Breaking News
Home / ਭਾਰਤ / ਕਿਉਂਕਿ ਹਰ ਇਕ ਵੋਟ ਕੀਮਤੀ : ਚੋਣ ਕਮਿਸ਼ਨ ਦੇ ਕਰਮਚਾਰੀਆਂ ਨਾਲ ਜੁੜੇ ਉਹ ਕਿੱਸੇ ਜੋ ਹਰ ਇਕ ਵੋਟ ਦਾ ਮਹੱਤਵ ਦਿਖਾਉਂਦੇ ਹਨ

ਕਿਉਂਕਿ ਹਰ ਇਕ ਵੋਟ ਕੀਮਤੀ : ਚੋਣ ਕਮਿਸ਼ਨ ਦੇ ਕਰਮਚਾਰੀਆਂ ਨਾਲ ਜੁੜੇ ਉਹ ਕਿੱਸੇ ਜੋ ਹਰ ਇਕ ਵੋਟ ਦਾ ਮਹੱਤਵ ਦਿਖਾਉਂਦੇ ਹਨ

ਗਿਰ ਦੇ ਜੰਗਲਾਂ ‘ਚ ਇਕੱਲੇ ਵਿਅਕਤੀ ਲਈ ਵੀ ਲਗਦਾ ਹੈ ਪੋਲਿੰਗ ਬੂਥ
ਗਿਰ (ਗੁਜਰਾਤ) : ਇਕ ਵੋਟ ਸਰਕਾਰ ਬਣਾ ਵੀ ਸਕਦੀ ਹੈ ਅਤੇ ਗਿਰਾ ਵੀ ਸਕਦੀ ਹੈ ਪ੍ਰੰਤੂ ਇਸ ਇਕ ਵੋਟ ਨੂੰ ਪਾਉਣ ਦੇ ਲਈ ਚੋਣ ਕਮਿਸ਼ਨ ਕਿੰਨੀ ਮਿਹਨਤ ਕਰਦਾ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਗਿਰ ਦੇ ਜੰਗਲ ‘ਚ ਰਹਿਣ ਵਾਲੇ ਸਿਰਫ਼ ਇਕ ਵਿਅਕਤੀ ਦੇ ਵੋਟ ਪਾਉਣ ਦੇ ਲਈ ਹਰ ਚੋਣ ‘ਤੇ ਪੋਲਿੰਗ ਬੂਥ ਬਣਾਇਆ ਜਾਂਦਾ ਹੈ। ਜਿਸ ਤਰ੍ਹਾਂ ਦੀਆਂ ਤਿਆਰੀਆਂ ਹਜ਼ਾਰਾਂ ਵੋਟਰਾਂ ਦੀ ਗਿਣਤੀ ਵਾਲੇ ਬੂਥ ਦੇ ਲਈ ਹੁੰਦੀ ਹੈ, ਉਸੇ ਤਰ੍ਹਾਂ ਦੀ ਤਿਆਰੀ ਇਕ ਵੋਟ ਵਾਲੇ ਬੂਥ ਲਈ ਵੀ ਹੁੰਦੀ ਹੈ। ਜਾਣੋਂ ਇਸ ਤਰ੍ਹਾਂ ਦੇ ਰੋਚਕ ਕਿੱਸੇ ਜਦੋਂ ਚੋਣ ਅਧਿਕਾਰੀਆਂ ਨੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦੇ ਲਈ ਜੰਗਲ ਪਹਾੜ, ਨਦੀਆਂ ਆਦਿ ਨੂੰ ਵੀ ਹਰਾ ਦਿੱਤਾ।
ਦੁਨੀਆ ਦਾ ਸਭ ਤੋਂ ਉਚਾ ਪੋਲਿੰਗ ਬੂਥ
ਹਿਮਾਚਲ ਪ੍ਰਦੇਸ਼ ਦਾ ਹਿਕਿਮ ਪੋਲਿੰਗ ਬੂਥ ਦੇਸ਼ ਦਾ ਹੀ ਨਹੀਂ ਬਲਕਿ ਦੁਨੀਆ ਦਾ ਸਭ ਤੋਂ ਵੱਧ ਉਚਾਈ ‘ਤੇ ਸਥਿਤ ਪੋਲਿੰਗ ਬੂਥ ਹੈ। 15,500 ਫੁੱਟ ਦੀ ਉਚਾਈ ਵਾਲੇ ਇਸ ਬੂਥ ‘ਤੇ ਤਿੰਨ ਪਿੰਡਾਂ ਦੇ ਲਗਭਗ ਸਾਢੇ ਤਿੰਨ ਸੌ ਵੋਟਰ ਆਪਣੀ ਵੋਟ ਪਾਉਂਦੇ ਹਨ।
ਅਰੁਣਾਚਲ ‘ਚ 46 ਕਿਲੋਮੀਟਰ ਤੱਕ ਪੈਦਲ ਚਲਦੇ ਨੇ ਕਰਮਚਾਰੀ
ਅਰੁਣਾਂਚਲ ਦਾ ਡੋਪੋਵਾ ਪੋਲਿੰਗ ਬੂਥ, 2014 ‘ਚ ਇਥੇ ਪਹੁੰਚਣ ਲਈ ਪੋਲਿੰਗ ਟੀਮ ਨੂੰ ਤਿੰਨ ਦਿਨ ‘ਚ 46 ਕਿਲੋਮੀਟਰ ਪੈਦਲ ਸਫ਼ਰ ਕਰਨਾ ਪਿਆ।
ਇਥੇ ਏਸ਼ੀਆਈ ਸ਼ੇਰਾਂ ਤੋਂ ਇਲਾਵਾ ਸਿਰਫ਼ ਇਕ ਹੀ ਵਿਅਕਤੀ
ਗੁਜਰਾਤ ਦੇ ਬਾਨੇਜ ਪਿੰਡ ‘ਚ ਸਥਿਤ ਗਿਰ ਦਾ ਜੰਗਲ। ਇਹ ਦੋ ਕਾਰਨਾਂ ਕਰਕੇ ਮਸ਼ਹੂਰ ਹੈ। ਪਹਿਲਾਂ ਇਹ ਕਿ ਇਹ ਏਸ਼ੀਆਈ ਸ਼ੇਰਾਂ ਦਾ ਇਕੱਲਾ ਜੰਗਲ ਹੈ ਅਤੇ ਦੂਜਾ ਕਾਰਨ ਇਹ ਹੈ ਕਿ ਮਹੰਤ ਭਾਰਤ ਦਾਸ ਗੁਰੂ ਦਰਸ਼ਨ ਜੋ ਬਾਨੇਜ ਪਿੰਡ ਦੇ ਇਕੱਲੇ ਵੋਟਰ ਹਨ। ਮਹੰਤ ਬਨੇਸ਼ਵਰ ਮਹਾਦੇਵ ਮੰਦਿਰ ਦੇ ਪੁਜਾਰੀ ਹਨ। ਇਸ ਲਈ ਉਥੇ ਹੀ ਰਹਿੰਦੇ ਹਨ। ਇਨ੍ਹਾਂ ਦੀ ਵੋਟ ਲੈਣ ਦੇ ਲਈ ਹਰ ਪੰਜ ਸਾਲ ‘ਚ ਚੋਣ ਵਿਭਾਗ ਗਿਰ ਦੇ ਜੰਗਲ ‘ਚ ਪਹੁੰਚਤਾ। ਚੋਣ ਵਿਭਾਗ 2002 ਤੋਂ ਇਥੇ ਪੋਲਿੰਗ ਬੂਥ ਬਣਾਉਂਦਾ ਆ ਰਿਹਾ ਹੈ। ਇਸ ਪੋਲਿੰਗ ਬੂਥ ਦੀ ਅਹਿਮੀਅਤ ਇਸ ਲਈ ਵੀ ਹੈ ਕਿਉਂਕਿ ਜੇਕਰ ਇਥੇ ਬੂਥ ਨਾ ਬਣਾਇਆ ਜਾਵੇ ਤਾਂ ਭਾਰਤ ਦਾਸ ਨੂੰ ਵੋਟ ਪਾਉਣ ਦੇ ਲਈ ਘੱਟ ਤੋਂ ਘੱਟ 20 ਕਿਲੋਮੀਟਰ ਦੂਰ ਜਾਣਾ ਪਵੇਗਾ।

Check Also

1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ

ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …