23.7 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਨੈਸ਼ਨਲ ਹੈਲਥ ਡੀਲ ਨੂੰ ਲੈ ਕੇ ਸਾਰੇ ਪ੍ਰੀਮੀਅਰ ਆਸਵੰਦ

ਨੈਸ਼ਨਲ ਹੈਲਥ ਡੀਲ ਨੂੰ ਲੈ ਕੇ ਸਾਰੇ ਪ੍ਰੀਮੀਅਰ ਆਸਵੰਦ

ਓਟਵਾ/ਬਿਊਰੋ ਨਿਊਜ਼ : ਅਗਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਪ੍ਰੀਮੀਅਰਜ਼ ਨੂੰ ਫੈਡਰਲ ਸਰਕਾਰ ਨਾਲ ਹੈਲਥ ਫੰਡਿੰਗ ਸਬੰਧੀ ਡੀਲ ਸਿਰੇ ਚੜ੍ਹਨ ਦੀ ਆਸ ਹੈ।
ਓਟਵਾ ਵਿੱਚ ਬ੍ਰਿਟਿਸ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਹੈਲਥ ਟਰਾਂਸਫਰ ਸਮਝੌਤੇ ਦੇ ਵੇਰਵੇ ਮੁਹੱਈਆ ਕਰਾਵੇਗੀ ਤੇ ਇਸ ਤੋਂ ਬਾਅਦ ਕੌਮੀ ਪੱਧਰ ਦੀ ਡੀਲ ਸਿਰੇ ਚੜ੍ਹ ਜਾਵੇਗੀ। ਪਰ ਉਨ੍ਹਾਂ ਆਖਿਆ ਕਿ ਬੀਸੀ ਦੇ ਸਬੰਧ ਵਿੱਚ ਉਹ ਹੋਰ ਗੱਲਬਾਤ ਕਰਨ ਲਈ ਵੀ ਤਿਆਰ ਹਨ। ਇਹ ਗੱਲਬਾਤ ਮੈਂਟਲ ਹੈਲਥ, ਅਡਿਕਸਨ ਟਰੀਟਮੈਂਟ ਪ੍ਰੋਗਰਾਮ, ਫੈਮਿਲੀ ਡਾਕਟਰਾਂ ਦੀ ਗਿਣਤੀ ਵਧਾਉਣ ਤੇ ਹੋਮ ਕੇਅਰ ਦੇ ਪਸਾਰ ਆਦਿ ਬਾਰੇ ਹੋ ਸਕਦੀ ਹੈ। ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪ੍ਰਧਾਨ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਪ੍ਰੋਵਿੰਸਿਜ਼, ਫੈਡਰਲ ਸਰਕਾਰ ਨਾਲ ਹੈਲਥ ਕੇਅਰ ਡੀਲ ਸਿਰੇ ਚੜ੍ਹਾਉਣ ਵਿੱਚ ਕਾਮਯਾਬ ਹੋਣਗੇ।
ਪਿਛਲੇ ਮਹੀਨੇ ਫੋਰਡ ਨੇ ਆਖਿਆ ਸੀ ਕਿ ਪ੍ਰੋਵਿੰਸਿਜ਼ ਫੈਡਰਲ ਸਰਕਾਰ ਨਾਲ ਵੱਖਰੇ ਤੌਰ ਉੱਤੇ ਡੀਲਜ਼ ਨਹੀਂ ਕਰਨਗੀਆਂ। ਇਸ ਦੇ ਨਾਲ ਹੀ ਦੇਸ ਭਰ ਦੇ ਪ੍ਰੀਮੀਅਰਜ਼ ਤੇ ਸਿਹਤ ਮੰਤਰੀਆਂ ਵੱਲੋਂ ਫੈਡਰਲ ਸਰਕਾਰ ਤੋਂ ਹੈਲਥ ਕੇਅਰ ਫੰਡ 22 ਫੀਸਦੀ ਦੀ ਥਾਂ 35 ਫੀਸਦੀ ਕਰਨ ਦੀ ਮੰਗ ਕੀਤੀ ਗਈ ਸੀ।

RELATED ARTICLES
POPULAR POSTS