15.6 C
Toronto
Thursday, June 4, 2026
spot_img
Homeਜੀ.ਟੀ.ਏ. ਨਿਊਜ਼ਜਿਨਸੀ ਹਮਲੇ ਵਰਗੇ ਦਾਅਵਿਆਂ ਨੂੰ ਸੈਟਲ ਕਰਨ ਲਈ ਰੱਖੇ ਫੰਡ ਕਾਰਨ ਹਾਕੀ...

ਜਿਨਸੀ ਹਮਲੇ ਵਰਗੇ ਦਾਅਵਿਆਂ ਨੂੰ ਸੈਟਲ ਕਰਨ ਲਈ ਰੱਖੇ ਫੰਡ ਕਾਰਨ ਹਾਕੀ ਕੈਨੇਡਾ ‘ਤੇ ਵਰ੍ਹੇ ਟਰੂਡੋ

ਟੋਰਾਂਟੋ : ਹਾਕੀ ਕੈਨੇਡਾ ਦੀ ਨਿਖੇਧੀ ਕਰਦੇ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸਬਦਾਂ ਨੂੰ ਮਿੱਠੀ ਚਾਸਨੀ ਵਿੱਚ ਲਪੇਟਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਬੱਸ ਉਨ੍ਹਾਂ ਆਖਿਆ ਕਿ ਇਹ ਗੱਲ ਸਵੀਕਾਰਨਯੋਗ ਨਹੀਂ ਹੈ ਕਿ ਜਿਨਸੀ ਹਮਲੇ ਵਰਗੇ ਦਾਅਵਿਆਂ ਨੂੰ ਸੈਟਲ ਕਰਨ ਲਈ ਹਾਕੀ ਕੈਨੇਡਾ ਕੋਲ ਬਾਕਾਇਦਾ ਇੱਕ ਫੰਡ ਹੈ।
ਬੋਵਨ ਆਈਲੈਂਡ, ਬੀਸੀ ਉੱਤੇ ਪ੍ਰਸਨਾਂ ਦੇ ਜਵਾਬ ਦਿੰਦਿਆਂ ਟਰੂਡੋ ਨੇ ਆਖਿਆ ਕਿ ਇਸ ਤੋਂ ਬਾਅਦ ਇਹ ਵੇਖਣਾ ਮੁਸ਼ਕਲ ਹੋਵੇਗਾ ਕਿ ਸਾਡੇ ਦੇਸ਼ ਵਿੱਚ ਕਿਸੇ ਨੂੰ ਵੀ ਹਾਕੀ ਕੈਨੇਡਾ ਉੱਤੇ ਯਕੀਨ ਕਿਵੇਂ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਉਹ ਸਮਝ ਸਕਦੇ ਹਨ ਕਿ ਸਾਡੀ ਸਰਦ ਰੁੱਤ ਦੀ ਖੇਡ ਪ੍ਰਤੀ ਕਈ ਮਾਪੇ ਤੇ ਕੈਨੇਡੀਅਨ ਕਿੰਨਾ ਮਾਣ ਕਰਦੇ ਹਨ ਤੇ ਜੋ ਕੁੱਝ ਹੁਣ ਵਾਪਰ ਰਿਹਾ ਹੈ ਉਸ ਕਾਰਨ ਉਨ੍ਹਾਂ ਨੂੰ ਕਿੰਨੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰੂਡੋ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਜਦੋਂ ਇਹ ਪਤਾ ਲੱਗਿਆ ਕਿ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਫੀਸ ਰਾਹੀਂ ਵਿੱਤੀ ਮਦਦ ਨਾਲ ਬਹੁ ਕਰੋੜੀ ਫੰਡ ਉਚੇਚੇ ਤੌਰ ਉੱਤੇ ਰੱਖਿਆ ਗਿਆ ਹੈ ਜਿਸ ਦੀ ਵਰਤੋਂ ਇੰਸੋਰੈਂਸ ਕੰਪਨੀ ਦੀ ਸ਼ਮੂਲੀਅਤ ਤੋਂ ਬਿਨਾਂ ਜਿਨਸੀ ਹਮਲੇ ਵਰਗੇ ਕਥਿਤ ਮਾਮਲਿਆਂ ਨੂੰ ਸੈਟਲ ਕਰਨ ਲਈ ਕੀਤੀ ਜਾਂਦੀ ਰਹੀ ਹੈ।
ਇੱਥੇ ਹੀ ਬੱਸ ਨਹੀਂ ਇਸ ਲਈ ਕਿਸੇ ਦੀ ਜਵਾਬਦੇਹੀ ਵੀ ਤੈਅ ਨਹੀਂ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਹ ਰਾਖਵਾਂ ਫੰਡ ਪਿਛਲੇ ਕੁੱਝ ਸਾਲਾਂ ਵਿੱਚ 15 ਮਿਲੀਅਨ ਡਾਲਰ ਤੋਂ ਵੀ ਟੱਪ ਚੁੱਕਿਆ ਹੈ ਪਰ ਹਾਕੀ ਕੈਨੇਡਾ ਦੀ ਸਾਲਾਨਾ ਰਿਪੋਰਟ ਵਿੱਚ ਇਹ ਵੇਰਵਾ ਨਹੀਂ ਦਿੱਤਾ ਗਿਆ ਕਿ ਇਸ ਫੰਡ ਨੂੰ ਆਪਰੇਟ ਕਿਵੇਂ ਕੀਤਾ ਜਾਂਦਾ ਹੈ। ਟਰੂਡੋ ਨੇ ਆਖਿਆ ਕਿ ਮਈ ਵਿੱਚ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਹਾਕੀ ਕੈਨੇਡਾ ਲਈ ਫੰਡ ਰੋਕ ਦਿੱਤੇ ਸਨ। ਪਿਛਲੇ ਮਹੀਨੇ ਵੀ ਕਈ ਕਾਰਪੋਰੇਸ਼ਨਜ਼ ਵੱਲੋਂ ਹੱਥ ਪਿੱਛੇ ਖਿੱਚ ਲਏ ਜਾਣ ਤੋਂ ਬਾਅਦ ਕਈ ਫੰਡ ਰੋਕ ਦਿੱਤੇ ਗਏ।
ਹਾਕੀ ਕੈਨੇਡਾ ਨਾਲ ਜੁੜੇ ਜਿਨਸੀ ਹਮਲੇ ਦੀ ਜਾਂਚ ਦਾ ਮੁਲਾਂਕਣ ਕਰੇਗੀ ਪੁਲਿਸ
ਓਨਟਾਰੀਓ : ਕੈਨੇਡਾ 2018 ਦੀ ਵਿਸ਼ਵ ਜੂਨੀਅਰ ਹਾਕੀ ਟੀਮ ਦੇ ਮੈਂਬਰਾਂ ਉੱਤੇ ਹੋਏ ਕਥਿਤ ਜਿਨਸੀ ਹਮਲੇ ਦੇ ਮਾਮਲੇ ਵਿੱਚ ਲੰਡਨ, ਓਨਟਾਰੀਓ ਪੁਲਿਸ ਵੱਲੋਂ ਅੰਤਰਿਮ ਰਵਿਊ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਹਾਕੀ ਕੈਨੇਡਾ ਨੇ ਆਖਿਆ ਕਿ ਉਨ੍ਹਾਂ ਵੱਲੋਂ ਜਿਨਸੀ ਹਮਲਿਆਂ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਦੇਸ ਭਰ ਵਿੱਚੋਂ ਜਿਹੜੀ ਮੈਂਬਰਸਿਸ਼ਪ ਫੀਸ ਇੱਕਠੀ ਕਰਕੇ ਫੰਡ ਮੇਨਟੇਨ ਕੀਤਾ ਜਾ ਰਿਹਾ ਸੀ ਹੁਣ ਉਸ ਦੀ ਵਰਤੋਂ ਇਸ ਤਰ੍ਹਾਂ ਦੇ ਮਾਮਲਿਆਂ ਲਈ ਨਹੀਂ ਕੀਤੀ ਜਾਵੇਗੀ। ਲੰਡਨ ਪੁਲਿਸ ਚੀਫ ਸਟੀਵ ਵਿਲੀਅਮਜ਼ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਦੇ ਡਿਪਾਰਟਮੈਂਟ ਵੱਲੋਂ ਕੀਤੇ ਜਾਣ ਵਾਲੇ ਰੀਵਿਊ ਨਾਲ ਇਹ ਤੈਅ ਹੋ ਜਾਵੇਗਾ ਜੇ ਵਾਧੂ ਜਾਂਚ ਦੀ ਲੋੜ ਹੈ ਜਾਂ ਨਹੀਂ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਅਸਲ ਜਾਂਚ, ਜਿਸ ਵਿੱਚ ਕਿਸੇ ਖਿਲਾਫ ਕੋਈ ਚਾਰਜ ਨਹੀਂ ਲਾਇਆ ਗਿਆ, ਕਾਫੀ ਤਫਸੀਲ ਵਾਲੀ ਸੀ। ਜ਼ਿਕਰਯੋਗ ਹੈ ਕਿ ਹਾਕੀ ਕੈਨੇਡਾ ਦਾ ਤਥਾ-ਕਥਿਤ ਨੈਸਨਲ ਇਕੁਇਟੀ ਫੰਡ ਇਸ ਹਫਤੇ ਉਸ ਸਮੇਂ ਸਾਹਮਣੇ ਆਇਆ ਜਦੋਂ ਫੈਡਰੇਸ਼ਨ ਨੂੰ ਕਥਿਤ ਜਿਨਸੀ ਹਮਲੇ ਦੇ ਮਾਮਲੇ ਵਿੱਚ ਨਿਕਲੇ ਨਤੀਜੇ ਨਾਲ ਵਾਰੀ ਵਾਰੀ ਨਜਿੱਠਣਾ ਪਿਆ। ਇਹ ਜਿਨਸੀ ਹਮਲੇ ਦਾ ਮਾਮਲਾ ਚਾਰ ਸਾਲ ਪਹਿਲਾਂ ਦਾ ਹੈ ਤੇ ਇਸ ਵਿੱਚ ਇੱਕ ਈਵੈਂਟ ਦੌਰਾਨ ਅੱਠ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਨ੍ਹਾ ਦੇ ਨਾਂ ਜਾਰੀ ਨਹੀਂ ਕੀਤੇ ਗਏ ਤੇ ਬਾਅਦ ਵਿੱਚ ਇਨ੍ਹਾਂ ਸਾਰੇ ਖਿਡਾਰੀਆਂ ਨਾਲ ਕੋਰਟ ਤੋਂ ਬਾਹਰ ਹੀ ਸੈਟਲਮੈਂਟ ਕਰ ਲਈ ਗਈ।

RELATED ARTICLES
POPULAR POSTS