ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਵਿੱਚ ਭਾਰਤ ਦਾ ਕੌਂਸਲੇਟ ਜਨਰਲ ਆਪਣੇ ਨਿਆਂਇਕ ਖੇਤਰ ਵਿੱਚ ਭਾਰਤੀ-ਕੈਨੇਡੀਆਈ ਅਤੇ ਭਾਰਤੀ ਭਾਈਚਾਰੇ ਤੱਕ ਆਪਣੀ ਪਹੁੰਚ ਵਧਾਉਣ ਲਈ ਜੀਟੀਏ ਅਤੇ ਇਸਦੇ ਬਾਹਰੀ ਇਲਾਕਿਆਂ ਵਿੱਚ ਹਰ ਮਹੀਨੇ ਕੈਂਪ ਲਗਾਉਂਦਾ ਹੈ। ਇਸ ਤਹਿਤ ਇਸ ਸਾਲ ਦਾ ਬਰੈਂਪਟਨ ਵਿੱਚ ਪਹਿਲਾਂ ਕੈਂਪ 18 ਜਨਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਨਾਨਕਸਰ ਗੁਰਦੁਆਰਾ ਸਾਹਿਬ, 64 ਟਿੰਬਰਲੇਨ, ਡੀਆਰ, ਬਰੈਂਪਟਨ ਵਿਖੇ ਲਗਾਇਆ ਜਾ ਰਿਹਾ ਹੈ। ਭਾਰਤੀ ਕੌਂਸਲੇਟ ਜਨਰਲ ਨੇ ਭਾਰਤੀ-ਕੈਨੇਡੀਆਈ ਅਤੇ ਭਾਰਤੀ ਭਾਈਚਾਰੇ ਨੂੰ ਇਸ ਕੈਂਪ ਵਿੱਚ ਵੱਡੀ ਸੰਖਿਆ ਵਿੱਚ ਪਹੁੰਚ ਕੇ ਉਨ੍ਹਾਂ ਦੀਆਂ ਸੇਵਾਵਾਂ ਦਾ ਫਾਇਦਾ ਲੈਣ ਦੀ ਅਪੀਲ ਕੀਤੀ ਹੈ। ਕੌਂਸਲੇਟ ਦੇ ਇਨ੍ਹਾਂ ਕੈਂਪਾਂ ਵਿੱਚ ਭਾਰਤੀ-ਕੈਨੇਡੀਆਈ ਅਤੇ ਭਾਰਤੀ ਭਾਈਚਾਰੇ ਨੂੰ ਦਸਤਾਵੇਜ਼ਾਂ ਦੇ ਤਸਦੀਕੀਕਰਨ, ਵੀਜ਼ਾ ਅਰਜ਼ੀਆਂ, ਪਾਸਪੋਰਟ ਅਰਜ਼ੀਆਂ, ਪੀਸੀਸੀ, ਸਰੰਡਰ ਸਰਟੀਫਿਕੇਟ, ਓਸੀਆਈ ਅਰਜ਼ੀਆਂ ਆਦਿ ਦੀਆਂ ਸੇਵਾਵਾਂ ਮੁਹੱਈਆ ਕਰਾਈਆ ਜਾਂਦੀਆਂ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …