Breaking News
Home / ਪੰਜਾਬ / ਅੰਮਿ੍ਰਤਸਰ ਦੇ ਪੇਂਡੂ ਇਲਾਕਿਆਂ ’ਚ ਸ਼ਰ੍ਹੇਆਮ ਵਿਕ ਰਿਹਾ ਹੈ ਨਸ਼ਾ

ਅੰਮਿ੍ਰਤਸਰ ਦੇ ਪੇਂਡੂ ਇਲਾਕਿਆਂ ’ਚ ਸ਼ਰ੍ਹੇਆਮ ਵਿਕ ਰਿਹਾ ਹੈ ਨਸ਼ਾ

ਪਿੰਡ ਵਾਲਿਆਂ ਨੇ ਵੀਡੀਓ ਬਣਾ ਕੇ ਕੀਤੀ ਵਾਇਰਲ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡਾਂ ਵਿਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ। ਪਿੰਡਾਂ ਦਾ ਆਲਮ ਇਹ ਹੈ ਕਿ ਪਹਿਲਾਂ ਜਿਹੜਾ ਨਸ਼ਾ ਚੋਰੀ-ਪਿਛੇ ਵੇਚਿਆ ਜਾਂਦਾ ਸੀ ਹੁਣ ਸ਼ਰ੍ਹੇਆਮ ਵੇਚਿਆ ਜਾ ਰਿਹਾ ਹੈ। ਨਸ਼ੇੜੀ ਹੁਣ ਤਸਕਰਾਂ ਅਤੇ ਸਪਲਾਇਰਾਂ ਦੇ ਘਰਾਂ ਦੇ ਬਾਹਰ ਨਸ਼ਾ ਲੈਣ ਲਈ ਪਹੁੰਚ ਜਾਂਦੇ ਅਤੇ ਸਥਾਨਕ ਲੋਕਾਂ ਵਿਕ ਰਹੇ ਨਸ਼ੇ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਪਾ ਦਿੱਤੀ ਹੈ ਅਤੇ ਉਨ੍ਹਾਂ ਪੰਜਾਬ ਸਰਕਾਰ ਕੋਲੋਂ ਇਸ ਖਿਲਾਫ਼ ਮੰਗ ਕੀਤੀ ਹੈ। ਵਾਇਰਲ ਵੀਡੀਓ ਅੰਮਿ੍ਰਤਸਰ ਬਾਈਪਾਸ ਸਥਿਤ ਪਿੰਡ ਪੰਡੋਰੀ ਵੜੈਚ ਦਾ ਅਤੇ ਵੀਡੀਓ ਅਨੁਸਾਰ ਪਿੰਡ ’ਚ ਇਕ ਘਰ ਦੇ ਬਾਹਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਸ਼ਾ ਵਿਕਦਾ ਹੈ। 13 ਸਾਲ ਤੱਕ ਦੇ ਬੱਚੇ ਨਸ਼ੇ ਦੀਆਂ ਪੁੜੀਆਂ ਲੈਣ ਲਈ ਇਥੇ ਪਹੁੰਚਦੇ ਹਨ। ਪਿੰਡ ਦੇ ਲੋਕਾਂ ਦਾ ਆਰੋਪ ਹੈ ਕਿ ਸ਼ਰ੍ਹੇਆਮ ਵਿਕ ਰਹੇ ਨਸ਼ੇ ਸਬੰਧੀ ਪੰਜਾਬ ਪੁਲਿਸ ਨੂੰ ਪੂਰੀ ਜਾਣਕਾਰੀ ਹੈ ਪ੍ਰੰਤੂ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …