Breaking News
Home / ਜੀ.ਟੀ.ਏ. ਨਿਊਜ਼ / ਲਿਬਰਲ ਪਾਰਟੀ ਦੇ ਐਮਪੀ ਮਾਰਕ ਗਾਰਨੀਊ ਨੇ ਦਿੱਤਾ ਅਸਤੀਫਾ

ਲਿਬਰਲ ਪਾਰਟੀ ਦੇ ਐਮਪੀ ਮਾਰਕ ਗਾਰਨੀਊ ਨੇ ਦਿੱਤਾ ਅਸਤੀਫਾ

ਓਟਵਾ/ਬਿਊਰੋ ਨਿਊਜ਼ : ਲੰਮੇਂ ਸਮੇਂ ਤੋਂ ਚੱਲੇ ਆ ਰਹੇ ਸਿਆਸਤਦਾਨ ਤੇ ਸਾਬਕਾ ਐਸਟਰੋਨਾਟ ਮਾਰਕ ਗਾਰਨੀਊ ਨੇ ਹਾਊਸ ਆਫ ਕਾਮਨਜ ਦੀ ਆਪਣੀ ਸੀਟ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।
ਸਮੁੱਚੇ ਲਿਬਰਲ ਕਾਕਸ ਨੂੰ ਆਪਣੇ ਅਸਤੀਫੇ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਕਿਊਬਿਕ ਤੋਂ ਇਸ ਲਿਬਰਲ ਐਮਪੀ ਨੇ ਬੁੱਧਵਾਰ ਸਵੇਰੇ ਆਪਣੇ ਕਿਊਬਿਕ ਕਾਕਸ ਦੇ ਕੁਲੀਗਜ ਨੂੰ ਅਸਤੀਫੇ ਦੀ ਜਾਣਕਾਰੀ ਦਿੱਤੀ। ਆਖਰੀ ਵਾਰੀ ਚੇਂਬਰ ਵਿੱਚ ਬੋਲਦਿਆਂ ਗਾਰਨੀਊ ਨੇ ਆਖਿਆ ਕਿ ਦੇਸ ਦੀ ਸੇਵਾ ਕਰਨਾ ਉਨ੍ਹਾਂ ਲਈ ਸੁਭਾਗ ਵਾਲੀ ਗੱਲ ਰਹੀ ਹੈ। ਉਹ ਪਿਛਲੇ 14 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਐਮਪੀ ਰਹੇ ਹਨ ਤੇ ਇਸ ਵਿੱਚੋਂ ਵੀ ਸੱਤ ਸਾਲ ਉਹ ਸਰਕਾਰ ਵਿੱਚ ਸਨ।
ਉਨ੍ਹਾਂ ਆਖਿਆ ਕਿ ਪਿਛਲੇ ਸਾਲ ਉਨ੍ਹਾਂ ਆਪਣੇ ਪਰਿਵਾਰ ਨੂੰ ਵਾਅਦਾ ਕੀਤਾ ਸੀ ਕਿ ਮੈਡੀਕਲ ਮਦਦ ਨਾਲ ਮੌਤ ਨੂੰ ਗਲ ਲਾਉਣ ਸਬੰਧੀ ਕਮੇਟੀ ਦੇ ਚੇਅਰ ਵਜੋਂ ਇਸ ਬਾਰੇ ਆਪਣੀ ਫਾਈਨਲ ਰਿਪੋਰਟ ਪੇਸ ਕਰਨ ਤੋਂ ਬਾਅਦ ਉਹ ਸਿਆਸਤ ਨੂੰ ਅਲਵਿਦਾ ਆਖ ਦੇਣਗੇ। ਉਨ੍ਹਾਂ ਆਖਿਆ ਕਿ ਇਹ ਰਿਪੋਰਟ ਉਨ੍ਹਾਂ ਲਈ ਕਾਫੀ ਅਹਿਮੀਅਤ ਰੱਖਦੀ ਹੈ ਤੇ ਇਹ ਫਰਵਰੀ ਦੇ ਮੱਧ ਵਿੱਚ ਪੇਸ ਕੀਤੀ ਗਈ ਸੀ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …