Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੁਨੀਆ ਭਰ ‘ਚ ਤਕਨਾਲੋਜੀ ਦਾ ਮੁੱਖ ਸਰੋਤ ਬਣਿਆ : ਟਰੂਡੋ

ਕੈਨੇਡਾ ਦੁਨੀਆ ਭਰ ‘ਚ ਤਕਨਾਲੋਜੀ ਦਾ ਮੁੱਖ ਸਰੋਤ ਬਣਿਆ : ਟਰੂਡੋ

ਕਿਹਾ – ਇਮੀਗ੍ਰੇਸ਼ਨ ਕਾਰਨ ਹੀ ਕੈਨੇਡਾ ਦੇ ਤਕਨਾਲੋਜੀ ਖੇਤਰ ‘ਚ ਹੋਇਆ ਵਾਧਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੁਨੀਆ ਭਰ ਵਿਚ ਤਕਨਾਲੋਜੀ ਦਾ ਮੁੱਖ ਸਰੋਤ ਬਣ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਮੀਗ੍ਰੇਸ਼ਨ ਕਾਰਨ ਹੀ ਕੈਨੇਡਾ ਦਾ ਤਕਨਾਲੋਜੀ ਖੇਤਰ ਵਧਿਆ ਫੁਲਿਆ ਹੈ। ਜ਼ਿਕਰਯੋਗ ਹੈ ਕਿ ਟੋਰਾਂਟੋ ਵਿੱਚ ਹੋਈ ਤਕਨਾਲੋਜੀ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਟਰੂਡੋ ਪਹਿਲੇ ਬੁਲਾਰੇ ਸਨ। ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਕੋਲੀਜ਼ਨ ਅਖਵਾਉਣ ਵਾਲਾ ਇਹ ਈਵੈਂਟ ਕੈਨੇਡਾ ਵਿੱਚ ਕਰਵਾਇਆ ਗਿਆ ਹੈ ਤੇ ਪ੍ਰਬੰਧਕਾਂ ਵੱਲੋਂ ਇਸ ਨੂੰ ਸੱਭ ਤੋਂ ਤੇਜ਼ੀ ਨਾਲ ਵਿਕਸਤ ਹੋਣ ਵਾਲੀ ਤਕਨਾਲੋਜੀ ਕਾਨਫਰੰਸ ਦਾ ਦਰਜਾ ਦਿੱਤਾ ਗਿਆ ਹੈ।ઠਟਰੂਡੋ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕੈਨੇਡਾ ਦੁਨੀਆ ਭਰ ਵਿੱਚ ਤਕਨਾਲੋਜੀ ਦਾ ਮੁੱਖ ਸਰੋਤ ਬਣ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਇਸ ਕਾਰਨ ਦੁਨੀਆ ਭਰ ਦੇ ਕਾਰੋਬਾਰੀ ਕੈਨੇਡਾ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਕਰਸ਼ਤ ਹੋ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਮੀਗ੍ਰੇਸ਼ਨ ਦੇ ਨਾਲ-ਨਾਲ ਫੈਡਰਲ ਸਰਕਾਰ ਵੱਲੋਂ ਸਿੱਖਿਆ ਤੇ ਰਿਸਰਚ ਦੇ ਖੇਤਰ ਵਿੱਚ ਕੀਤੇ ਜਾ ਰਹੇ ਨਿਵੇਸ਼ ਸਦਕਾ ਵੀ ਅਰਥਚਾਰੇ ਨੂੰ ਹੁਲਾਰਾ ਮਿਲ ਰਿਹਾ ਹੈ। ਇਸ ਕਾਰਨ ਕੈਨੇਡੀਅਨ ਕੰਪਨੀਆਂ ਤੇ ਨਵੀਆਂ ਕੰਪਨੀਆਂ ਨੇ ਵੀ ਪੈਰ ਪਸਾਰਨੇ ਸ਼ੁਰੂ ਕੀਤੇ ਹਨ।ઠ

ਇਸ ਮੌਕੇ ਟਰੂਡੋ ਨੇ ਪਿੱਛੇ ਜਿਹੇ ਡਿਜੀਟਲ ਚਾਰਟਰ ਕਾਇਮ ਕਰਨ ਦੇ ਫੈਡਰਲ ਸਰਕਾਰ ਦੇ ਐਲਾਨ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਆਖਿਆ ਕਿ ਇਸ ਤਹਿਤ ਹੇਟ ਸਪੀਚ, ਗਲਤ ਜਾਣਕਾਰੀ ਤੇ ਚੋਣਾਂ ਵਿੱਚ ਕੀਤੀ ਜਾਣ ਵਾਲੀ ਦਖਲਅੰਦਾਜ਼ੀ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਅੱਗੇ ਆਖਿਆ ਕਿ ਇਸ ਫਰੇਮਵਰਕ ਤਹਿਤ ਕੈਨੇਡਾ ਤਕਨਾਲੋਜੀ ਨਾਲ ਸਬੰਧਤ ਕੰਪਨੀਆਂ ਨਾਲ ਰਲ ਕੇ ਕੰਮ ਕਰਨ ਉੱਤੇ ਆਪਣਾ ਧਿਆਨ ਕੇਂਦਰਿਤ ਕਰੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …