Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਤੇ ਪੰਜਾਬ ਵਿਚਾਲੇ ਹੋਣ ਸਿੱਧੀਆਂ ਉਡਾਨਾਂ

ਕੈਨੇਡਾ ਤੇ ਪੰਜਾਬ ਵਿਚਾਲੇ ਹੋਣ ਸਿੱਧੀਆਂ ਉਡਾਨਾਂ

ਕੰਸਰਵੇਟਿਵਐਮਪੀਜ਼ਨੇ ਸਿੱਧੀਆਂ ਉਡਾਨਾਂ ਸ਼ੁਰੂ ਕਰਨਦੀ ਕੀਤੀ ਮੰਗ
ਓਟਵਾ/ਬਿਊਰੋ ਨਿਊਜ਼ : ਮਿਸਨ-ਮਤਸਿਕੀ-ਫਰੇਜਰ ਕੈਨਿਅਨ ਤੋਂ ਐਮਪੀ ਅਤੇ ਸਮਾਲ ਬਿਜਨਸ ਰਿਕਵਰੀ ਐਂਡ ਗ੍ਰੋਥ ਸਬੰਧੀ ਕੰਸਰਵੇਟਿਵ ਸ਼ੈਡੋ ਮੰਤਰੀ ਬ੍ਰੈਡ ਵਿਸ ਵੱਲੋਂ ਆਪਣੇ ਹੋਰਨਾਂ ਕੰਸਰਵੇਟਿਵ ਕੁਲੀਗਜ਼ ਨਾਲ ਰਲ ਕੇ ਏਅਰਲਾਈਨਜ਼ ਤੋਂ ਕੈਨੇਡਾ ਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕੈਨੇਡਾ ਤੇ ਭਾਰਤ ਦੀਆਂ ਸਰਕਾਰਾਂ ਵੱਲੋਂ ਕੈਨੇਡਾ ਇੰਡੀਆ ਏਅਰ ਟਰਾਂਸਪੋਰਟ ਅਗਰੀਮੈਂਟ ਦੇ ਪਸਾਰ ਸਬੰਧੀ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ਤਹਿਤ ਏਅਰਲਾਈਨਜ਼ ਨੂੰ ਨਵੇਂ ਅਧਿਕਾਰ ਦਿੱਤੇ ਗਏ ਹਨ। ਇਨ੍ਹਾਂ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਏਅਰਲਾਈਨਜ਼ ਹਫਤੇ ਦੀਆਂ 35 ਉਡਾਨਾਂ ਦੀ ਪਹਿਲਾਂ ਨਿਰਧਾਰਤ ਹੱਦ ਨੂੰ ਖਤਮ ਕਰਕੇ ਦੋਵਾਂ ਦੇਸ਼ਾਂ ਦਰਮਿਆਨ ਅਣਗਿਣਤ ਉਡਾਨਾਂ ਸ਼ੁਰੂ ਕਰ ਸਕਦੀਆਂ ਹਨ।
ਐਮਪੀ ਵਿਸ ਨੇ ਆਖਿਆ ਕਿ ਕੰਸਰਵੇਟਿਵ ਐਮਪੀ ਹੋਣ ਨਾਤੇ ਇਹ ਉਨ੍ਹਾਂ ਦਾ ਮਿਸ਼ਨ ਹੈ ਕਿ ਲੋਕਾਂ ਨੂੰ ਸਸਕਤ ਕੀਤਾ ਜਾਵੇ ਤੇ ਲਾਲ ਫੀਤਾਸ਼ਾਹੀ ਖਤਮ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਕੈਨੇਡਾ ਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਲਈ ਉਨ੍ਹਾਂ ਵੱਲੋਂ ਪੇਸ ਪਟੀਸ਼ਨ ਉੱਤੇ 14,000 ਕੈਨੇਡੀਅਨਜ਼ ਵੱਲੋਂ ਦਸਤਖਤ ਕੀਤੇ ਜਾਣ ਲਈ ਉਹ ਸਭਨਾਂ ਦੇ ਸ਼ੁਕਰਗੁਜਾਰ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਹੁਣ ਇਹ ਏਅਰਲਾਈਨਜ਼ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੀ ਫੈਸਲਾ ਕਰਦੀਆਂ ਹਨ। ਇਸ ਦੌਰਾਨ ਐਮਪੀ ਵਿਸ ਤੋਂ ਇਲਾਵਾ ਕੰਸਰਵੇਟਿਵ ਡਿਪਟੀ ਲੀਡਰ ਟਿੰਮ ਉੱਪਲ, ਸ਼ੈਡੋ ਮਨਿਸਟਰ ਫੌਰ ਫਾਇਨਾਂਸ ਜਸਰਾਜ ਸਿੰਘ ਹੱਲਣ, ਸ਼ੈਡੋ ਮਨਿਸਟਰ ਫੌਰ ਟਰਾਂਸਪੋਰਟ ਮਾਰਕ ਸਟ੍ਰਾਹਲ ਨੇ ਏਅਰ ਕੈਨੇਡਾ ਤੇ ਏਅਰ ਇੰਡੀਆਂ ਨੂੰ ਮਾਰਕਿਟ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੈਨੇਡਾ ਤੇ ਭਾਰਤ ਦੇ ਨਾਲ ਨਾਲ ਕੈਨੇਡਾ ਤੇ ਪੰਜਾਬ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …