Breaking News
Home / ਜੀ.ਟੀ.ਏ. ਨਿਊਜ਼ / ਐਨ ਏ ਸੀ ਆਈ ਨੇ ਕੋਵਿਡ ਵੇਵ ਤੋਂ ਬਚਣ ਲਈ ਬੂਸਟਰ ਡੋਜ਼ ਲਗਵਾਉਣ ਦੀ ਕੀਤੀ ਸਿਫ਼ਾਰਿਸ਼

ਐਨ ਏ ਸੀ ਆਈ ਨੇ ਕੋਵਿਡ ਵੇਵ ਤੋਂ ਬਚਣ ਲਈ ਬੂਸਟਰ ਡੋਜ਼ ਲਗਵਾਉਣ ਦੀ ਕੀਤੀ ਸਿਫ਼ਾਰਿਸ਼

ਓਟਵਾ/ਬਿਊਰੋ ਨਿਊਜ਼ : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜੇਸ਼ਨ (ਐਨ ਏ ਸੀ ਆਈ) ਵੱਲੋਂ ਕੈਨੇਡਾ ਵਿੱਚ ਭਵਿੱਖ ਵਿੱਚ ਕੋਵਿਡ-19 ਦੀ ਸੰਭਾਵੀ ਵੇਵ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਸਾਲ ਦੇ ਅੰਤ ਵਿੱਚ ਬੂਸਟਰ ਸ਼ੌਟਸ ਲਗਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
ਐਨ ਏ ਸੀ ਆਈ ਨੇ ਆਖਿਆ ਕਿ ਸਾਰੀਆਂ ਜਿਊਰਿਸਡਿਕਸ਼ਨਜ ਨੂੰ ਉਨ੍ਹਾਂ ਲੋਕਾਂ ਨੂੰ ਬੂਸਟਰ ਡੋਜ ਦੇਣ ਦੀ ਪੇਸਕਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਪੈਣ ਦਾ ਖਦਸ਼ਾ ਹੋਵੇ, ਫਿਰ ਭਾਵੇਂ ਉਨ੍ਹਾਂ ਵੱਲੋਂ ਪਹਿਲਾਂ ਕਿੰਨੀਆਂ ਮਰਜ਼ੀ ਬੂਸਟਰ ਡੋਜ ਲਈਆਂ ਜਾ ਚੁੱਕੀਆਂ ਹੋਣ।
ਇਹ ਸਿਫਾਰਿਸ਼ ਵੀ ਕੀਤੀ ਗਈ ਹੈ ਕਿ 65 ਸਾਲ ਤੇ ਇਸ ਤੋਂ ਉੱਪਰ ਉਮਰ ਦੇ ਲੋਕਾਂ ਦੇ ਨਾਲ-ਨਾਲ, ਲਾਂਗ ਟਰਮ ਕੇਅਰ ਦੇ ਰੈਜੀਡੈਂਟਸ ਜਾਂ ਲਿਵਿੰਗ ਫੈਸਿਲਿਟੀਜ਼ ਵਿੱਚ ਰਹਿਣ ਵਾਲੇ ਲੋਕਾਂ, 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ, ਜਿਨ੍ਹਾਂ ਨੂੰ ਮੈਡੀਕਲ ਕਾਰਨਾਂ ਕਰਕੇ ਕੋਵਿਡ-19 ਦਾ ਵਧੇਰੇ ਖਤਰਾ ਹੋਵੇ, ਨੂੰ ਵੀ ਬੂਸਟਰ ਡੋਜ਼ ਲਾਈ ਜਾਵੇ। ਇਸ ਤੋਂ ਇਲਾਵਾ ਇੰਡੀਜੀਨਸ ਤੇ ਹਾਸੀਏ ਉੱਤੇ ਰਹਿਣ ਵਾਲੇ ਲੋਕਾਂ, ਜਿੱਥੇ ਇਨਫੈਕਸ਼ਨ ਕਾਰਨ ਸਥਿਤੀ ਗੰਭੀਰ ਹੋ ਸਕਦੀ ਹੈ, ਨੂੰ ਵੀ ਇਹ ਬੂਸਟਰ ਡੋਜ ਦੇਣ ਲਈ ਆਖਿਆ ਗਿਆ ਹੈ। ਇਸ ਦੇ ਨਾਲ ਹੀ ਮਾਈਗ੍ਰੈਂਟ ਵਰਕਰਜ਼, ਸ਼ੈਲਟਰਜ਼, ਕੋਰੈਕਸ਼ਨਲ ਫੈਸਿਲਿਟੀਜ਼ ਤੇ ਗਰੁੱਪ ਹੋਮਜ਼ ਵਿੱਚ ਰਹਿਣ ਵਾਲਿਆਂ ਨੂੰ ਵੀ ਇਹ ਬੂਸਟਰ ਡੋਜ ਦੇਣ ਲਈ ਆਖਿਆ ਗਿਆ ਹੈ।
ਐਨ ਏ ਸੀ ਆਈ ਵੱਲੋਂ ਇਹ ਸਿਫਾਰਿਸ਼ ਵੀ ਕੀਤੀ ਗਈ ਹੈ ਕਿ ਬੂਸਟਰ ਡੋਜ਼ 12 ਤੋਂ 64 ਸਾਲ ਦੇ ਹਰੇਕ ਵਿਅਕਤੀ ਨੂੰ ਲਾਈ ਜਾਵੇ, ਫਿਰ ਭਾਵੇਂ ਉਸ ਨੇ ਪਹਿਲਾਂ ਕਿੰਨੀਆਂ ਬੂਸਟਰ ਡੋਜ਼ਿਜ਼ ਕਿਉਂ ਨਾ ਲਈਆਂ ਹੋਣ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …