Home / ਜੀ.ਟੀ.ਏ. ਨਿਊਜ਼ / ਕੈਨੇਡਾ ਵਿਚ ਐਕਸਪ੍ਰੈਸ ਐਂਟਰੀ ਦਾ 1 ਹੋਰ ਡਰਾਅ

ਕੈਨੇਡਾ ਵਿਚ ਐਕਸਪ੍ਰੈਸ ਐਂਟਰੀ ਦਾ 1 ਹੋਰ ਡਰਾਅ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਕੈਨੇਡਾ ਸਰਕਾਰ ਵਲੋਂ ਦੇਸ਼ ‘ਚ ਪੁੱਜ ਚੁੱਕੇ ਯੋਗ ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਸਿਲਸਿਲਾ ਅੱਗੇ ਤੋਰਿਆ ਜਾ ਰਿਹਾ ਹੈ, ਜਿਸ ਤਹਿਤ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਪਿਛਲੇ ਦਿਨੀਂ ਐਕਸਪ੍ਰੈੱਸ ਐਂਟਰੀ ਦੇ ਕੈਨੇਡੀਅਨ ਐਕਸਪੀਰਐਂਸ ਕਲਾਸ (ਸੀ.ਈ.ਸੀ.) ਪੂਲ ‘ਚੋਂ ਇਕ ਹੋਰ ਵੱਡਾ ਡਰਾਅ ਕੱਢਿਆ ਗਿਆ। ਉਸ ਡਰਾਅ ਨਾਲ 5956 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ (ਪੀ.ਆਰ) ਅਪਲਾਈ ਕਰਨ ਦਾ ਮੌਕਾ ਮਿਲਿਆ ਹੈ। ਇਸ ਡਰਾਅ ਦਾ ਕੰਪਰੀਹੈਂਸਿਵ ਰੈਂਕਿੰਗ ਸਕੋਰ 380 ਰਿਹਾ ਜੋ ਕਿ ਇਸ ਸਾਲ ਦਾ ਹੁਣ ਤੱਕ ਦਾ ਦੂਸਰਾ ਸਭ ਤੋਂ ਘੱਟ ਸਕੋਰ ਹੈ। ਸੀ.ਈ.ਸੀ. ‘ਚ ਉਨ੍ਹਾਂ ਵਿਦੇਸ਼ੀ ਉਮੀਦਵਾਰਾਂ ਦਾ ਪੀ.ਆਰ. ਵਾਸਤੇ ਰਾਹ ਖੁੱਲ੍ਹਣਾ ਸ਼ੁਰੂ ਹੁੰਦਾ ਹੈ, ਜਿਨ੍ਹਾਂ ਕੋਲ ਕੈਨੇਡਾ ਅੰਦਰ ਕਿਸੇ ਕਿੱਤੇ ‘ਚ ਘੱਟ ਤੋਂ ਘੱਟ ਇਕ ਸਾਲ ਨੌਕਰੀ ਕਰਨ ਦਾ ਤਜਰਬਾ ਹੋਵੇ ਅਤੇ ਕੈਨੇਡਾ ਦੀ ਸਰਕਾਰੀ ਭਾਸ਼ਾ (ਅੰਗਰੇਜ਼ੀ) ਉੱਪਰ ਚੰਗੀ ਪਕੜ ਹੋਵੇ। ਜੇਕਰ ਕੈਨੇਡਾ ‘ਚ ਰਹਿ ਕੇ ਮਿਹਨਤ ਨਾਲ ਪੜ੍ਹਾਈ ਵੀ ਕੀਤੀ ਹੋਵੇ ਤਾਂ ਪੱਕੇ ਹੋਣਾ ਹੋਰ ਵੀ ਸੌਖਾ ਹੋ ਜਾਂਦਾ ਹੈ ਅਤੇ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ (ਐਲ.ਐਮ.ਆਈ.ਏ) ਦੀਆਂ ਹੇਰਾਫੇਰੀਆਂ ਦੇ ਰਾਹ ਪੈ ਕੇ ਫ਼ਜ਼ੂਲ ‘ਚ ਪ੍ਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। 2021 ਦੇ ਹੁਣ ਤੱਕ ਬੀਤੇ ਦਿਨਾਂ ਦੌਰਾਨ ਕੈਨੇਡਾ ਸਰਕਾਰ ਵਲੋਂ ਬਿਨਾਂ ਐਲ.ਐਮ.ਆਈ.ਏ. ਤੋਂ 165000 ਦੇ ਕਰੀਬ ਵਿਦੇਸ਼ੀਆਂ ਨੂੰ ਪੱਕੇ ਕਰਨ ਦੇ ਐਲਾਨ ਕੀਤੇ ਜਾ ਚੁੱਕੇ ਹਨ ਅਤੇ ਅਜੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿਣਾ ਹੈ ਕਿਉਂਕਿ ਇਸ ਸਾਲ ਸਰਕਾਰ ਨੇ 401000 ਪੱਕੇ ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਿਆ ਹੋਇਆ ਹੈ ਅਤੇ ਵਾਇਰਸ ਕਰਕੇ ਵਿਦੇਸ਼ਾਂ ਤੋਂ ਸਫ਼ਰ ਕਰਨ ‘ਚ ਰੁਕਾਵਟਾਂ ਹੋਣ ਕਾਰਨ ਕੈਨੇਡਾ ਰਹਿ ਰਹੇ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਵਿਸ਼ੇਸ਼ ਤੌਰ ‘ਤੇ ਪੱਕੇ ਹੋਣ ਦੇ ਮੌਕੇ ਦਿੱਤੇ ਜਾ ਰਹੇ ਹਨ।

 

Check Also

ਹੋਟਲ ਕੁਆਰਨਟਾਈਨ ਸਟੇਅ ਹੁਣ ਹੋਵੇਗੀ ਖਤਮ

ਸਿਹਤ ਮੰਤਰੀ ਪੈਟੀ ਹਾਜਦੂ ਨੇ ਕਿਹਾ ਕਿ ਵੈਕਸੀਨੇਟ ਹੋ ਚੁੱਕੇ ਵਿਅਕਤੀਆਂ ਨੂੰ ਇਕਾਂਤਵਾਸ ‘ਚ ਰਹਿਣ …