-11.5 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼ਪੋਲਾਰਿਸ ਫਲੀਟ ਨੂੰ ਬਦਲਣ ਲਈ ਓਟਵਾ ਖਰੀਦ ਰਿਹਾ ਹੈ ਨੌਂ ਏਅਰਬੱਸ ਜਹਾਜ਼

ਪੋਲਾਰਿਸ ਫਲੀਟ ਨੂੰ ਬਦਲਣ ਲਈ ਓਟਵਾ ਖਰੀਦ ਰਿਹਾ ਹੈ ਨੌਂ ਏਅਰਬੱਸ ਜਹਾਜ਼

ਓਟਵਾ/ਬਿਊਰੋ ਨਿਊਜ਼ : ਆਪਣੇ ਉਮਰਦਰਾਜ ਹੋ ਚੁੱਕੇ ਪੋਲਾਰਿਸ ਟਰਾਂਸਪੋਰਟ ਜਹਾਜ਼ਾਂ ਨੂੰ ਬਦਲਣ ਲਈ ਫੈਡਰਲ ਸਰਕਾਰ ਵੱਲੋਂ ਯੂਰਪੀਅਨ ਏਵੀਏਸ਼ਨ ਕੰਪਨੀ ਏਅਰਬੱਸ ਨਾਲ 3.6 ਬਿਲੀਅਨ ਡਾਲਰ ਦਾ ਕਾਂਟਰੈਕਟ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਜਹਾਜ ਦੀ ਵਰਤੋਂ ਸਰਕਾਰ ਦੇ ਆਲ੍ਹਾ ਅਧਿਕਾਰੀਆਂ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਤੇ ਗਵਰਨਰ ਜਨਰਲ ਵੀ ਸ਼ਾਮਲ ਹਨ, ਵੱਲੋਂ ਵੀ ਕੀਤੀ ਜਾਂਦੀ ਹੈ।
ਵੀਆਈਪੀ ਸੇਵਾਵਾਂ ਤੋਂ ਇਲਾਵਾ ਰੌਇਲ ਕੈਨੇਡੀਅਨ ਏਅਰ ਫੋਰਸ ਵੱਲੋਂ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਹਵਾ ਤੋਂ ਹਵਾ ਵਿੱਚ ਰਿਫਿਊਲ ਕਰਨ ਤੇ ਕਰਮਚਾਰੀਆਂ ਨੂੰ ਟਰਾਂਸਪੋਰਟ ਕਰਨ ਲਈ ਕੀਤੀ ਜਾਂਦੀ ਹੈ। ਪੰਜ ਜਹਾਜਾਂ ਦੇ ਇਸ ਫਲੀਟ ਨੂੰ 1992 ਤੋਂ ਆਰਸੀਏਐਫ 437 ਟਰਾਂਸਪੋਰਟ ਸਕੁਆਡਰਨ ਵੱਲੋਂ ਉਡਾਇਆ ਜਾ ਰਿਹਾ ਹੈ।
ਇਨ੍ਹਾਂ ਜਹਾਜਾਂ ਦੀ ਮਿਆਦ 2027 ਵਿੱਚ ਮੁੱਕਣ ਜਾ ਰਹੀ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਜਹਾਜਾਂ ਦੀ ਮਿਆਦ ਵਿੱਚ ਇਸ ਤੋਂ ਜਿਆਦਾ ਵਾਧਾ ਕਰਨਾ ਨਿੱਤ ਬਦਲ ਰਹੀ ਤਕਨਾਲੋਜੀ ਕਾਰਨ ਸੰਭਵ ਨਹੀਂ ਹੈ।
ਜਹਾਜਾਂ ਦੇ ਨਵੇਂ ਫਲੀਟ ਨੂੰ ਸੀਸੀ-330 ਹਸਕੀ ਨਾਂ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਚਾਰ ਨਵੇਂ ਜਹਾਜ ਤੇ ਪੰਜ ਵਰਤੇ ਹੋਏ ਜਹਾਜਾਂ ਨੂੰ ਸਾਮਲ ਕੀਤਾ ਜਾਵੇਗਾ, ਜਿਨ੍ਹਾਂ ਦੀ ਸਮਰੱਥਾ ਨਵਿਆਂ ਜਿੰਨੀ ਹੀ ਹੋਵੇਗੀ। ਵਰਤੇ ਹੋਏ ਜਹਾਜਾਂ ਨੂੰ ਸਰਕਾਰ ਵੱਲੋਂ ਕੁਵੈਤ ਦੀ ਕੰਪਨੀ ਤੋਂ ਖਰੀਦਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਦੋ ਤਾਂ ਇਸ ਸਾਲ ਦੇ ਅੰਤ ਤੱਕ ਓਟਵਾ ਇੰਟਰਨੈਸਨਲ ਏਅਰਪੋਰਟ ਤੋਂ ਉਡਾਨ ਭਰਨੀ ਸ਼ੁਰੂ ਕਰ ਦੇਣਗੇ। ਇੱਕ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੌਜੂਦਾ ਜਹਾਜ਼ ਵਰਗਾ ਰੰਗ ਰੂਪ ਹੀ ਦਿੱਤਾ ਜਾਵੇਗਾ ਤੇ ਇਸ ਜਹਾਜ ਦੇ ਗਰਮੀਆਂ ਵਿੱਚ ਹੀ ਮਿਲ ਜਾਣ ਦੀ ਸੰਭਾਵਨਾ ਹੈ।
ਦੋ ਯੂਜਡ ਜਹਾਜ ਪਿਛਲੀ ਜੂਨ ਵਿੱਚ 102 ਮਿਲੀਅਨ ਅਮਰੀਕੀ ਡਾਲਰ ਦੇ ਖਰੀਦੇ ਗਏ ਤੇ ਬਾਕੀ ਤਿੰਨ ਇਸ ਮਹੀਨੇ 150 ਮਿਲੀਅਨ ਅਮਰੀਕੀ ਡਾਲਰ ਦੇ ਖਰੀਦੇ ਗਏ ਹਨ।

RELATED ARTICLES
POPULAR POSTS