Breaking News
Home / ਜੀ.ਟੀ.ਏ. ਨਿਊਜ਼ / ਬਹੁਗਿਣਤੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਕੈਨੇਡਾ

ਬਹੁਗਿਣਤੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਕੈਨੇਡਾ

ਓਟਵਾ/ਬਿਊਰੋ ਨਿਊਜ਼ : ਬਹੁਤੇ ਕੈਨੇਡੀਅਨਜ਼ ਦਾ ਇਹ ਮੰਨਣਾ ਹੈ ਕਿ ਦੇਸ ਇਸ ਸਮੇਂ ਮੰਦਵਾੜੇ ਵਿੱਚੋਂ ਲੰਘ ਰਿਹਾ ਹੈ ਤੇ ਨੇੜ ਭਵਿੱਖ ਵਿੱਚ ਵੀ ਵਸਤਾਂ ਦੀਆਂ ਕੀਮਤਾਂ ਵਿੱਚ ਹੋਣ ਵਾਲਾ ਵਾਧਾ ਇਸੇ ਤਰ੍ਹਾਂ ਜਾਰੀ ਰਹੇਗਾ। ਇਹ ਖੁਲਾਸਾ ਇੱਕ ਨਵੇਂ ਸਰਵੇਖਣ ਵਿੱਚ ਹੋਇਆ।
ਲੈਜਰ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਕੈਨੇਡੀਅਨ ਤੇ ਅਮੈਰੀਕਨਜ਼ ਤੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੇ ਟਰੈਵਲ, ਏਅਰਪੋਰਟਸ ਉੱਤੇ ਹੋਣ ਵਾਲੀ ਦੇਰ ਤੇ ਮਹਿੰਗਾਈ ਬਾਰੇ ਕੀ ਵਿਚਾਰ ਹਨ। ਇਸ ਉੱਤੇ 80 ਫੀਸਦੀ ਕੈਨੇਡੀਅਨਜ਼ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਜਾਰੀ ਰਹੇਗਾ ਤੇ 59 ਫੀਸਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਸਮੇਂ ਕੈਨੇਡਾ ਆਰਥਿਕ ਮੰਦਵਾੜੇ ਵਿੱਚੋਂ ਲੰਘ ਰਿਹਾ ਹੈ।
ਲੈਜਰ ਦੇ ਵਾਈਸ ਪ੍ਰੈਜੀਡੈਂਟ ਐਂਡਰਿਊ ਐਨਜ ਨੇ ਆਖਿਆ ਕਿ ਇਹ ਅਰਥਸ਼ਾਸਤਰੀਆਂ ਤੇ ਕਾਰੋਬਾਰੀਆਂ ਲਈ ਕੋਈ ਵਧੀਆ ਖਬਰ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਸਮੇਂ ਲੋਕਾਂ ਨੂੰ ਮਹਿੰਗਾਈ ਦੀ ਮਾਰ ਸਹਿਣੀ ਪੈ ਰਹੀ ਹੈ, ਘਰਾਂ ਦੇ ਬਜਟ ਲਈ ਹੱਥ ਘੁੱਟਣੇ ਪੈ ਰਹੇ ਹਨ ਤੇ ਉਹ ਬਹੁਤੀ ਖਰੀਦੋ ਫਰੋਖਤ ਵੀ ਨਹੀਂ ਕਰ ਪਾ ਰਹੇ। ਕੰਜਿਊਮਰਜ਼ ਨੂੰ ਜੂਨ ਗੁਜਾਰੇ ਦੀ ਚਿੰਤਾ ਸਤਾ ਰਹੀ ਹੈ ਤੇ ਖਰਚਾ ਕਰਨ ਵੱਲ ਉਨ੍ਹਾਂ ਦਾ ਧਿਆਨ ਘੱਟ ਹੈ।
ਅਮਰੀਕਾ ਵਿੱਚ ਵੀ ਹਾਲਾਤ ਇਹੋ ਜਿਹੇ ਹੀ ਹਨ, ਉੱਥੇ 64 ਫੀਸਦੀ ਅਮੈਰੀਕਨਜ਼ ਦਾ ਮੰਨਣਾ ਹੈ ਕਿ ਉਹ ਮੰਦਵਾੜੇ ਵਿੱਚੋਂ ਲੰਘ ਰਹੇ ਹਨ, 19 ਫੀਸਦੀ ਨੂੰ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ। 66 ਫੀਸਦੀ ਅਮੈਰੀਕਨਜ਼ ਦਾ ਮੰਨਣਾ ਹੈ ਕਿ ਚੀਜਾਂ ਦੀਆਂ ਕੀਮਤਾਂ ਇਸੇ ਤਰ੍ਹਾਂ ਉੱਤੇ ਜਾਂਦੀਆਂ ਰਹਿਣਗੀਆਂ ਤੇ 16 ਫੀਸਦੀ ਨੇ ਆਖਿਆ ਕਿ ਹਾਲਾਤ ਸੁਧਰਨ ਲੱਗੇ ਹਨ।
53 ਫੀਸਦੀ ਨੇ ਆਖਿਆ ਕਿ ਫਲਾਈਟਸ ਰੱਦ ਹੋਣ ਜਾਂ ਦੇਰ ਹੋਣ ਤੇ ਲੰਮੀਆਂ ਲਾਈਨਾਂ ਕਾਰਨ ਉਨ੍ਹਾਂ ਨੂੰ ਏਅਰਪੋਰਟ ਟਰੈਵਲ ਤੋਂ ਡਰ ਲੱਗ ਰਿਹਾ ਹੈ ਜਦਕਿ 43 ਫੀਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ ਤੇ ਤਿੰਨ ਫੀਸਦੀ ਨੇ ਆਖਿਆ ਕਿ ਉਹ ਇਸ ਤਰ੍ਹਾਂ ਦੀ ਕਿਸੇ ਵੀ ਸਮੱਸਿਆ ਤੋਂ ਜਾਣੂ ਨਹੀਂ ਹਨ। ਪਾਸਪੋਰਟ ਵਿੱਚ ਹੋਣ ਵਾਲੀ ਦੇਰ ਦੇ ਮੁੱਦੇ ਉੱਤੇ ਅੱਧੇ ਤੋਂ ਘੱਟ ਨੇ ਚਿੰਤਾ ਪ੍ਰਗਟਾਈ ਜਦਕਿ 50 ਫੀਸਦੀ ਨੇ ਆਖਿਆ ਕਿ ਇਸ ਵਿੱਚ ਚਿੰਤਾ ਵਾਲੀ ਕੋਈ ਗੱਲ ਨਹੀਂ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …