8.2 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਬੇਬੀ ਫਾਰਮੂਲਾ ਦੀਆਂ ਵਧੀਆਂ ਹੋਈਆਂ ਕੀਮਤਾਂ ਤੇ ਘੱਟ ਸਪਲਾਈ ਕਾਰਨ ਨਵੇਂ ਮਾਪੇ...

ਬੇਬੀ ਫਾਰਮੂਲਾ ਦੀਆਂ ਵਧੀਆਂ ਹੋਈਆਂ ਕੀਮਤਾਂ ਤੇ ਘੱਟ ਸਪਲਾਈ ਕਾਰਨ ਨਵੇਂ ਮਾਪੇ ਪ੍ਰੇਸ਼ਾਨ

ਓਟਵਾ : ਇੱਕ ਪਾਸੇ ਕੈਨੇਡੀਅਨਾਂ ਨੂੰ ਗਰੌਸਰੀ ਦੀਆਂ ਆਸਮਾਨੀ ਚੜ੍ਹੀਆਂ ਕੀਮਤਾਂ ਨਾਲ ਦੋ ਚਾਰ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਇੱਕ ਅਜਿਹਾ ਸੈਕਟਰ ਵੀ ਹੈ ਜਿਸ ਪਾਸੇ ਕਿਸੇ ਦਾ ਬਹੁਤਾ ਧਿਆਨ ਨਹੀਂ ਜਾਂਦਾ ਅਤੇ ਸਿਰਫ ਨਵੇਂ ਬਣੇ ਮਾਪਿਆਂ ਨੂੰ ਹੀ ਇਸ ਦਾ ਸੇਕ ਮਹਿਸੂਸ ਹੋ ਰਿਹਾ ਹੈ।
ਇਹ ਹੈ ਬੇਬੀ ਫਾਰਮੂਲਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਤੇ ਇਸ ਦੀ ਸਪਲਾਈ ਵਿੱਚ ਆਈ ਹੋਈ ਕਮੀ। ਬੇਬੀ ਫਾਰਮੂਲਾ ਨੂੰ ਅਮਰੀਕਾ ਵਿੱਚ ਤਿਆਰ ਕੀਤਾ ਜਾਂਦਾ ਹੈ ਤੇ ਉਤਪਾਦਕਾਂ ਵੱਲੋਂ ਇਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਸਟੈਟੇਸਟਿਕਸ ਕੈਨੇਡਾ ਵੱਲੋਂ ਪੇਸ ਕੀਤੇ ਗਏ ਡਾਟਾ ਅਨੁਸਾਰ ਸਤੰਬਰ 2022 ਤੇ ਸਤੰਬਰ 2023 ਦਰਮਿਆਨ ਬੇਬੀ ਫਾਰਮੂਲਾ ਦੀਆਂ ਕੀਮਤਾਂ ਵਿੱਚ 20 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਜਿੱਥੇ ਪਹਿਲਾਂ ਇੱਕ ਕੰਟੇਨਰ ਦੀ ਕੀਮਤ 31 ਡਾਲਰ ਹੁੰਦੀ ਸੀ ਉੱਥੇ ਹੀ ਹੁਣ 38 ਡਾਲਰ ਤੋਂ ਵੀ ਵੱਧ ਇੱਕ ਕੰਟੇਨਰ ਦੀ ਕੀਮਤ ਹੋ ਚੁੱਕੀ ਹੈ। ਮਾਰਚ 2022 ਵਿੱਚ ਆਮ ਗਰੌਸਰੀ ਸਟੋਰ ਵਿੱਚ ਔਸਤ ਫੂਡ ਪ੍ਰੋਡਕਟ ਦੀ ਕੀਮਤ ਤੋਂ ਬੇਬੀ ਫਾਰਮੂਲਾ ਦੀ ਕੀਮਤ ਪੰਜ ਗੁਣਾ ਵੱਧ ਦਰਜ ਕੀਤੀ ਗਈ। ਇੱਕ ਬਿਆਨ ਵਿੱਚ ਹੈਲਥ ਕੈਨੇਡਾ ਨੇ ਇਹ ਸਵੀਕਾਰ ਕੀਤਾ ਹੈ ਕਿ ਬੇਬੀ ਫਾਰਮੂਲਾ ਦੇ ਘਰੇਲੂ ਉਤਪਾਦਨ ਨਾਲ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਸ ਨਾਲ ਸਪਲਾਈ ਵਿੱਚ ਵੀ ਕੋਈ ਵਿਘਣ ਨਹੀਂ ਪਵੇਗਾ। ਹੈਲਥ ਕੈਨੇਡਾ ਵੱਲੋਂ ਇਹ ਵੀ ਆਖਿਆ ਗਿਆ ਕਿ ਉਹ ਅਜਿਹੀਆਂ ਕੰਪਨੀਆਂ ਨਾਲ ਕੰਮ ਕਰ ਰਹੇ ਹਨ ਜਿਹੜੀਆਂ ਕੈਨੇਡਾ ਵਿੱਚ ਇਹ ਫਾਰਮੂਲਾ ਤਿਆਰ ਕਰਨ ਵਿੱਚ ਦਿਲਚਸਪੀ ਰੱਖਦੀਆਂ ਹਨ।

RELATED ARTICLES
POPULAR POSTS