਟ ਵਿੱਚ ਸ਼ਾਮਲ ਕੀਤਾ ਗਿਆ। ਉਸਨੂੰ ਇੱਕ ਖਾਸ ਤਰ੍ਹਾਂ ਦਾ ਰੂਪ ਦਿੱਤਾ ਗਿਆ, ਜਿਵੇਂ ਉਹ ਕਿਸੇ ਪੁਲਾੜ ਦੇ ਮਿਸ਼ਨ ਲਈ ਜਾ ਰਿਹਾ ਹੋਏ।
ਡਾ. ਗੁਪਤਾ ਦਾ ਕਹਿਣਾ ਹੈ ਕਿ ਮਾਈਕਲ ਨੇ ਬਹੁਤ ਹਿੰਮਤ ਦਿਖਾਈ ਤੇ ਪੂਰਾ ਸਾਥ ਦਿੱਤਾ। ਇਹ ਟੈਸਟ ਕਾਮਯਾਬ ਰਿਹਾ ਅਤੇ ਹੁਣ ਮਾਈਕਲ ਤੰਦਰੁਸਤ ਹੈ। ਉਹ ਸ਼ੁਕਰਗੁਜ਼ਾਰ ਹੈ ਕਿ ਉਸਨੂੰ ਜੀਵਨ ਬਚਾਉਣ ਵਾਲਾ ਇਹ ਇਲਾਜ ਮਿਲ ਸਕਿਆ। ”ਇਹ ਇੱਕ ਵਰਦਾਨ ਸੀ, ਜੋ ਸਹੀ ਸਮੇਂ, ਸਹੀ ਹਸਪਤਾਲ, ਸਹੀ ਡਾਕਟਰ ਅਤੇ ਸਹੀ ਡੋਨਰ ਦੀ ਮਦਦ ਨਾਲ ਸੰਭਵ ਹੋ ਸਕਿਆ। ਤੁਸੀਂ ਇਸਨੂੰ ਚੰਗੀ ਕਿਸਮਤ ਵੀ ਕਹਿ ਸਕਦੇ ਹੋ।” 24 ਅਕਤੂਬਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਪਰਵਾਸੀ ਰੇਡੀਓ ਵੱਲੋਂ ਆਯੋਜਤ ਰੇਡੀਓ-ਥੌਨ ਵਿੱਚ ਹਿੱਸਾ ਲੈ ਕੇ ਕੈਂਸਰ ਦੇ ਖ਼ਾਤਮੇ ਲਈ ਆਪਣਾ ਯੋਗਦਾਨ ਪਾਓ।

RELATED ARTICLES
POPULAR POSTS