Breaking News
Home / ਭਾਰਤ / ਫੌਜ ਨੇ ਕਸ਼ਮੀਰੀ ਮਾਵਾਂ ਨੂੰ ਕਿਹਾ-ਆਪਣੇ ਪੁੱਤਰਾਂ ਨੂੰ ਅੱਤਵਾਦੀ ਬਣਨ ਤੋਂ ਰੋਕੋ

ਫੌਜ ਨੇ ਕਸ਼ਮੀਰੀ ਮਾਵਾਂ ਨੂੰ ਕਿਹਾ-ਆਪਣੇ ਪੁੱਤਰਾਂ ਨੂੰ ਅੱਤਵਾਦੀ ਬਣਨ ਤੋਂ ਰੋਕੋ

ਕਿਹੜੀ ਮਾਂ ਚਾਹੇਗੀ ਕਿ ਉਸਦਾ ਪੁੱਤਰ ਟੁਕੜਿਆਂ ‘ਚ ਘਰ ਵਾਪਸ ਆਵੇ
ਸ਼ਹੀਦ ਦੀ ਮਾਂ ਦਾ ਦਰਦ-ਮੈਂ ਕੁਝ ਕਿਹਾ ਤਾਂ ਉਹ ਛੋਟੇ ਬੇਟੇ ਨੂੰ ਵੀ ਮਾਰ ਦੇਣਗੇ
ਕਸ਼ਮੀਰ : ਇਕ ਸਾਲ ਪਹਿਲਾਂ ਦੀ ਗੱਲ ਹੈ-ਘਾਟੀ ਦਾ ਖੂਬਸੂਰਤ ਪਿੰਡ ਕਰਾਵੁਰਾ ਅੱਧੀ ਰਾਤ ਨੂੰ ਅਚਾਨਕ ਦਹਿਲ ਉਠਿਆ। ਮੁਕਾਬਲਾ ਸ਼ੁਰੂ ਹੋ ਗਿਆ। ਜਰੀਨਾ ਅਸ਼ਰਫ ਦਾ 19 ਸਾਲ ਦਾ ਬੇਟਾ ਜੋ 6 ਮਹੀਨੇ ਪਹਿਲਾਂ ਹੀ ਅੱਤਵਾਦੀ ਬਣਿਆ ਸੀ ਇਸ ਮੁਕਾਬਲੇ ‘ਚ ਜ਼ਖਮੀ ਹੋ ਗਿਆ। ਉਸ ਨੂੰ ਤਿੰਨ ਗੋਲੀਆਂ ਲੱਗੀਆਂ ਪ੍ਰੰਤੂ ਉਹ ਬਚ ਗਿਆ। ਕੁਝ ਦਿਨ ਸ੍ਰੀਨਗਰ ਦੇ ਹਸਪਤਾਲ ‘ਚ ਇਲਾਜ ਚਲਿਆ ਅਤੇ ਫਿਰ ਉਸ ਨੂੰ ਜੰਮੂ ਦੀ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਜਰੀਨਾ ਉਹ ਦਿਨ ਯਾਦ ਕਰਦੀ ਹੈ, ਜਦੋਂ ਅਚਾਨਕ ਉਨ੍ਹਾਂ ਨੂੰ ਬੇਟੀ ਦੀ ਕਿਤਾਬ ‘ਚੋਂ ਇਕ ਚਿੱਠੀ ਮਿਲੀ ਸੀ। ਉਸ ‘ਚ ਲਿਖਿਆ ਸੀ ‘ਮੈਂ ਬੰਦੂਕ ਉਠਾ ਲਈ ਹੈ। ਮੈਂ ਜੇਕਰ ਟੁਕੜੇ-ਟੁਕੜੇ ਹੋ ਕੇ ਘਰ ਪਰਤਿਆ ਤਾਂ ਤੁਸੀਂ ਰੋਣਾ ਨਹੀਂ।’ ਜਰੀਨਾ ਨਹੀਂ ਜਾਣਦੀ ਸੀ ਕਿ ਉਨ੍ਹਾਂ ਦੇ ਬੇਟੇ ਨੇ ਇਹ ਕਦਮ ਕਿਉਂ ਚੁੱਕਿਆ। ਉਹ ਰੋਜ਼ ਕਾਲਜ ਜਾਂਦਾ ਅਤੇ ਘਰ ਦੇ ਕੰਮਕਾਰ ‘ਚ ਵੀ ਹੱਥ ਵਟਾਉਂਦਾ ਸੀ। ਨਾ ਹੀ ਪਰਿਵਾਰ ‘ਚ ਕਦੇ ਅਜਿਹੀ ਕੋਈ ਘਟਨਾ ਵਾਪਰੀ ਕਿ ਜਿਸ ਨੇ ਬੇਟੇ ਨੂੰ ਅੱਤਵਾਦੀ ਬਣਨ ਲਈ ਮਜਬੂਰ ਕਰ ਦਿੱਤਾ। ਪੂਰੀ ਰਾਤ ਜਰੀਨਾ ਦਾ ਪਰਿਵਾਰ ਬੇਟੀ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ। ਉਨ੍ਹਾਂ ਦੇ ਪਿੰਡ ‘ਚ ਅੱਤਵਾਦੀ ਸੱਦਾਮ ਪਾਡਰ ਦਾ ਪਰਿਵਾਰ ਵੀ ਰਹਿੰਦਾ ਹੈ। ਉਹ ਉਨ੍ਹਾਂ ਦੇ ਕੋਲ ਵੀ ਗਈ ਅਤੇ ਬੇਟੇ ਨੂੰ ਬੁਲਾਉਣ ‘ਚ ਮਦਦ ਕਰਨ ਲਈ ਕਿਹਾ। ਜਵਾਬ ਮਿਲਿਆ ‘ਜਬ ਹਮ ਅਪਨੇ ਬੇਟੇ ਕੋ ਨਹੀਂ ਰੋਕ ਪਾਏ ਤੋ ਆਪ ਕੇ ਬੇਟੇ ਪਰ ਹਮਾਰਾ ਕਯਾ ਜ਼ੋਰ?’ ਜ਼ਰੀਨਾ ਕਹਿੰਦੀ ਹੈ ‘ਸਾਡਾ ਬੇਟਾ ਘਰ ਤੋਂ ਨਿਕਲਦਾ ਅਤੇ ਜਦੋਂ ਤੱਕ ਕਾਲਜ ਪਹੁੰਚ ਨਹੀਂ ਜਾਂਦੀ, ਅਸੀਂ ਚਾਰ ਵਾਰ ਉਸ ਨੂੰ ਫੋਨ ਕਰਦੇ। ਹਰ ਦਿਨ ਨਮਾਜ਼ ਤੋਂ ਪਹਿਲਾਂ ਉਹ ਘਰ ਆ ਜਾਂਦਾ ਸੀ। ਸਾਨੂੰ ਅਹਿਸਾਸ ਹੀ ਨਹੀਂ ਹੋਇਆ। ਉਸ ਦੇ ਦਿਮਾਗ ‘ਚ ਅਜਿਹਾ ਕੁਝ ਚਲ ਰਿਹਾ ਹੈ ਪ੍ਰੰਤੂ ਕੌਣ ਮਾਂ ਚਾਹੇਗੀ ਕਿ ਉਸਦਾ ਬੇਟਾ ਇਸ ਤਰ੍ਹਾਂ ਟੁਕੜਿਆਂ ‘ਚ ਘਰ ਪਰਤੇ।’ ਜਰੀਨਾ ਵਰਗੀਆਂ ਮਾਵਾਂ ਦੀ ਘਾਟੀ ‘ਚ ਕੋਈ ਘਾਟ ਨਹੀਂ, ਜਿਨ੍ਹਾਂ ਦੇ ਬਚਿਆਂ ਦੇ ਕਾਨ ਪੂਰਾ ਪਰਿਵਾਰ ਬਰਬਾਦ ਹੋ ਗਿਆ। ਇਹੀ ਕਾਰਨ ਹੈ ਕਿ ਕਸ਼ਮੀਰ ਦੇ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਕੇ ਜੇ ਐਸ ਢਿੱਲੋਂ ਨੇ ਕਸ਼ਮੀਰ ਦੀਆਂ ਮਾਵਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਅੱਤਵਾਦੀ ਬਣਨ ਤੋਂ ਰੋਕਣ ਅਤੇ ਜੋ ਚਲੇ ਗਏ ਹਨ ਉਨ੍ਹਾਂ ਨੂੰ ਵਾਪਸ ਘਰ ਲਿਆਉਣ। ਘਾਟੀ ‘ਚ ਅੱਤਵਾਦ ਅਤੇ ਇਨਸਾਫ਼ ਦੀ ਲੜਾਈ ਦੀ ਕੀਮਤ ਰੁਕੱਈਆ ਵਰਗੀਆਂ ਮਾਵਾਂ ਵੀ ਚੁਕਾ ਰਹੀਆਂ ਹਨ। ਰੁਕੱਈਆ ਦੇ ਲਈ ਉਸ ਦਿਨ ਸਭ ਕੁਝ ਖਤਮ ਹੋ ਗਿਆ ਜਦੋਂ ਪੁਲਿਸ ਦੀ ਨੌਕਰੀ ਕਰ ਰਹੇ ਵੱਡੇ ਬੇਟੇ ਸ਼ੌਕਤ ਦੀ ਲਾਸ਼ ਘਰ ਪਹੁੰਚੀ। ਅੱਤਵਾਦੀ ਹਮਲੇ ‘ਚ ਉਹ ਸ਼ਹੀਦ ਹੋ ਗਿਆ।
ਉਸ ਦਿਨ ਤੋਂ ਰੁਕਈਆ ਦੇ ਪਤੀ ਦੀ ਮਾਨਸਿਕ ਹਾਲਤ ਵਿਗੜੀ ਹੋਈ ਹੈ। ਘਰ ਦੀ ਸਾਰੀ ਜ਼ਿੰਮੇਵਾਰੀ ਬੇਟੇ ‘ਤੇ ਹੀ ਸੀ, ਬਹੁਤ ਮੁਸ਼ਕਿਲ ਨਾਲ ਉਸ ਨੂੰ ਪੜ੍ਹਾਇਆ ਸੀ। ਸਰਕਾਰੀ ਨੌਕਰੀ ਮਿਲੀ ਤਾਂ ਘਰ ਦੀ ਹਾਲਤ ਠੀਕ ਹੋਣ ਲੱਗੀ ਸੀ। ਰੁਕੱਈਆ ਪੁੱਛਦੀ ਹੈ ਕਿ ‘ਮੇਰੇ ਬੇਟੇ ਦੀ ਜਾਨ ਲੈ ਕੇ ਆਖਰ ਕਿਸੇ ਨੂੰ ਕੀ ਮਿਲਿਆ?’ ਕੀ ਕਸ਼ਮੀਰ ਦੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਅੱਤਵਾਦੀ ਬਣਨ ਤੋਂ ਰੋਕ ਸਕਦੀਆਂ ਹਨ? ਇਸ ਸਵਾਲ ‘ਤੇ ਰੁਕੱਈਆ ਕਹਿੰਦੀ ਹੈ ‘ਮੈਂ ਕੁਝ ਕਹਾਂਗੀ ਤਾਂ ਕਿਤੇ ਉਹ ਮੇਰੇ ਛੋਟੇ ਬੇਟੀ ਨੂੰ ਹੀ ਨਾ ਕੁਝ ਕਰ ਦੇਣ।’ ਬੇਟੇ ਦੀ ਜਾਨ ਦਾ ਡਰ ਸਿਰਫ਼ ਰੁਕੱਈਆ ਦੀਆਂ ਅੱਖਾਂ ‘ਚ ਹੀ ਨਹੀਂ। ਇਥੇ ਜ਼ਿਆਦਾਤਰ ਮਾਵਾਂ ਨੂੰ ਰੋਜ਼ਾਨਾ ਢਲਦੇ ਸੂਰਜ ਦੇ ਨਾ ਬੇਟੇ ਦੇ ਘਰ ਪਰਤਣ ਦਾ ਡਰ ਸਤਾਉਣ ਲਗਦਾ ਹੈ।
ਡਵੀਜ਼ਨਲ ਕਮਾਂਡਰ ਅੱਤਵਾਦੀ ਤਾਰਿਕ ਮੌਲਵੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੂੰ ਇੰਨਾ ਟਾਰਚਰ ਕੀਤਾ ਗਿਆ ਕਿ ਉਸ ਦੇ ਕੋਲ ਅੱਤਵਾਦੀ ਬਣਨ ਤੋਂ ਇਲਾਕਾ ਹੋਰ ਕੋਈ ਰਸਤਾ ਨਹੀਂ ਸੀ। ਫੌਜ ਅਤੇ ਪੁਲਿਸ ਉਨ੍ਹਾਂ ਨੂੰ ਹਰ ਰੋਜ਼ ਕਹਿੰਦੀ ਹੈ ਕਿ ਉਹ ਆਪਣੇ ਬੇਟੇ ਨੂੰ ਆਤਮ ਸਮਰਪਣ ਕਰਨ ਲਈ ਕਹਿਣ ਪ੍ਰੰਤੂ ਬੇਟਾ ਨਹੀਂ ਮੰਨਦਾ। ਡਾਊਨਟਾਊਨ ‘ਚ ਰਹਿਣ ਵਾਲੀ ਆਬਿਦਾ ਦਾ ਬੇਟਾ 15 ਸਾਲ ਦਾ ਹੈ। ਉਹ ਕਦੋਂ ਕਿੱਥੇ ਜਾਂਦਾ ਹੈ, ਕਿੰਨਾ ਸਮਾਂ ਕਿਸ ਦੇ ਨਾਲ ਰਹਿੰਦਾ ਹੈ, ਉਹ ਕਿਸ ਘਟਨਾ ‘ਤੇ ਕਿਸ ਤਰ੍ਹਾਂ ਦਾ ਰਿਐਕਟ ਕਰਦਾ ਹੈ, ਆਬਿਦਾ ਹਰ ਚੀਜ਼ ਦਾ ਹਿਸਾਬ ਰੱਖਦੀ ਹੈ। ਕਹਿੰਦੀ ਹੈ ਇਹੀ ਉਮਰ ਹੈ ਜਦੋਂ ਉਸ ਦੇ ਦਿਮਾਗ ‘ਤੇ ਕੋਈ ਛੋਟੀ ਜਿਹੀ ਗੱਲ ਵੀ ਅਸਰ ਕਰ ਸਕਦੀ ਹੈ। ਜਿਸ ਇਲਾਕੇ ‘ਚ ਉਹ ਰਹਿੰਦੀ ਹੈ, ਉਥੇ ਪੱਥਰਬਾਜ਼ੀ ਆਮ ਹੈ। ਆਬਿਦਾ ਹਰ ਰੋਜ਼ ਝੂਠੀ-ਸੱਚੀ ਕਹਾਣੀਆਂ ਸੁਣਾ ਕੇ ਬੇਟੀ ਨਾਲ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਦੀ ਹੈ। ਇਹ ਜਾਨਣ ਦੇ ਲਈ ਕਿ ਕਿਤੇ ਕੁਝ ਗਲਤ ਕਰਨ ਦੇ ਬਾਰੇ ‘ਚ ਤਾਂ ਨਹੀਂ ਸੋਚ ਰਿਹਾ। ਇਸ ਡਾਊਨਟਾਊਨ ਦਾ ਵਾਕਆ ਹੈ ਟਹਿਤਸ਼ਾਮ ਨਾਲ ਜੁੜਿਆ ਖਾਨਯਾਰ ਦਾ ਰਹਿਣ ਵਾਲਾ ਅਹਿਤਸ਼ਾਮ ਆਪਣੀ ਮਾਂ ਦੇ ਕਹਿਣ ‘ਤੇ ਆਤਮ ਸਮਰਪਣ ਕਰਨ ਲਈ ਰਾਜ਼ੀ ਹੋ ਗਿਆ ਸੀ। ਮਾਂ ਦੇ ਹੀ ਕਹਿਣ ‘ਤੇ ਫੁੱਟਬਾਲਰ ਤੋਂ ਅੱਤਵਾਦੀ ਬਣਿਆ ਅਨੰਤਨਾਗ ਦਾ ਮਾਜਿਦ ਪਿਛਲੇ ਸਾਲ ਛੱਡ ਕੇ ਵਾਪਸ ਘਰ ਆਇਆ ਸੀ। ਪਿਛਲੇ ਕੁਝ ਸਾਲਾਂ ‘ਚ ਜੋ ਵੀ ਅੱਤਵਾਦੀ ਆਤਮ ਸਮਰਪਣ ਕਰਕੇ ਲੌਟ ਰਹ ਹਨ, ਉਹ ਮਾਂ ਦੀ ਅਪੀਲ ‘ਤੇ ਹੀ ਵਾਪਸ ਆ ਰਹੇ ਹਨ। ਹਾਲ ਹੀ ‘ਚ ਕੁਝ ਸਾਲਾਂ ਤੋਂ ਅਜਿਹੇ ਤਿੰਨ-ਚਾਰ ਵਾਕੇ ਹੋਏ ਹਨ। ਇਹੀ ਕਾਰਨ ਹੈ ਕਿ ਜਿਸ ਤਰ੍ਹਾਂ ਹੀ ਕਿਸੇ ਨੌਜਵਾਨ ਦੇ ਘਰ ਤੋਂ ਗਾਇਬ ਹੋਣ ਅਤੇ ਅੱਤਵਾਦੀ ਬਣਨ ਦੀ ਗੱਲ ਪੁਲਿਸ ਜਾਂ ਫੌਜ ਨੂੰ ਪਤਾ ਲਗਦੀ ਹੈ, ਉਹ ਸਭ ਤੋਂ ਪਹਿਲਾਂ ਉਸ ਦੇ ਪਰਿਵਾਰ ਨੂੰ ਉਸ ਨੂੰ ਬੁਲਾਉਣ ਲਈ ਕਹਿੰਦੇ ਹਨ। ਉਹ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਅੱਤਵਾਦ ਤੋਂ ਕੁਝ ਹਾਸਲ ਨਹੀਂ ਹੋਣ ਵਾਲਾ ਪ੍ਰੰਤੂ ਕਈ ਵਾਰ ਮਾਂ ਦੀ ਅਪੀਲ ਵੀ ਕੰਮ ਨਹੀਂ ਆਉਂਦੀ। ਪਿਛਲੇ ਸਾਲ ਤਰਾਲ ‘ਚ ਇਕ ਮੁਕਾਬਲਾ ਹੋਇਆ ਸੀ, ਫੌਜ ਨੇ ਅੱਤਵਾਦੀ ਦੀ ਮਾਂ ਨੂੰ ਬੁਲਾ ਕੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਮਾਂ ਦੀ ਅਪੀਲ ਅੱਤਵਾਦੀ ਨੇ ਨਹੀਂ ਮੰਨੀ ਅਤੇ ਮਾਰਿਆ ਗਿਆ।

Check Also

ਲੋਕ ਸਭਾ ’ਚ ਰਾਹੁਲ ਦੇ ਬਿਆਨ ਦੀਆਂ ਕਈ ਟਿੱਪਣੀਆਂ ਸੰਸਦ ਦੇ ਰਿਕਾਰਡ ’ਚੋਂ ਹਟਾਈਆਂ

ਰਾਹੁਲ ਗਾਂਧੀ ਨੇ ਸਪੀਕਰ ਨੂੰ ਲਿਖਿਆ ਪੱਤਰ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ …