-2 C
Toronto
Tuesday, December 2, 2025
spot_img
Homeਜੀ.ਟੀ.ਏ. ਨਿਊਜ਼ਲੈਵੈਲ ਵਿੱਚ 2 ਬੱਚਿਆਂ ਦੀ ਮੌਤ ਦੇ ਸਬੰਧ 'ਚ ਪੰਜਾਬੀ ਪਿਤਾ ਨੂੰ...

ਲੈਵੈਲ ਵਿੱਚ 2 ਬੱਚਿਆਂ ਦੀ ਮੌਤ ਦੇ ਸਬੰਧ ‘ਚ ਪੰਜਾਬੀ ਪਿਤਾ ਨੂੰ ਕੀਤਾ ਗਿਆ ਚਾਰਜ

ਕਿਊਬਿਕ/ਬਿਊਰੋ ਨਿਊਜ਼ : ਆਪਣੇ ਦੋ ਬੱਚਿਆਂ ਦੀ ਜਾਨ ਲੈਣ ਵਾਲੇ ਲੈਵੈਲ, ਕਿਊਬਿਕ ਦੇ 45 ਸਾਲਾ ਵਿਅਕਤੀ ਨੂੰ ਫਰਸਟ ਡਿਗਰੀ ਮਰਡਰ ਦੇ ਦੋ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ।
ਇਸ ਵਿਅਕਤੀ ਕਮਲਜੀਤ ਅਰੋੜਾ ਨੂੰ ਆਪਣੀ ਪਤਨੀ ਰਮਾ ਰਾਣੀ ਅਰੋੜਾ ਦਾ ਕਥਿਤ ਤੌਰ ਉੱਤੇ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ ਵਿੱਚ ਹਮਲੇ ਲਈ ਵੀ ਚਾਰਜ ਕੀਤਾ ਗਿਆ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸੋਮਵਾਰ ਰਾਤ ਨੂੰ ਹੋਈ ਘਰੇਲੂ ਹਿੰਸਾ ਦਾ ਮਾਮਲਾ ਲੱਗ ਰਿਹਾ ਹੈ। ਗੁਆਂਢੀ ਐਨੀ ਕਾਰਪੇਂਟੀਅਰ ਅਨੁਸਾਰ ਸਭ ਤੋਂ ਪਹਿਲਾਂ ਘਰ ਦੀ ਵੱਡੀ ਬੱਚੀ ਨੇ ਪੁਲਿਸ ਨੂੰ ਇਸ ਹਿੰਸਾ ਤੋਂ ਆਗਾਹ ਕਰਵਾਇਆ। ਕਾਰਪੇਂਟੀਅਰ ਉਸ ਸਮੇਂ ਆਪਣੇ ਕੰਮ ਤੋਂ ਘਰ ਆ ਰਹੀ ਸੀ ਜਦੋਂ ਟੀਨੇਜਰ ਉਸ ਦੇ ਘਰ ਆਈ ਤੇ ਉਸ ਨੇ ਉਸ ਨੂੰ 911 ਉੱਤੇ ਕਾਲ ਕਰਨ ਲਈ ਆਖਿਆ। ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਨ੍ਹਾਂ ਨੂੰ 11 ਸਾਲਾ ਲੜਕਾ ਤੇ 13 ਸਾਲਾ ਲੜਕੀ ਬੁਰੀ ਤਰ੍ਹਾਂ ਜਖਮੀ ਹਾਲਤ ਵਿੱਚ ਮਿਲੇ। ਦੋਵਾਂ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੇ ਪਿਤਾ ਨੂੰ ਵੀ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
ਕਾਰਪੇਂਟੀਅਰ ਨੇ ਦੱਸਿਆ ਕਿ ਇਹ ਪਰਿਵਾਰ ਕੁੱਝ ਮਹੀਨੇ ਪਹਿਲਾਂ ਹੀ ਇੱਥੇ ਆਇਆ ਸੀ ਤੇ ਉਹ ਆਮ ਪਰਿਵਾਰਾਂ ਵਾਂਗ ਹੀ ਨਜਰ ਆਉਂਦੇ ਸਨ। ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਨੇ ਵੀ ਟਵਿੱਟਰ ਉੱਤੇ ਇਸ ਘਟਨਾ ਦੇ ਸਬੰਧ ਵਿੱਚ ਦੁੱਖ ਸਾਂਝਾ ਕੀਤਾ। ਦੋਵੇਂ ਬੱਚੇ ਲੈਵੈਲ ਵਿੱਚ ਪਇਏਰ-ਲੈਪੌਰਟ ਤੇ ਸੇਂਟ ਮਾਰਟਿਨ ਸਕੂਲਾਂ ਵਿੱਚ ਪੜ੍ਹਦੇ ਸਨ।

RELATED ARTICLES
POPULAR POSTS