Breaking News
Home / ਜੀ.ਟੀ.ਏ. ਨਿਊਜ਼ / ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈਲੋੜੀਂਦੇ ਫ਼ਾਰਮ 28 ਜਨਵਰੀ ਨੂੰ ਉਪਲੱਭਧ ਹੋਣਗੇ : ਸੋਨੀਆ ਸਿੱਧੂ

ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈਲੋੜੀਂਦੇ ਫ਼ਾਰਮ 28 ਜਨਵਰੀ ਨੂੰ ਉਪਲੱਭਧ ਹੋਣਗੇ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨਸਾਊਥਦੀਪਾਰਲੀਮੈਂਟਮੈਂਬਰਸੋਨੀਆ ਸਿੱਧੂ ਵੱਲੋਂ ਇਮੀਗ੍ਰੇਸ਼ਨ, ਰਿਫ਼ੂਊਜੀ ਤੇ ਸਿਟੀਜ਼ਨ ਮੰਤਰੀ ਮਾਣਯੋਗ ਅਹਿਮਦਹਸਨ ਦੇ ਉਸ ਐਲਾਨਦੀਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਪੀ.ਜੀ.ਪੀ. ਪ੍ਰੋਗਰਾਮਅਧੀਨਮਾਪਿਆਂ ਤੇ ਪੜ-ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈਲੋੜੀਂਦੇ ਫ਼ਾਰਮ 28 ਜਨਵਰੀ 2019 ਦੀ ਦੁਪਹਿਰ ਨੂੰ ਉਪਲੱਭਧ ਹੋਣਗੇ। ਇਸ ਨਵੇਂ 2019 ਪੀ.ਜੀ.ਪੀ.ਪ੍ਰੋਗਰਾਮਵਿਚਮਾਪਿਆਂ ਤੇ ਪੜ-ਮਾਪਿਆਂ ਨੂੰ ਕੈਨੇਡਾ ਬੁਲਾਉਣ ਲਈਨਵਾਂ ਅਤੇ ਸੁਧਰਿਆ ਹੋਇਆ ਢੰਗ ਸ਼ਾਮਲਕੀਤਾ ਗਿਆ ਹੈ ਜਿਸ ਵਿਚਲੋਕਾਂ ਵੱਲੋਂ ਪਿਛਲੇ ਤਰੀਕੇ ਵਿਚਦਰਸਾਈਆਂ ਗਈਆਂ ਤਰੁੱਟੀਆਂ ਨੂੰ ਦੂਰਕਰਦਿਆਂ ਹੋਇਆਂ ਸਾਲ 2019 ਵਿਚ’ਪਹਿਲਾਂ ਆਓ, ਪਹਿਲਾਂ ਪਾਓ’ਆਧਾਰਦੀ ਪਹੁੰਚ ਨੂੰ ਸਾਹਮਣੇ ਰੱਖਿਆ ਗਿਆ ਹੈ। ਇਹ ਨਵੀਂ ਪਹੁੰਚ ਸਾਰੇ ਚਾਹਵਾਨਾਂ ਲਈ ਸਹੀ ਅਤੇ ਫ਼ਾਇਦੇਮੰਦ ਹੋਵੇਗੀ ਅਤੇ ਇਸ ਸਬੰਧੀ ਕੰਪਿਊਟਰ ਰਾਹੀਂ ਆਨ-ਲਾਈਨਅਰਜ਼ੀਆਂ ਦੇਣਵਾਲਾਆਸਾਨਤਰੀਕਾ ਹੀ ਬਹਾਲ ਰੱਖਿਆ ਗਿਆ ਹੈ।
ਕੈਨੇਡਾਦਾਇਮੀਗ੍ਰੇਸ਼ਨ, ਰਿਫ਼ੂਊਜੀ ਤੇ ਸਿਟੀਜ਼ਨ ਮੰਤਰਾਲਾ (ਆਈ.ਆਰ.ਸੀ.ਸੀ.)ਚਾਹਵਾਨਾਂ ਵੱਲੋਂ ਸੀਮਤਸਮੇਂ ਲਈ ‘ਇੰਟਰੈੱਸਟ ਟੂਸਪਾਂਸਰ’ਮਨਜ਼ੂਰਕਰੇਗਾ ਅਤੇ ਫਿਰਬਾਅਦਵਿਚਉਨ੍ਹਾਂ ਕੋਲੋਂ ਓਨਾਚਿਰ ਸੰਪੂਰਨ ਅਰਜ਼ੀਆਂ ਪ੍ਰਾਪਤਕਰੇਗਾ ਜਦੋਂ ਤੱਕ ਸਾਲ 2019 ਲਈ 20,000 ਅਰਜ਼ੀਆਂ ਨਹੀਂ ਮਿਲਜਾਂਦੀਆਂ।ਚਾਹਵਾਨਾਂ ਨੂੰ 2019 ਦੇ ਇਸ ਨਵੇਂ ਪ੍ਰੋਗਰਾਮ ਸਬੰਧੀ ਜਾਣਕਾਰੀਪ੍ਰਾਪਤਕਰਨਲਈਮਸ਼ਵਰਾ ਦਿੱਤਾ ਜਾਂਦਾ ਹੈ ਜਿਸ ਵਿਚਉਨ੍ਹਾਂ ਲਈ ਇੰਟਰੈਸਟ ਟੂਸਪਾਂਸਰਫ਼ਾਰਮਲਈਕੈਨੇਡਾਵਿਚ ਸਟੇਟੱਸ ਦੀਕਾਪੀ ਅੱਪਲੋਡ ਕਰਨਾਸ਼ਾਮਲ ਹੈ। ‘ਇੰਟਰੈੱਸਟ ਟੂਸਪਾਂਸਰਫ਼ਾਰਮ’ਵਿਚਵੀਪਿਛਲੇ ਸਾਲਨਾਲੋਂ ਕਈ ਵਧੇਰੇ ਨਵੇਂ ਫ਼ੀਚਰਸ਼ਾਮਲਕੀਤੇ ਗਏ ਹਨਜਿਨ੍ਹਾਂ ਨਾਲਆਈ.ਆਰ.ਸੀ.ਸੀ. ਨੂੰ ਅਰਜ਼ੀਆਂ ਦੇ ਦੁਹਰਾਅ ਅਤੇ ਫ਼ਰਾਡ ਚੈੱਕ ਕਰਨਵਿਚਸਹੂਲਤਹੋਵੇਗੀ। ਇਹ ‘ਇੰਟਰੈੱਸਟ ਟੂਸਪਾਂਸਰਫ਼ਾਰਮ’ਜਦੋਂ ਵੀਆਨ-ਲਾਈਨ ਉਪਲੱਭਧ ਹੋਣ, ਚਾਹਵਾਨਾਂ ਨੂੰ ਘੱਟੋ ਘੱਟ ਸ਼ਰਤਾਂ ਪੂਰਿਆਂ ਕਰਦਿਆਂ ਹੋਇਆਂ ਇਹ ਜਿੰਨੀ ਜਲਦੀ ਹੋ ਸਕੇ, ਆਨ-ਲਾਈਨਸਬਮਿਟਕਰਵਾਉਣੇ ਚਾਹੀਦੇ ਹਨ।
ਇਸ ਸਬੰਧੀ ਆਪਣਾਪ੍ਰਤੀਕਰਮਦਰਸਾਉਂਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਪਰਿਵਾਰਾਂ ਨੂੰ ਮੁੜ ਜੋੜਨਾਕੈਨੇਡਾਸਰਕਾਰਦੀਪ੍ਰਾਥਮਿਕਤਾਰਹੀ ਹੈ। ਇਸ ਨਾਲਦੇਸ਼ਦਾਅਰਥਚਾਰਾ ਪ੍ਰਫੁੱਲਤ ਹੁੰਦਾ ਹੈ ਅਤੇ ਕਮਿਊਨਿਟੀਆਂ ਨੂੰ ਤਾਕਤਮਿਲਦੀ ਹੈ। ਮਾਪੇ ਅਤੇ ਪੜ-ਮਾਪੇ ਬੱਚਿਆਂ ਦਾਖ਼ਿਆਲ ਰੱਖਦੇ ਹਨਅਤੇ ਇਸ ਨਾਲਉਨ੍ਹਾਂ ਦੇ ਮਾਪਿਆਂ ਦੇ ਕੰਮ ਕਰਨ ਤੇ ਪੜ੍ਹਾਈਵਿਚ ਅੱਗੇ ਵੱਧਣ ਦੀ ਯੋਗਤਾਅਤੇ ਕਮਿਊਨਿਟੀਆਂ ਦੇ ਵਿਕਾਸਵਿਚ ਯੋਗਦਾਨਵਿਚਵਾਧਾ ਹੁੰਦਾ ਹੈ। ਕੈਨੇਡਾ ਦੇ ਨਾਗਰਿਕਾਂ ਤੇ ਪੱਕੇ ਵਸਨੀਕਾਂ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਪੜ-ਮਾਪਿਆਂ ਨਾਲਜੋੜਨਾਨਾਕੇਵਲਉਨ੍ਹਾਂ ਪਰਿਵਾਰਾਂ ਨੂੰ ਹੀ ਫ਼ਾਇਦਾ ਪਹੁੰਚਾਉਂਦਾ ਹੈ, ਸਗੋਂ ਇਹ ਸਾਰੇ ਦੇਸ਼ਲਈਵੀਲਾਭਦਾਇਕਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …