22.9 C
Toronto
Thursday, September 17, 2026
spot_img
Homeਜੀ.ਟੀ.ਏ. ਨਿਊਜ਼ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦੀ ਸਲਾਨਾ ਸਮਾਗਮ ਆਯੋਜਿਤ

ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦੀ ਸਲਾਨਾ ਸਮਾਗਮ ਆਯੋਜਿਤ

ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦੀ ਸਲਾਨਾ ਸਮਾਗਮ ਆਯੋਜਿਤਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਤੇ ਮੀਨਾਕਸ਼ੀ ਸੈਣੀ ਨੇ ਉਚੇਚੇ ਤੌਰ ‘ਤੇ ਸਮਾਗਮ ‘ਚ ਕੀਤੀ ਸ਼ਿਰਕਤ
ਟੋਰਾਂਟੋ : ‘ਪਰਵਾਸੀ’ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਸੈਣੀ ਨੇ ਪਿਛਲੇ ਹਫਤੇ ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਲੋਕਾਂ ਦਾ ਧੰਨਵਾਦ ਕਰਨ ਲਈ ਆਯੋਜਿਤ ਸਾਲਾਨਾ ਸਮਾਗਮ ਵਿੱਚ ਹਿੱਸਾ ਲਿਆ।
ਉਕਤ ਤਸਵੀਰ ਵਿਚ ਰਜਿੰਦਰ ਸੈਣੀ ਅਤੇ ਮੀਨਾਕਸ਼ੀ ਸੈਣੀ ਨਾਲ ਫਰੈਂਕੋ ਇੰਗ, ਕਮਿਊਨਿਟੀ ਅੰਗੇਜਮੈਂਟ, ਮਾਈਕਲ ਬਰਨਸ, ਪ੍ਰੈਜ਼ੀਡੈਂਟ ਅਤੇ ਸੀਈਓ ਵੀ ਨਜ਼ਰ ਆ ਰਹੇ ਹਨ। ਇਕ ਸਟੱਡੀ ਮੁਤਾਬਕ ਕੈਨੇਡਾ ‘ਚ ਹਰ ਦੋ ਵਿਅਕਤੀਆਂ ਵਿਚੋਂ ਇਕ ਨੂੰ ਆਪਣੇ ਜੀਵਨ ਕਾਲ ਵਿੱਚ ਕੈਂਸਰ ਦਾ ਸਾਹਮਣਾ ਕਰਨਾ ਪਵੇਗਾ। ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਸੈਂਟਰ ਦੁਨੀਆ ਦੇ 5 ਸਭ ਤੋਂ ਵਧੀਆ ਖੋਜ ਕੇਂਦਰਾਂ ‘ਚੋਂ ਇਕ ਹੈ, ਜੋ ਕੈਂਸਰ ਦੀ ਰੋਕਥਾਮ ਅਤੇ ਇਲਾਜ ਲਈ ਨਵੇਂ-ਨਵੇਂ ਤਰੀਕੇ ਲੱਭਣ ਲਈ ਉੱਚ-ਪੱਧਰ ਦਾ ਕੰਮ ਕਰ ਰਿਹਾ ਹੈ। ਇਸ ਦਾ ਉਦੇਸ਼ ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਲਿਆਉਣਾ ਅਤੇ ਇਸ ਮਦਦ ਲਈ ਫੰਡ ਇਕੱਠੇ ਕਰਨਾ ਹੈ ਤਾਂ ਕਿ ਸਾਰੀ ਦੁਨੀਆ ਦੇ ਲੋਕਾਂ ਨੂੰ ਇਸਦਾ ਫਾਇਦਾ ਹੋ ਸਕੇ।

RELATED ARTICLES
POPULAR POSTS