ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿੱਚ ਇੱਕ ਵਾਰ ਫਿਰ ਕੋਵਿਡ-19 ਸਬੰਧੀ ਮਾਪਦੰਡ ਪ੍ਰਭਾਵੀ ਹੋ ਗਏ ਹਨ। ਘੱਟੋ ਘੱਟ 17 ਜਨਵਰੀ ਤੱਕ ਸਕੂਲਾਂ ਵਿੱਚ ਕਲਾਸਾਂ ਆਨ ਲਾਈਨ ਲਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਜਦਕਿ ਹੋਰਨਾਂ ਕਾਰੋਬਾਰਾਂ ਉੱਤੇ ਲਾਈਆਂ ਗਈਆਂ ਪਾਬੰਦੀਆਂ ਅਗਲੇ 21 ਦਿਨਾਂ ਤੱਕ ਚੱਲਣਗੀਆਂ। ਹਸਪਤਾਲਾਂ ਨੂੰ ਗੈਰ ਜ਼ਰੂਰੀ ਸਰਜਰੀਜ਼ ਨੂੰ ਹਾਲ ਦੀ ਘੜੀ ਰੋਕਣ ਲਈ ਆਖਿਆ ਗਿਆ ਹੈ ਤਾਂ ਕਿ ਕੁੱਝ ਹੱਦ ਤੱਕ ਸਟਾਫ ਨੂੰ ਫਰੀ ਰੱਖਿਆ ਜਾ ਸਕੇ ਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦਿਨੋ ਦਿਨ ਵੱਧ ਰਹੀ ਗਿਣਤੀ ਨੂੰ ਠੱਲ੍ਹ ਪਾਉਣ ਲਈ ਇਸ ਸਟਾਫ ਨੂੰ ਤਾਇਨਾਤ ਕੀਤਾ ਜਾ ਸਕੇ।
ਇਸ ਦੌਰਾਨ ਸਿਨੇਮਾ, ਜਿੰਮ, ਥਿਏਟਰ ਤੇ ਰੈਸਟੋਰੈਂਟਸ ਨੂੰ ਇੰਡੋਰ ਗਤੀਵਿਧੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਰੀਟੇਲ ਸਟੋਰਜ਼ ਤੇ ਪਰਸਨਲ ਕੇਅਰ ਸਰਵਿਸਿਜ ਦੀ ਸਮਰੱਥਾ ਘਟਾ ਕੇ 50 ਫੀਸਦੀ ਕਰ ਦਿੱਤੀ ਗਈ ਹੈ। ਇੰਡੋਰ ਲਈ ਹੁਣ 5 ਤੇ ਆਊਟਡੋਰ ਵਿੱਚ ਸਿਰਫ 10 ਲਕ ਹੀ ਇੱਕਠੇ ਹੋ ਸਕਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …