-9.2 C
Toronto
Saturday, December 27, 2025
spot_img
Homeਜੀ.ਟੀ.ਏ. ਨਿਊਜ਼20 ਲੱਖ ਫੈਨਜ਼ ਨੇ ਟੋਰਾਂਟੋ ਰੈਪਟਰਸ ਦੀ ਇਤਿਹਾਸਕ ਜਿੱਤ ਦਾ ਡਾਊਨ ਟਾਊਨ...

20 ਲੱਖ ਫੈਨਜ਼ ਨੇ ਟੋਰਾਂਟੋ ਰੈਪਟਰਸ ਦੀ ਇਤਿਹਾਸਕ ਜਿੱਤ ਦਾ ਡਾਊਨ ਟਾਊਨ ‘ਚ ਇਕੱਠੇ ਹੋ ਕੇ ਮਨਾਇਆ ਜਸ਼ਨ

ਟੋਰਾਂਟੋ : 24 ਸਾਲਾਂ ਦੇ ਆਪਣੇ NBA ਦੇ ਸਫ਼ਰ ‘ਚ ਪਹਿਲੀ ਵਾਰ ਟੋਰਾਂਟੋ ਰੈਪਟਰਸ ਦੀ ਟੀਮ ਨੇ NBA ਫਾਈਨਲ ਜਿੱਤ ਕੇ ਇਤਿਹਾਸ ਰਚ ਦਿੱਤਾ, ਉਸੇ ਇਤਿਹਾਸਿਕ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਸੋਮਵਾਰ ਦੇ ਦਿਨ ਟੋਰਾਂਟੋ ਰੈਪਟਰਸ ਦੀ ਟੀਮ ਵਲੋਂ ਡਾਊਨ ਟਾਊਨ ਟੋਰਾਂਟੋ ਵਿਚ ਵਿਸ਼ਾਲ ਪਰੇਡ ਕੱਢੀ ਗਈ ਜਿਸ ਦਾ ਆਨੰਦ ਮਾਨਣ ਲਈ ਕਰੀਬ 20 ਲੱਖ ਲੋਕ ਡਾਊਨ ਟਾਊਨ ਟੋਰਾਂਟੋ ਦੀਆਂ ਸੜਕਾਂ ਤੇ ਇਕੱਠੇ ਹੋਏ। ઠਇਹ ਪਰੇਡ ਸਵੇਰੇ 10 ਵਜੇ ਤੋਂ ਪ੍ਰਿੰਸ਼ਸ ਗੇਟ ਤੋਂ ਸ਼ੁਰੂ ਹੋ ਕੇ ਦੁਪਹਿਰ ਨੂੰ ਨੇਥਨ ਫਿਲਿਪਸ ਸੁਕੇਅਰ ਵਿਖੇ ਸੰਪੰਨ ਹੋਈ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੀਮ ਦਾ ਸਵਾਗਤ ਕੀਤਾ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਅਤੇ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਨੇਥਨ ਫਿਲਿਪਸ ਸੁਕੇਅਰ ਹਾਜ਼ਰ ਰਹੇ। ઠਟੋਰਾਂਟੋ ਰੈਪਟਰਸ ਦੀ ਜੇਤੂ ਟੀਮ ਦੇ ਖਿਡਾਰੀਆਂ ਵਲੋਂ ਜੇਤੂ ਟਰਾਫੀ ਨਾਲ ਡਾਊਨ ਟਾਊਨ ਟੋਰਾਂਟੋ ਵਿਚ ਇੱਕ ਪਰੇਡ ਦਾ ਆਯੋਜਨ ਕੀਤਾ। ਪਰੇਡ ਵਿੱਚ ਟੀਮ ਦੇ ਸਾਰੇ ਖਿਡਾਰੀ ਬੜੇ ਜੋਸ਼ ਵਿੱਚ ਦਿਖਾਈ ਦਿੱਤੇ। ਇਸ ਮੌਕੇ ਰੈਪਟਰਸ ਦੇ ਪਲੇਅਰ ਕੈਲੇ ਲੌਰੀ ਨੇ ਕਿਹਾ ਕਿ ਪੂਰੇ ਕੈਨੇਡਾ ਦੇ ਫੈਨਸ ਸਾਡੀ ઠਹੌਸਲਾ-ਅਫ਼ਜ਼ਾਈ ਕਰਨ ਆਏ ਹਨ ਮੈਨੂੰ ਬੁਹਤ ਫ਼ਖਰ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਰੈਪਟਰਸ ਸੁਪਰ ਸਟਾਰ ਪਲੇਅਰ ਕਵਾਹੀ ਨੇ ਕਿਹਾ ਕਿ ਮੇਰਾ ਇਸ ਸੀਜ਼ਨ ਤਜਰਬਾ ਬਹੁਤ ਵਧੀਆ ਰਿਹਾ ਸਾਨੂੰ ਸਾਡੀ ਮਿਹਨਤ ਦਾ ਫ਼ਲ ਮਿਲਿਆ। ઠMVP ਨੇ ਕਿਹਾ ਕਿ ਮੈ ਛੋਟੇ ਹੁੰਦੇ ਤੋਂ ਹੀ ਖਿਤਾਬ ਜਿੱਤਣ ਦੇ ਸੁਪਨੇ ਦੇਖਦਾ ਸੀ ਰੱਬ ਨੇ ਅੱਜ ਮੇਰਾ ਸੁਪਨਾ ਪੂਰਾ ਕੀਤਾ। ਇਸ ਪਰੇਡ ਮੌਕੇ ਰੈਪਟਰਸ ਦੇ ਫੈਨਸ ਨੇ ਕਿਹਾ ਕਿ ਇਸ ਟੀਮ ਨੇ ਸਾਨੂੰ ਬਹੁਤ ਖੁਸ਼ੀ ਦਿੱਤੀ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੋ ਸਕਦਾ। ਟੋਰਾਂਟੋ ਰੈਪਟਰਸ ਕਾਰਨ ਹੀ ਅਸੀਂ ਅੱਜ ਅਸੀ ઠਇਹ ਸੁਭਾਗਾਂ ਦਿਨ ਦੇਖ ਰਹੇ ਹਾਂ।
ਟੀਮ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਲੱਖਾਂ ਲੋਕ ਡਾਊਨ ਟਾਊਨ ਵਿਚ ਇਕੱਠੇ ਹੋਏ ਉਥੇ ਹੀ ਨੇਥਨ ਫਿਲਿਪਸ ਸੁਕੇਅਰ ਨੇੜੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ। ਟੋਰਾਂਟੋ ਪੁਲਿਸ ਮੁਤਾਬਿਕ ਇਸ ਫਾਈਰਿੰਗ ਵਿੱਚ 2 ਵਿਅਕਤੀ ਜਖਮੀ ਹੋਏ ਜਿਹਨਾਂ ਵਿੱਚ ਇਕ ਮਹਿਲਾ ਵੀ ਸ਼ਾਮਿਲ ਹੈ। ਗੋਲੀ ਚਲਾਉਣ ਵਾਲੇ ਦੋ ਅਣਪਛਾਤਿਆਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ઠਗੋਲੀ ਚੱਲਣ ਨਾਲ ਇੱਕ ਦਮ ਹਫੜਾ-ਦਫੜੀ ਮਚ ਗਈ। ਸੂਤਰਾਂ ਮੁਤਾਬਿਕ ਇਹ ਗੋਲੀਬਾਰੀ ਕਰੀਬ 4.30 ਵਜੇ ਹੋਏ, ਜਦੋ ਸਟੇਜ ਤੋਂ ਭਾਸ਼ਣਾਂ ਦਾ ਦੌਰ ਜਾਰੀ ਸੀ।

RELATED ARTICLES
POPULAR POSTS