ਓਨਟਾਰੀਓ/ਬਿਊਰੋ ਨਿਊਜ਼ : ਇੱਕ ਸੁਰੱਖਿਅਤ ਅਤੇ ਸਸਤੀ ਥਾਂ ਨੂੰ ਘਰ ਕਹਾਉਣ ਦੇ ਹੱਕਦਾਰ ਸਾਰੇ ਕੈਨੇਡੀਅਨਜ਼ ਹਨ। ਇਸ ਕਰਕੇ ਕੈਨੇਡਾ ਦੀ ਸਰਕਾਰ ਮਿਡਲ ਕਲਾਸ ਕੈਨੇਡੀਅਨਜ਼ ਨੂੰ ਆਪਣਾ ਪਹਿਲਾ ਘਰ ਖਰੀਦਣ ਵਿੱਚ ਮਦਦ ਦੇਣ ਲਈ ਇੱਕ ਨਵੀਨਤਮ ਸਾਧਨ ਸ਼ੁਰੂ ਕਰ ਰਹੀ ਹੈ।
ਅੱਜ, ਪਰਿਵਾਰਾਂ, ਬੱਚਿਆਂ, ਅਤੇ ਸਮਾਜਿਕ ਵਿਕਾਸ ਦੇ ਮੰਤਰੀ, ਜੋ ਕੈਨੇਡਾ ਮੋਰਗੇਜ ਅਤੇ ਹਾਊਜ਼ਿੰਗ ਕਾਰਪੋਰੇਸ਼ਨ (CMHC) ਦੇ ਮੁਖੀ ਵੀ ਹਨ, ਮਾਣਯੋਗ ਜੌਨ-ਈਵ ਡੂਕਲੋ, ਨੇ ਫ਼ਰਸਟ-ਟਾਈਮ ਹੋਮ ਬਾਇਰ ਇਨਸੈਨਟਿਵ ਬਾਰੇ ਵੇਰਵੇ ਪੇਸ਼ ਕੀਤੇ, ਅਤੇ ਲਾਂਚ ਡੇਟ ਦਾ ਐਲਾਨ ਕੀਤਾ।
2 ਸਤੰਬਰ 2019 ਤੋਂ ਸ਼ੁਰੂ ਹੋ ਕੇ, ਫ਼ਰਸਟ-ਟਾਈਮ ਹੋਮ ਬਾਇਰ ਇਨਸੈਨਟਿਵ ਰਾਹੀਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮਹੀਨਾਵਾਰ ਮੋਰਗੇਜ ਦੀਆਂ ਕਿਸ਼ਤਾਂ ਘਟਾਈਆਂ ਜਾਣਗੀਆਂ। ਇਸ ਪ੍ਰੋਗਰਾਮ ਲਈ, ਕੈਨੇਡਾ ਦੀ ਸਰਕਾਰ, 3 ਸਾਲਾਂ ਦੇ ਵਿੱਚ (2019 ਤੋਂ ਸ਼ੁਰੂ) $1.25 ਬਿਲੀਅਨ ਡਾਲਰ ਨਿਵਾਸ਼ ਕਰ ਰਹੀ ਹੈ।
ਬਜਟ 2019 ਦੇ ਵਿੱਚ, ਸ਼ੇਅਰਡ ਐਕੁਇਟੀ ਮੋਰਗੇਜ ਪ੍ਰੋਵਾਇਡਰ ਫ਼ੰਡ ਦੀ ਪ੍ਰੀਵਿਊ ਦਿੱਤੀ ਗਈ। ਇਸ ਪੰਜ ਸਾਲਾ, $ 100 ਮਿਲੀਅਨ ਡਾਲਰ ਦੇ ਉਧਾਰ ਫ਼ੰਡ ਰਾਹੀਂ ਸ਼ੇਅਰਡ ਐਕੁਇਟੀ ਮੋਰਗੇਜ ਪ੍ਰੋਵਾਇਡਰ, ਕੈਨੇਡੀਅਨਜ਼ ਨੂੰ ਘਰ ਖਰੀਦਣ ਲਈ ਰਾਹਤ ਦੇਣਗੇ। ਇਸ ਫ਼ੰਡ ਰਾਹੀਂ ਸ਼ੇਅਰਡ ਐਕੁਇਟੀ ਮੋਰਗੇਜ ਦੇ ਪ੍ਰੋਵਾਇਡਰਜ਼ ਨੂੰ ਕੈਨੇਡਾ ਵੱਲ ਖਿੱਚਣਾ ਅਤੇ ਘਰਾਂ ਦੀ ਸਪਲਾਈ ਨੂੰ ਵਧਾਉਣਾ ਹੋਰ ਆਸਾਨ ਹੋ ਜਾਵੇਗਾ। ਇਸ ਫ਼ੰਡ ਨੂੰ 3$83 31 ਜੁਲਾਈ 2019 ਨੂੰ ਲਾਂਚ ਕਰੇਗੀ।
ਫ਼ੈਡਰਲ ਸਰਕਾਰ ਨੇ ਮਿਡਲ ਕਲਾਸ ਕੈਨੇਡੀਅਨਜ਼ ਲਈ ਘਰ ਖਰੀਦਣਾ ਹੋਰ ਆਸਾਨ ਬਣਾਇਆ
RELATED ARTICLES

