18.4 C
Toronto
Thursday, August 13, 2026
spot_img
Homeਜੀ.ਟੀ.ਏ. ਨਿਊਜ਼1700 ਨੌਕਰੀਆਂ 'ਚ ਕਟੌਤੀ ਕਰੇਗਾ ਏਅਰ ਕੈਨੇਡਾ

1700 ਨੌਕਰੀਆਂ ‘ਚ ਕਟੌਤੀ ਕਰੇਗਾ ਏਅਰ ਕੈਨੇਡਾ

1700 ਨੌਕਰੀਆਂ ‘ਚ ਕਟੌਤੀ ਕਰੇਗਾ ਏਅਰ ਕੈਨੇਡਾਟੋਰਾਂਟੋ : ਏਅਰ ਕੈਨੇਡਾ ਵੱਲੋਂ 1700 ਨੌਕਰੀਆਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਏਅਰਲਾਈਨ 2021 ਦੀ ਪਹਿਲੀ ਤਿਮਾਹੀ ਵਿੱਚ ਉਡਾਨਾਂ ਦੀ ਗਿਣਤੀ ਵੀ ਘਟਾਉਣਾ ਚਾਹੁੰਦੀ ਹੈ। ਕੰਪਨੀ ਨੇ ਆਖਿਆ ਕਿ ਸੇਵਾਵਾਂ ਵਿੱਚ 25 ਫੀਸਦੀ ਕਟੌਤੀ ਨਾਲ ਵੀ ਏਅਰ ਕੈਨੇਡਾ ਐਕਸਪ੍ਰੈੱਸ ਕੈਰੀਅਰਜ਼ ਦੇ 200 ਮੁਲਾਜ਼ਮ ਪ੍ਰਭਾਵਿਤ ਹੋਣਗੇ। ਇਸ ਕਟੌਤੀ ਨਾਲ 2019 ਦੀ ਪਹਿਲੀ ਤਿਮਾਹੀ ਦੌਰਾਨ ਏਅਰ ਕੈਨੇਡਾ ਦੀ ਜੋ ਸਮਰੱਥਾ ਸੀ 2021 ਦੀ ਪਹਿਲੀ ਤਿਮਾਹੀ ਵਿੱਚ ਉਹ ਘਟ ਕੇ ਉਸ ਦਾ 20 ਫੀਸਦੀ ਰਹਿ ਜਾਵੇਗੀ। ਏਅਰ ਕੈਨੇਡਾ ਦੀ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਤੇ ਚੀਫ ਕਮਰਸ਼ੀਅਲ ਆਫੀਸਰ ਲੂਸੀ ਗਿਲਮੇਟ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਟਰੈਵਲ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਦਾ ਪਹਿਲਾਂ ਹੀ ਕੰਪਨੀ ਦੀਆਂ ਬੁਕਿੰਗਜ਼ ਉੱਤੇ ਅਸਰ ਪੈ ਰਿਹਾ ਹੈ। ਏਅਰ ਕੈਨੇਡਾ ਨੇ ਐਟਲਾਂਟਿਕ ਕੈਨੇਡਾ ਦੇ ਏਅਰਪੋਰਟਸ ਨੂੰ ਇਹ ਦੱਸਿਆ ਕਿ ਉਹ ਰੀਜਨ ਵਿੱਚ ਵਾਧੂ ਰੂਟਾਂ ਵਿੱਚ ਕਟੌਤੀ ਕਰੇਗੀ,ਅਗਲੇ ਨੋਟਿਸ ਤੱਕ ਗੈਂਡਰ, ਐਨਐਲ, ਗੂਜ਼ ਬੇਅ, ਐਨਐਲ, ਫਰੈਡਰਿਕਟਨ, ਐਨਬੀ ਲਈ ਸਾਰੀਆਂ ਉਡਾਨਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ।

RELATED ARTICLES
POPULAR POSTS