11.3 C
Toronto
Thursday, April 30, 2026
spot_img
Homeਜੀ.ਟੀ.ਏ. ਨਿਊਜ਼ਹਰਕੀਰਤ ਸਿੰਘ ਬਣੇ ਬਰੈਂਪਟਨ ਸਿਟੀ ਦੇ ਡਿਪਟੀ ਮੇਅਰ

ਹਰਕੀਰਤ ਸਿੰਘ ਬਣੇ ਬਰੈਂਪਟਨ ਸਿਟੀ ਦੇ ਡਿਪਟੀ ਮੇਅਰ

ਵਾਰਡ ਨੰ 9 ਤੇ 10 ਤੋਂ ਕੌਂਸਲਰ ਹਨ ਹਰਕੀਰਤ ਸਿੰਘ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਵੱਲੋਂ ਸਿਟੀ ਕੌਂਸਲਰ ਹਰਕੀਰਤ ਸਿੰਘ ਨੂੰ 2022 ਤੋਂ 2026 ਦੇ ਕਾਰਜਕਾਲ ਲਈ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ। ਉਹ ਵਾਰਡ ਨੰ 9 ਤੇ 10 ਤੋਂ ਕੌਂਸਲਰ ਹਨ।
ਡਿਪਟੀ ਮੇਅਰ ਨੇ ਕੌਂਸਲ ਤੇ ਕਮੇਟੀ ਮੀਟਿੰਗਾਂ ਦੀ ਪ੍ਰਧਾਨਗੀ ਕਰਨੀ ਹੁੰਦੀ ਹੈ ਤੇ ਮੇਅਰ ਦੀ ਗੈਰਹਾਜ਼ਰੀ ਜਾਂ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੇ ਪੱਖ ਉੱਤੇ ਸੈਰੇਮੋਨੀਅਲ ਤੇ ਸਿਵਿਕ ਈਵੈਂਟ ਡਿਊਟੀਜ਼ ਪੂਰੀਆਂ ਕਰਨੀਆਂ ਹੁੰਦੀਆਂ ਹਨ। ਕੌਂਸਲਰ ਹਰਕੀਰਤ ਸਿੰਘ ਨੇ 2018 ਤੋਂ 2022 ਦਰਮਿਆਨ ਵਾਰਡ ਨੰ 9 ਤੇ 10 ਲਈ ਸਿਟੀ ਕੌਂਸਲਰ ਵਜੋਂ ਬਰੈਂਪਟਨ ਕਾਊਂਸਲ ਵਿੱਚ ਸੇਵਾ ਨਿਭਾਈ। ਇਸ ਤੋਂ ਇਲਾਵਾ ਸਿਟੀ ਕੌਂਸਲਰ ਦੀ ਭੂਮਿਕਾ ਤੋਂ ਪਹਿਲਾਂ ਉਹ ਚਾਰ ਸਾਲ ਲਈ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿਖੇ ਸਕੂਲ ਟਰਸਟੀ ਰਹਿ ਚੁੱਕੇ ਹਨ।
ਅਪ੍ਰੈਲ 2022 ਵਿੱਚ ਸਿਟੀ ਆਫ ਬਰੈਂਪਟਨ ਵੱਲੋਂ ਡਿਪਟੀ ਮੇਅਰ ਦਾ ਅਹੁਦਾ ਕਾਇਮ ਕੀਤਾ ਗਿਆ ਤੇ ਜਿਸ ਨੂੰ ਦੋ ਹਿੱਸਿਆਂ ਪੂਰਬੀ ਤੇ ਪੱਛਮੀਂ ਵਿੱਚ ਵੰਡ ਦਿੱਤਾ ਗਿਆ। ਰੀਜਨਲ ਕੌਂਸਲਰ ਪੈਟ ਫੋਰਟਿਨੀ ਵਾਰਡ 7 ਤੇ 8 ਨੇ ਪੂਰਬੀ ਬਰੈਂਪਟਨ ਦੀ ਨੁਮਾਇੰਦਗੀ ਕਰਦੇ ਹਨ ਤੇ ਰੀਜਨਲ ਕੌਂਸਲਰ ਮਾਰਟਿਨ ਮੈਡੇਰੌਸ ਵਾਰਡ 3 ਤੇ 4 ਵੱਲੋਂ ਪੱਛਮੀਂ ਬਰੈਂਪਟਨ ਦੀ ਨੁਮਾਇੰਦਗੀ ਕਰਦੇ ਹਨ।

 

RELATED ARTICLES
POPULAR POSTS