Home / ਜੀ.ਟੀ.ਏ. ਨਿਊਜ਼ / ਬ੍ਰਿਟਿਸ਼ ਕੋਲੰਬੀਆ ਦੇ ਝਰਨੇ ਵਿਚ ਡੁੱਬ ਰਹੇ ਦੋ ਵਿਅਕਤੀਆਂ ਨੂੰ ਸਿੱਖ ਨੌਜਵਾਨਾਂ ਨੇ ਬਚਾਇਆ

ਬ੍ਰਿਟਿਸ਼ ਕੋਲੰਬੀਆ ਦੇ ਝਰਨੇ ਵਿਚ ਡੁੱਬ ਰਹੇ ਦੋ ਵਿਅਕਤੀਆਂ ਨੂੰ ਸਿੱਖ ਨੌਜਵਾਨਾਂ ਨੇ ਬਚਾਇਆ

ਪੰਜ ਸਿੱਖ ਨੌਜਵਾਨਾਂ ਨੇ ਆਪਣੀਆਂ ਦਸਤਾਰਾਂ ਨਾਲ ਡੁੱਬਦੇ ਵਿਅਕਤੀਆਂ ਨੂੰ ਕੱਢਿਆ ਬਾਹਰ
ਟੋਰਾਂਟੋ/ਬਿਊਰੋ ਨਿਊਜ਼ : ਬ੍ਰਿਟਿਸ਼ ਕੋਲੰਬੀਆ ਵਿਚ ਪੰਜ ਸਿੱਖ ਨੌਜਵਾਨਾਂ ਨੇ ਝਰਨੇ ਵਿਚ ਫਸੇ ਦੋ ਪੈਦਲ ਯਾਤਰੀਆਂ ਨੂੰ ਬਚਾਉਣ ਲਈ ਆਪਣੀਆਂ ਦਸਤਾਰਾਂ ਦਾ ਸਹਾਰਾ ਲਿਆ। ਜਾਣਕਾਰੀ ਮੁਤਾਬਕ ਕੁਲਜਿੰਦਰ ਸਿੰਘ ਕਿੰਦਾ ਤੇ ਉਸਦੇ ਚਾਰ ਦੋਸਤ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਯੀਅਰਜ਼ ਪ੍ਰੋਵਿਨਸ਼ੀਅਲ ਪਾਰਕ ਵਿਚ ਪੈਦਲ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਦੋ ਵਿਅਕਤੀ ਦਿਸੇ, ਜੋ ਇਕ ਚੱਟਾਨ ਤੋਂ ਤਿਲਕ ਕੇ ਇਕ ਝਰਨੇ ਵਿਚ ਡਿੱਗ ਗਏ।
ਅਜਿਹੀ ਸਥਿਤੀ ਵਿਚ ਕਿੰਦਾ ਅਤੇ ਉਸਦੇ ਚਾਰੋ ਦੋਸਤਾਂ ਨੇ ਆਪਣੀਆਂ-ਆਪਣੀਆਂ ਦਸਤਾਰਾਂ ਉਤਾਰੀਆਂ ਅਤੇ ਦਸਤਾਰਾਂ ਦੇ ਸਹਾਰੇ ਡੁੱਬੇ ਰਹੇ ਦੋ ਵਿਅਕਤੀਆਂ ਨੂੰ ਸੁਰੱਖਿਅਤ ਪਾਣੀ ਵਿਚੋਂ ਬਾਹਰ ਕੱਢ ਲਿਆ। ਧਿਆਨ ਰਹੇ ਕਿ ਸਿੱਖ ਨੌਜਵਾਨਾਂ ਨੇ ਰਾਹਤ ਟੀਮ ਦੇ ਪਹੁੰਚਣ ਤੋਂ ਪਹਿਲਾਂ ਆਪਣੀਆਂ ਦਸਤਾਰਾਂ ਉਤਾਰ ਕੇ ਉਨ੍ਹਾਂ ਨੂੰ ਜੋੜ ਲਿਆ ਅਤੇ ਫਿਰ ਲੰਬੀ ਰੱਸੀ ਵਾਂਗ ਇਕ ਸਿਰਾ ਚੱਟਾਨ ‘ਤੇ ਬੈਠੇ ਵਿਅਕਤੀ ਦੇ ਹੱਥ ‘ਚ ਫੜਾ ਦਿੱਤਾ ਸੀ। ਕਿੰਦਾ ਅਤੇ ਉਸਦੇ ਦੋਸਤਾਂ ਨੇ ਜਦੋਂ ਦੋ ਡੁੱਬਦੇ ਵਿਅਕਤੀਆਂ ਨੂੰ ਬਚਾ ਲਿਆ ਤਾਂ ਬਚਾਅ ਕਾਰਜਾਂ ਬਾਰੇ ਮੈਨੇਜਰ ਰੌਬਰਟ ਲੇਇੰਗ ਮੌਕੇ ‘ਤੇ ਪਹੁੰਚਿਆ ਅਤੇ ਉਸ ਨੇ ਪੰਜ ਦੋਸਤਾਂ ਦੀ ਸ਼ਲਾਘਾ ਕੀਤੀ।

 

Check Also

ਐਂਥਨੀ ਰੋਟਾ ਮੁੜ ਚੁਣੇ ਗਏ ਹਾਊਸ ਆਫ ਕਾਮਨਜ਼ ਦੇ ਸਪੀਕਰ

ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟ ਮੈਂਬਰਜ਼ ਵੱਲੋਂ ਸੀਨੀਅਰ ਲਿਬਰਲ ਐਂਥਨੀ ਰੋਟਾ ਨੂੰ ਮੁੜ ਹਾਊਸ ਆਫ ਕਾਮਨਜ਼ …