14.5 C
Toronto
Wednesday, September 17, 2025
spot_img
Homeਜੀ.ਟੀ.ਏ. ਨਿਊਜ਼ਜੇ ਕੈਨੇਡਾ ਹੁਣ ਚੋਣਾਂ ਕਰਵਾਈਆਂ ਜਾਣ ਤਾਂ ਕੰਸਰਵੇਟਿਵਾਂ ਦੀ ਹੋਵੇਗੀ ਜਿੱਤ :...

ਜੇ ਕੈਨੇਡਾ ਹੁਣ ਚੋਣਾਂ ਕਰਵਾਈਆਂ ਜਾਣ ਤਾਂ ਕੰਸਰਵੇਟਿਵਾਂ ਦੀ ਹੋਵੇਗੀ ਜਿੱਤ : ਰਿਪੋਰਟ

ਓਟਵਾ/ਬਿਊਰੋ ਨਿਊਜ਼ : ਪਿਛਲੇ ਕੁੱਝ ਸਮੇਂ ਤੋਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਟਰੂਡੋ ਦੀ ਅਗਵਾਈ ਵਿੱਚ ਲਿਬਰਲਾਂ ਨੂੰ ਆਪਣੀ ਸਾਖ਼ ਬਚਾਉਣ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਇੱਕ ਨਵੇਂ ਸਰਵੇਖਣ ਤੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਲਿਬਰਲਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਐਬੇਕਸ ਡਾਟਾ ਵੱਲੋਂ ਸੀਟਾਂ ਦੇ ਸਬੰਧ ਵਿੱਚ ਕਰਵਾਏ ਗਏ ਤਾਜ਼ਾ ਸਰਵੇਖਣਾਂ ਤੋਂ ਸਾਹਮਣੇ ਆਇਆ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਲਿਬਰਲਾਂ ਨੂੰ ਆਪਣੀਆਂ ਅੱਧੇ ਤੋਂ ਵੱਧ ਸੀਟਾਂ ਗੁਆਣੀਆਂ ਪੈਣਗੀਆਂ ਤੇ ਪਿਏਰ ਪੌਲੀਏਵਰ ਦੀ ਅਗਵਾਈ ਵਾਲੇ ਕੰਸਰਵੇਟਿਵਾਂ ਨੂੰ ਵੱਡੀ ਜਿੱਤ ਤੇ ਬਹੁਮਤ ਹਾਸਲ ਹੋਵੇਗਾ। ਐਬੇਕਸ ਡਾਟਾ ਦੇ ਸੀਈਓ ਡੇਵਿਡ ਕੋਲੇਟੋ ਨੇ ਦੱਸਿਆ ਕਿ ਕੰਸਰਵੇਟਿਵਾਂ ਨੂੰ 204 ਸੀਟਾਂ ਉੱਤੇ ਜਿੱਤ ਹਾਸਲ ਹੋਵੇਗੀ ਤੇ ਉਨ੍ਹਾਂ ਨੂੰ 77 ਸੀਟਾਂ ਦਾ ਫਾਇਦਾ ਹੁੰਦਾ ਸਾਫ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਲਿਬਰਲਾਂ ਕੋਲ ਸਿਰਫ 69 ਸੀਟਾਂ ਰਹਿ ਜਾਣਗੀਆਂ ਜੋ ਕਿ ਮੌਜੂਦਾ ਸੀਟਾਂ ਦੇ ਮੁਕਾਬਲੇ 87 ਸੀਟਾਂ ਦਾ ਘਾਟਾ ਹੋਵੇਗਾ। ਬਲਾਕ ਕਿਊਬਿਕੁਆ ਨੂੰ 43 ਸੀਟਾਂ ਹਾਸਲ ਹੋਣਗੀਆਂ ਤੇ ਐਨਡੀਪੀ ਨੂੰ 27 ਸੀਟਾਂ ਉੱਤੇ ਜਿੱਤ ਹਾਸਲ ਹੋਵੇਗੀ। ਕੋਲੇਟੋ ਨੇ ਆਖਿਆ ਕਿ ਇਸ ਸਮੇਂ ਲੋਕ ਤਬਦੀਲੀ ਚਾਹੁੰਦੇ ਹਨ ਤੇ ਉਨ੍ਹਾਂ ਦੀਆਂ ਨਜ਼ਰਾਂ ਕੰਸਰਵੇਟਿਵਾਂ ਉੱਤੇ ਟਿਕੀਆਂ ਹੋਈਆਂ ਹਨ।

RELATED ARTICLES
POPULAR POSTS