16.9 C
Toronto
Friday, October 2, 2026
spot_img
Homeਜੀ.ਟੀ.ਏ. ਨਿਊਜ਼ਜੀ-20 ਬੈਠਕ ਵਿੱਚ ਅਮਰੀਕੀ ਵਪਾਰ ਨੁਮਾਇੰਦੇ ਨਾਲ ਗੱਲਬਾਤ ਕਰਨਗੇ ਮਨਿੰਦਰ ਸਿੱਧੂ

ਜੀ-20 ਬੈਠਕ ਵਿੱਚ ਅਮਰੀਕੀ ਵਪਾਰ ਨੁਮਾਇੰਦੇ ਨਾਲ ਗੱਲਬਾਤ ਕਰਨਗੇ ਮਨਿੰਦਰ ਸਿੱਧੂ

ਜੀ-20 ਬੈਠਕ ਵਿੱਚ ਅਮਰੀਕੀ ਵਪਾਰ ਨੁਮਾਇੰਦੇ ਨਾਲ ਗੱਲਬਾਤ ਕਰਨਗੇ ਮਨਿੰਦਰ ਸਿੱਧੂਪ੍ਰਭਜੋਤ ਸਿੰਘ (Local Journalism Initiative Reporter)
ਓਟਵਾ : ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਵਿਸਕਾਨਸਿਨ ਵਿੱਚ ਹੋਣ ਵਾਲੀ ਜੀ-20 ਵਪਾਰ ਮੰਤਰੀਆਂ ਦੀ ਬੈਠਕ ਦੌਰਾਨ ਅਮਰੀਕੀ ਵਪਾਰ ਨੁਮਾਇੰਦੇ ਜੈਮੀਸਨ ਗ੍ਰੀਅਰ ਨਾਲ ਗੱਲਬਾਤ ਕਰਨਗੇ। ਹਾਲਾਂਕਿ ਇਸ ਮੁਲਾਕਾਤ ਦਾ ਸਮਾਂ ਅਤੇ ਢੰਗ ਹਾਲੇ ਤੈਅ ਨਹੀਂ ਹੋਇਆ। ਸਿੱਧੂ ਫਰਾਂਸ, ਆਸਟ੍ਰੇਲੀਆ ਅਤੇ ਤੁਰਕੀ ਦੇ ਵਪਾਰ ਮੰਤਰੀਆਂ ਨਾਲ ਵੀ ਮੁਲਾਕਾਤ ਕਰਨਗੇ, ਜਦਕਿ ਭਾਰਤ ਦੇ ਨੁਮਾਇੰਦੇ ਨਾਲ ਗੱਲਬਾਤ ਤੈਅ ਹੈ।
ਅਮਰੀਕਾ ਵੱਲੋਂ ਕੈਨੇਡੀਅਨ ਵਸਤਾਂ ‘ਤੇ ਲਾਏ ਗਏ ਵੱਖ-ਵੱਖ ਟੈਰਿਫਾਂ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਵਧਿਆ ਹੋਇਆ ਹੈ। ਕੈਨੇਡਾ ਨੇ ਵੀ ਅਮਰੀਕੀ ਵਸਤਾਂ ‘ਤੇ ਜਵਾਬੀ ਟੈਰਿਫ ਲਗਾਏ ਹਨ ਅਤੇ ਅਮਰੀਕਾ ‘ਤੇ ਆਪਣੀ ਆਰਥਿਕ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਕੈਨੇਡਾ ਜੀ-20 ਬੈਠਕ ਵਿੱਚ ਯੂਰਪੀ ਯੂਨੀਅਨ ਨਾਲ ਡਿਜੀਟਲ ਵਪਾਰ ਸਮਝੌਤੇ, ਦੱਖਣੀ ਅਮਰੀਕੀ ਵਪਾਰ ਗਰੁੱਪ ਨਾਲ ਗੱਲਬਾਤ ਅਤੇ ਭਾਰਤ ਨਾਲ ਆਰਥਿਕ ਭਾਈਵਾਲੀ ਸਮਝੌਤੇ ਨੂੰ ਅੱਗੇ ਵਧਾਉਣ ‘ਤੇ ਧਿਆਨ ਦੇਵੇਗਾ।

RELATED ARTICLES
POPULAR POSTS