Breaking News
Home / ਜੀ.ਟੀ.ਏ. ਨਿਊਜ਼ / ਹੈਰਾਨ ਕਰਨ ਵਾਲੇ ਹਨ ਕੁਆਰਨਟੀਨ ਹੋਟਲਾਂ ‘ਤੇ ਫੈਡਰਲ ਸਰਕਾਰ ਵੱਲੋਂ ਕੀਤੇ ਗਏ ਖਰਚੇ : ਗਾਰਨਰ

ਹੈਰਾਨ ਕਰਨ ਵਾਲੇ ਹਨ ਕੁਆਰਨਟੀਨ ਹੋਟਲਾਂ ‘ਤੇ ਫੈਡਰਲ ਸਰਕਾਰ ਵੱਲੋਂ ਕੀਤੇ ਗਏ ਖਰਚੇ : ਗਾਰਨਰ

ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਐਮਪੀ ਮਿਸੇਲ ਰੈਂਪਲ ਗਾਰਨਰ ਨੇ ਆਖਿਆ ਕਿ ਤਥਾ ਕਥਿਤ ਕੋਵਿਡ-19 ਕੁਆਰਨਟੀਨ ਹੋਟਲਾਂ ਉੱਤੇ ਫੈਡਰਲ ਸਰਕਾਰ ਵੱਲੋਂ ਕੀਤੇ ਗਏ ਖਰਚੇ ਚਿੰਤਾ ਦਾ ਵਿਸ਼ਾ ਹਨ। ਗਾਰਨਰ ਨੇ ਆਖਿਆ ਕਿ 2022 ਵਿੱਚ ਕੈਲਗਰੀ ਦੇ ਹੋਟਲ ਵਿੱਚ ਕੀਤਾ ਗਿਆ ਇਸ ਤਰ੍ਹਾਂ ਦਾ ਖਰਚਾ ਹੈਰਾਨ ਕਰਨ ਵਾਲਾ ਹੈ।
ਨਵੰਬਰ ਵਿੱਚ ਵਿੱਤੀ ਵਰ੍ਹੇ 2022 ਲਈ ਰੈਂਪਲ ਵੱਲੋਂ ਇੱਕ ਸਵਾਲ ਸਰਕਾਰ ਤੋਂ ਪੁੱਛਿਆ ਗਿਆ ਸੀ ਤੇ ਇਸ ਦੇ ਜਵਾਬ ਵਿੱਚ ਪਤਾ ਲੱਗਿਆ ਕਿ ਵੈਸਟਿਨ ਕੈਲਗਰੀ ਏਅਰਪੋਰਟ ਹੋਟਲ ਨੂੰ ਕੁਆਰਨਟੀਨ ਫੈਸਲਿਟੀ ਵਜੋਂ ਵਰਤਣ ਲਈ ਫੈਡਰਲ ਸਰਕਾਰ ਵੱਲੋਂ 6,790,717.46 ਡਾਲਰ ਖਰਚ ਕੀਤੇ ਗਏ। 2022 ਵਿੱਚ ਇਸੇ ਹੋਟਲ ਵਿੱਚ 15 ਲੋਕਾਂ ਨੂੰ ਕੁਆਰਨਟੀਨ ਕੀਤਾ ਗਿਆ ਤੇ ਪ੍ਰਤੀ ਵਿਅਕਤੀ ਖਰਚਾ 452,714.50 ਡਾਲਰ ਪਿਆ। ਗਾਰਨਰ ਨੇ ਆਖਿਆ ਕਿ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਬਰਬਾਦੀ ਹਮੇਸ਼ਾਂ ਹੀ ਵੱਡੀ ਦਿੱਕਤ ਰਹੀ ਹੈ। ਪਰ ਮਹਿੰਗਾਈ ਦੇ ਇਸ ਦੌਰ ਵਿੱਚ ਇਸ ਤਰ੍ਹਾਂ ਦੀ ਬਰਬਾਦੀ ਸਹੀ ਨਹੀਂ ਤੇ ਅਜਿਹਾ ਵੀ ਨਹੀਂ ਲੱਗਦਾ ਕਿ ਇਸ ਉੱਤੇ ਲਗਾਮ ਲਾਉਣ ਲਈ ਟਰੂਡੋ ਦੀ ਕੋਈ ਇੱਛਾ ਹੈ। ਰੈਂਪਲ ਨੇ ਦੱਸਿਆ ਕਿ ਵੈਸਟਿਨ ਕੈਲਗਰੀ ਏਅਰਪੋਰਟ ਹੋਟਲ 22 ਜੂਨ, 2020 ਤੋਂ 30 ਅਕਤੂਬਰ, 2022 ਤੱਕ ਕੁਆਰਨਟੀਨ ਫੈਸਲਿਟੀ ਰਿਹਾ। ਇਹ ਜਾਣਕਾਰੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (ਪੀਐਚਏਸੀ) ਵੱਲੋਂ ਦਿੱਤੀ ਗਈ। ਢਾਈ ਸਾਲ ਦੇ ਅਰਸੇ ਵਿੱਚ ਹੋਟਲ ਵਿੱਚ 1490 ਲੋਕਾਂ ਨੂੰ ਕੁਆਰਨਟੀਨ ਕੀਤਾ ਗਿਆ ਤੇ ਇਸ ਬਦਲੇ 18,000 ਡਾਲਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਹੋਟਲ ਨੇ 27 ਮਿਲੀਅਨ ਡਾਲਰ ਦੇ ਨੇੜੇ ਤੇੜੇ ਕਮਾਈ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਦੀ ਹੋਟਲ ਕੁਆਰਨਟੀਨ ਕੀਤੇ ਜਾਣ ਦੀ ਸਰਤ ਅਗਸਤ 2021 ਵਿੱਚ ਖਤਮ ਹੋ ਗਈ। ਪਰ ਇਨ੍ਹਾਂ ਹੋਟਲਾਂ ਨਾਲ ਕੀਤੇ ਗਏ ਕਾਂਟਰੈਕਟ ਫਿਰ ਵੀ ਜਾਰੀ ਰਹੇ ਤੇ ਸਰਕਾਰ ਨੇ ਇਸ ਖਰਚੇ ਉੱਤੇ ਰੋਕ ਲਾਉਣ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਹੁਣ ਜਦੋਂ ਅਸੀਂ ਇਸ ਤਰ੍ਹਾਂ ਦੇ ਖਰਚਿਆਂ ਕਾਰਨ ਲੋੜੋਂ ਵੱਧ ਮਹਿੰਗਾਈ ਵਿੱਚੋਂ ਲੰਘ ਰਹੇ ਹਾਂ ਤਾਂ ਇਸ ਨਾਲ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਅਜਿਹੇ ਕਿੰਨੇ ਕੁਪ੍ਰਬੰਧ ਕੀਤੇ ਗਏ ਸਨ ਜਿਹੜੇ ਅਜੇ ਸਾਹਮਣੇ ਆਉਣੇ ਬਾਕੀ ਹਨ। ਹਾਊਸ ਆਫ ਕਾਮਨਜ ਵਿੱਚ ਗਾਰਨਰ ਨੇ ਸਿਹਤ ਮੰਤਰੀ ਜੀਨ ਯਵੇਸ ਡਕਲਸ ਤੋਂ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਕੋਵਿਡ-19 ਦੌਰਾਨ ਅਸੀਂ ਬੇਹੱਦ ਦਰਦ ਮਹਿਸੂਸ ਕੀਤਾ ਹੈ ਤੇ ਅਣਗਿਣਤ ਲੋਕਾਂ ਦੀਆਂ ਮੌਤਾਂ ਵੇਖੀਆਂ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …