Breaking News
Home / ਜੀ.ਟੀ.ਏ. ਨਿਊਜ਼ / ਨੈਨੋਜ਼ ਸਰਵੇਖਣ ਏਜੰਸੀ ਦਾ ਦਾਅਵਾ

ਨੈਨੋਜ਼ ਸਰਵੇਖਣ ਏਜੰਸੀ ਦਾ ਦਾਅਵਾ

ਲਿਬਰਲਾਂ ਤੋਂ 7 ਅੰਕਾਂ ਨਾਲ ਅੱਗੇ ਚੱਲ ਰਹੇ ਹਨ ਕੰਸਰਵੇਟਿਵਜ਼
ਓਟਵਾ/ਬਿਊਰੋ ਨਿਊਜ਼ : ਨੈਨੋਜ ਰਿਸਰਚ ਵੱਲੋਂ ਕਰਵਾਏ ਗਏ ਇੱਕ ਤਾਜਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਫੈਡਰਲ ਕੰਸਰਵੇਟਿਵਾਂ ਨੂੰ ਲਿਬਰਲਾਂ ਉੱਤੇ ਸੱਤ ਅੰਕਾਂ ਦੀ ਲੀਡ ਹਾਸਲ ਹੋ ਗਈ ਹੈ।
ਲੰਘੀ 13 ਜਨਵਰੀ ਨੂੰ ਮੁੱਕੇ ਹਫਤੇ ਦੌਰਾਨ ਕੀਤੀਆਂ ਗਈਆਂ 1084 ਇੰਟਰਵਿਊਜ਼ ਅਨੁਸਾਰ ਜੇ ਅੱਜ ਹੀ ਚੋਣਾਂ ਕਰਵਾਈਆਂ ਜਾਣ ਤਾਂ ਪਇਏਰ ਪੌਲੀਏਵਰ ਦੀ ਅਗਵਾਈ ਵਾਲੇ ਕੰਸਰਵੇਟਿਵਾਂ ਨੂੰ 35.6 ਫੀਸਦੀ ਵੋਟਾਂ ਹਾਸਲ ਹੋਣ ਜਦਕਿ ਲਿਬਰਲਾਂ ਨੂੰ 28.3 ਫੀਸਦੀ, ਐਨਡੀਪੀ ਨੂੰ 20.7 ਫੀਸਦੀ, ਬਲਾਕ ਨੂੰ 7.4 ਫੀਸਦੀ, ਗ੍ਰੀਨ ਪਾਰਟੀ ਨੂੰ 5.8 ਫੀਸਦੀ ਤੇ ਪੀਪਲਜ ਪਾਰਟੀ ਨੂੰ 2.1 ਫੀਸਦੀ ਵੋਟਾਂ ਮਿਲਣ। ਦਸੰਬਰ ਤੋਂ ਹੀ ਕੰਸਰਵੇਟਿਵ ਅੱਗੇ ਚੱਲ ਰਹੇ ਹਨ। ਦੂਜੇ ਪਾਸੇ ਐਨਡੀਪੀ ਨੂੰ ਵੀ ਫਾਇਦਾ ਹੋ ਰਿਹਾ ਹੈ ਤੇ ਇਸ ਨਾਲ ਲਿਬਰਲਾਂ ਨੂੰ ਦੋਵਾਂ ਪਾਸਿਆਂ ਤੋਂ ਖੋਰਾ ਲੱਗ ਰਿਹਾ ਹੈ।
ਇੱਕ ਇੰਟਰਵਿਊ ਵਿੱਚ ਨੈਨੋਜ਼ ਰਿਸਰਚ ਦੇ ਬਾਨੀ ਨਿੱਕ ਨੈਨੋਜ਼ ਨੇ ਇਨ੍ਹਾਂ ਅੰਕੜਿਆਂ ਨੂੰ ਲਿਬਰਲਾਂ ਲਈ ਕਾਫੀ ਮਾੜਾ ਦੱਸਿਆ।
ਨੈਨੋਜ਼ ਨੇ ਆਖਿਆ ਕਿ ਲਿਬਰਲਾਂ ਲਈ ਇਨ੍ਹਾਂ ਅੰਕੜਿਆਂ ਨਾਲ ਸਾਲ ਦੀ ਸ਼ੁਰੂਆਤ ਕਰਨਾ ਕਾਫੀ ਮਾੜਾ ਹੈ। ਇੰਜ ਲੱਗ ਰਿਹਾ ਹੈ ਕਿ ਬਹੁਤੇ ਕੈਨੇਡੀਅਨਜ਼ ਇਸ ਸਮੇਂ ਕੰਸਰਵੇਟਿਵਾਂ ਵੱਲ ਵੇਖ ਰਹੇ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …