Breaking News
Home / ਜੀ.ਟੀ.ਏ. ਨਿਊਜ਼ / ਅੰਬੈਸਡਰ ਬ੍ਰਿੱਜ ਉੱਤੇ ਮੁੜ ਕਬਜ਼ਾ ਕਰਨ ਜਾ ਰਹੇ ਸ਼ੱਕੀ ਕਾਫਲੇ ਨੂੰ ਪੁਲਿਸ ਨੇ ਰੋਕਿਆ

ਅੰਬੈਸਡਰ ਬ੍ਰਿੱਜ ਉੱਤੇ ਮੁੜ ਕਬਜ਼ਾ ਕਰਨ ਜਾ ਰਹੇ ਸ਼ੱਕੀ ਕਾਫਲੇ ਨੂੰ ਪੁਲਿਸ ਨੇ ਰੋਕਿਆ

ਵਿੰਡਸਰ/ਬਿਊਰੋ ਨਿਊਜ਼ : ਵਿੰਡਸਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਾਰੀ ਮੁੜ ਅੰਬੈਸਡਰ ਬ੍ਰਿੱਜ ਉੱਤੇ ਕਬਜ਼ਾ ਕਰਨ ਲਈ ਜਾ ਰਹੇ ਸ਼ੱਕੀ ਕਾਫਲੇ ਨੂੰ ਬਾਰਡਰ ਕਰੌਸਿੰਗ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਵੱਲੋਂ ਰੋਕ ਦਿੱਤਾ ਗਿਆ। ਵਿੰਡਸਰ ਦੇ ਮੇਅਰ ਡ੍ਰਿਊ ਡਿਲਕਨਜ ਨੇ ਵਿੰਡਸਰ ਪੁਲਿਸ ਚੀਫ ਪੈਮ ਮਿਜੁਨੋ ਤੇ ਡਿਪਟੀ ਚੀਫ ਜੇਸਨ ਬੈਲੇਅਰ ਦੀ ਹਾਜ਼ਰੀ ਵਿੱਚ ਬੁੱਧਵਾਰ ਨੂੰ ਹੁਰੌਨ ਚਰਚ ਰੋਡ ਦੇ ਨਾਲ ਮੌਜੂਦਾ ਸਥਿਤੀ ਬਾਰੇ ਚਾਨਣਾ ਪਾਇਆ। ਡਿਲਕਨਜ ਨੇ ਆਖਿਆ ਕਿ ਅਜੇ ਵੀ ਆਮ ਵਰਗੇ ਹਾਲਾਤ ਵੱਲ ਮੁੜਨ ਲਈ ਕਈ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਮੁਜ਼ਾਹਰਾਕਾਰੀਆਂ ਵੱਲੋਂ 7 ਫਰਵਰੀ ਨੂੰ ਹੁਰੌਨ ਚਰਚ ਰੋਡ ਉੱਤੇ ਬਲਾਕੇਡ ਲਾਇਆ ਗਿਆ ਸੀ ਕਿਉਂਕਿ ਉਹ ਕੋਵਿਡ-19 ਸਬੰਧੀ ਪਾਬੰਦੀਆਂ ਤੇ ਵੈਕਸੀਨ ਲਾਜ਼ਮੀ ਕੀਤੇ ਜਾਣ ਦਾ ਵਿਰੋਧ ਕਰ ਰਹੇ ਸਨ। 11 ਫਰਵਰੀ ਨੂੰ ਅਦਾਲਤ ਵੱਲੋਂ ਬਾਰਡਰ ਦੇ ਨਾਲ ਲੱਗਦੀ ਇਸ ਰੋਡ ਤੋਂ ਮੁਜ਼ਾਹਰਾਕਾਰੀਆਂ ਨੂੰ ਹਟਾਉਣ ਦੇ ਹੁਕਮ ਸੁਣਾਏ ਗਏ। ਇਸ ਉੱਤੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਵੱਲੋਂ ਐਤਵਾਰ ਸ਼ਾਮ ਤੱਕ ਮੁਜ਼ਾਹਰਾਕਾਰੀਆਂ ਨੂੰ ਹਟਾਅ ਕੇ ਬਾਰਡਰ ਖਾਲੀ ਕਰਵਾ ਲਿਆ ਗਿਆ ਤੇ ਖੋਲ੍ਹ ਵੀ ਦਿੱਤਾ ਗਿਆ। ਇਸ ਦੌਰਾਨ 90 ਚਾਰਜਿਜ਼ ਲਾਏ ਗਏ, 46 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 37 ਵ੍ਹੀਕਲ ਜਬਤ ਕੀਤੇ ਗਏ। ਇਸ ਤਰ੍ਹਾਂ ਦੇ ਮੁਜ਼ਾਹਰਿਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਹੁਰੌਨ ਚਰਚ ਦੇ ਪੂਰਬ-ਪੱਛਮ ਵਾਲੀਆਂ ਰੋਡਜ਼ ਉੱਤੇ ਬੈਰੀਕੇਡ ਲਾ ਦਿੱਤੇ ਗਏ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …