4.6 C
Toronto
Saturday, October 25, 2025
spot_img
Homeਜੀ.ਟੀ.ਏ. ਨਿਊਜ਼ਸੀਰੀਆ ਦੇ ਕੈਂਪ 'ਚ ਨਜ਼ਰਬੰਦ ਕੈਨੇਡੀਅਨ ਪਰਤਣਗੇ ਦੇਸ਼

ਸੀਰੀਆ ਦੇ ਕੈਂਪ ‘ਚ ਨਜ਼ਰਬੰਦ ਕੈਨੇਡੀਅਨ ਪਰਤਣਗੇ ਦੇਸ਼

ਓਟਵਾ/ਬਿਊਰੋ ਨਿਊਜ਼ : ਚਾਰ ਸਾਲਾਂ ਤੱਕ ਉੱਤਰ-ਪੂਰਬੀ ਸੀਰੀਆ ਵਿੱਚ ਓਪਨ ਏਅਰ ਜੇਲ੍ਹ ਵਿੱਚ ਗੁਜ਼ਾਰਨ ਤੋਂ ਬਾਅਦ 19 ਕੈਨੇਡੀਅਨਜ਼ ਆਖਿਰਕਾਰ ਹੁਣ ਦੇਸ਼ ਪਰਤ ਆਉਣਗੇ। ਇਹ ਜਾਣਕਾਰੀ ਭਰੋਸੇਯੋਗ ਸੂਤਰਾਂ ਵੱਲੋਂ ਦਿੱਤੀ ਗਈ।
ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਕੈਨੇਡੀਅਨ ਅਧਿਕਾਰੀਆਂ ਵੱਲੋਂ ਸੀਰੀਆ ਦੇ ਅਲ-ਰੋਜ਼ ਕੈਂਪ ਤੋਂ ਛੇ ਮਹਿਲਾਵਾਂ ਅਤੇ 13 ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਇਸ ਖਿੱਤੇ ਵਿੱਚ ਕੁਰਦਿਸ਼ ਸੈਨਾਵਾਂ ਵੱਲੋਂ ਚਲਾਏ ਜਾਣ ਵਾਲੇ ਕਈ ਕੈਂਪਸ ਤੇ ਜੇਲ੍ਹਾਂ ਵਿੱਚੋਂ ਅਲ-ਰੋਜ਼ ਵੀ ਇੱਕ ਹੈ ਜਿੱਥੇ 40,000 ਸ਼ੱਕੀ ਆਈਐਸਆਈਐਸ ਅੱਤਵਾਦੀਆਂ ਅਤੇ ਸਮਰਥਕਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਗਿਆ ਹੈ। ਨਜ਼ਰਬੰਦ ਕੀਤੇ ਗਏ ਬਹੁਤੇ ਲੋਕਾਂ ਵਿੱਚੋਂ ਬਹੁਗਿਣਤੀ ਬੱਚਿਆਂ ਦੀ ਹੈ।
ਦੋ ਸਾਲ ਪਹਿਲਾਂ ਸੰਯੁਕਤ ਰਾਸ਼ਟਰ ਵੱਲੋਂ ਸਾਰੇ ਦੇਸ਼ਾਂ ਨੂੰ ਇਹ ਆਖਿਆ ਗਿਆ ਸੀ ਕਿ ਸਭ ਆਪੋ ਆਪਣੇ ਨਾਗਰਿਕਾਂ ਨੂੰ ਇਨ੍ਹਾਂ ਕੈਂਪਾਂ ਤੋਂ ਵਾਪਿਸ ਲੈ ਜਾਣ।
ਪਿਛਲੇ ਹਫਤੇ ਤੋਂ ਹੀ ਮਾਂਵਾਂ ਤੇ ਬੱਚਿਆਂ ਦੀ ਜਾਂਚ ਲਈ ਆਰਸੀਐਮਪੀ ਇਸ ਕੈਂਪ ਵਿੱਚ ਮੌਜੂਦ ਸੀ। ਇਸ ਯੋਜਨਾ ਤੋਂ ਜਾਣੂ ਸਰੋਤ ਅਨੁਸਾਰ ਇਹ ਕੈਨੇਡੀਅਨ, ਜਿਨ੍ਹਾਂ ਨੂੰ ਲਿਆਂਦਾ ਜਾਣਾ ਹੈ, ਕੈਲਗਰੀ, ਐਡਮੰਟਨ, ਟੋਰਾਂਟੋ ਤੇ ਮਾਂਟਰੀਅਲ ਨਾਲ ਸਬੰਧਤ ਹਨ। ਪਰ ਇਨ੍ਹਾਂ ਦੀ ਗਿਣਤੀ ਅਜੇ ਵੀ ਘੱਟ ਹੈ।
ਇਸ ਕੈਂਪ ਨੂੰ ਛੱਡਣ ਵਾਲਿਆਂ ਵਿੱਚ ਕਿਊਬਿਕ ਦੀ 38 ਸਾਲਾ ਮਹਿਲਾ ਤੇ ਉਸ ਦੇ ਛੇ ਬੱਚੇ ਸ਼ਾਮਲ ਨਹੀਂ ਹਨ। ਇਹ ਮਹਿਲਾ ਆਪਣੇ ਬੱਚਿਆਂ ਨਾਲ ਕੈਂਪ ਦੇ ਕਿਸੇ ਦੂਜੇ ਹਿੱਸੇ ਵਿੱਚ ਰਹਿੰਦੀ ਹੈ।

 

RELATED ARTICLES
POPULAR POSTS