Breaking News
Home / ਜੀ.ਟੀ.ਏ. ਨਿਊਜ਼ / ਟੈਲੀਫੋਨ ਘੁਟਾਲੇ ‘ਚ ਸ਼ਾਮਲ ਭਾਰਤੀ ਮੂਲ ਦਾ ਨੌਜਵਾਨ ਗ੍ਰਿਫਤਾਰ

ਟੈਲੀਫੋਨ ਘੁਟਾਲੇ ‘ਚ ਸ਼ਾਮਲ ਭਾਰਤੀ ਮੂਲ ਦਾ ਨੌਜਵਾਨ ਗ੍ਰਿਫਤਾਰ

ਟੋਰਾਂਟੋ : ਕੈਨੇਡਾ ਵਿਚ ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਨੂੰ ਕਥਿਤ ਤੌਰ ‘ਤੇ ਕਈ ਕੌਮਾਂਤਰੀ ਟੈਲੀਫੋਨ ਘੁਟਾਲਿਆਂ ਵਿਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਦੇਸ਼ ਦੇ ਬਾਹਰ ਸਥਿਤ ਲੋਕ ਪੈਸਿਆਂ ਦੀ ਹੇਰਾਫੇਰੀ ਦੇ ਲਈ ਕੰਮ ‘ਤੇ ਰੱਖਦੇ ਸਨ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਓਨਟਾਰੀਓ ਦੇ ਬਰੈਂਪਟਨ ਵਿਚ ਰਹਿਣ ਵਾਲੇ ਅਭਿਨਵ ਬੈਕਟਰ ‘ਤੇ ਆਰੋਪ ਹਨ ਕਿ ਉਸਨੇ 5 ਹਜ਼ਾਰ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਹੇਰਾਫੇਰੀ ਕੀਤੀ। ਟੈਲੀਫੋਨ ਘੁਟਾਲੇ ਅਤੇ ਹੋਰ ਮਾਮਲਿਆਂ ਦੀ ਜਾਂਚ ਲਈ ਅਕਤੂਬਰ 2018 ਵਿਚ ਆਰਸੀਐਮਪੀ ਨੇ ਔਕਟਾਵਿਆ ਜਾਂਚ ਕੀਤੀ ਸੀ ਜਿਸ ਤੋਂ ਬਾਅਦ ਇਹ ਗ੍ਰਿਫਤਾਰੀ ਕੀਤੀ ਗਈ।
ਜਾਂਚ ਦੌਰਾਨ ਹੁਣ ਤੱਕ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਧੋਖਾਧੜੀ ਕਰਨ ਵਾਲੇ ਇਹ ਵਿਅਕਤੀ ਦੇਸ਼ ਦੇ ਬਾਹਰ ਤੋਂ ਕੰਮ ਕਰਦੇ ਸਨ ਅਤੇ 2014 ਤੋਂ ਕੈਨੇਡਾ ਦੇ ਵਿਅਕਤੀਆਂ ਨੂੰ ਅਪਣਾ ਨਿਸ਼ਾਨਾ ਬਣਾ ਰਹੇ ਸੀ। ਭਾਰਤ ਵਿਚ ਨਾਜਾਇਜ਼ ਕਾਲ ਸੈਂਟਰਾਂ ‘ਤੇ ਹੋਈ ਛਾਪੇਮਾਰੀ ਅਤੇ ਕੈਨੇਡਾ ਵਿਚ ਹੋਈ ਗ੍ਰਿਫ਼ਤਾਰੀ ਦੇ ਬਾਵਜੂਦ ਇਹ ਮੁਲਜ਼ਮ ਧੋਖਾ ਦੇਣ ਦੀ ਅਪਣੀ ਰਣਨੀਤੀ ਬਦਲ ਕੇ ਕੈਨੇਡੀਅਨ ਲੋਕਾਂ ਨੂੰ ਠੱਗ ਰਹੇ ਸਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …