Breaking News
Home / ਜੀ.ਟੀ.ਏ. ਨਿਊਜ਼ / ਗੈਪ ਟੋਰਾਂਟੋ, ਪੀਲ ਤੇ ਮੈਨੀਟੋਬਾ ‘ਚ ਆਪਣੇ ਸਟੋਰ ਕਰ ਰਹੀ ਹੈ ਬੰਦ

ਗੈਪ ਟੋਰਾਂਟੋ, ਪੀਲ ਤੇ ਮੈਨੀਟੋਬਾ ‘ਚ ਆਪਣੇ ਸਟੋਰ ਕਰ ਰਹੀ ਹੈ ਬੰਦ

ਟੋਰਾਂਟੋ : ਗੈਪ ਇਨਕਾਰਪੋਰੇਸ਼ਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਟੋਰਾਂਟੋ ਤੇ ਪੀਲ ਸਥਿਤ ਆਪਣੇ ਸਟੋਰਜ਼ ਦੇ ਨਾਲ ਨਾਲ ਆਪਣੀਆਂ ਸਹਾਇਕ ਓਲਡ ਨੇਵੀ ਤੇ ਬਨਾਨਾ ਰਿਪਬਲਿਕ ਲੋਕੇਸ਼ਨਜ਼ ਵੀ ਬੰਦ ਕਰਨ ਜਾ ਰਹੀ ਹੈ। ਪ੍ਰੋਵਿੰਸ਼ੀਅਲ ਲਾਕਡਾਊਨ ਦੇ ਬਾਵਜੂਦ ਇਹ ਸਟੋਰ ਬੁੱਧਵਾਰ ਨੂੰ ਕੰਮਕਾਜ ਲਈ ਖੁੱਲ੍ਹੇ ਸਨ ਪਰ ਕੰਪਨੀ ਨੇ ਦੱਸਿਆ ਕਿ ਹੁਣ ਇਨ੍ਹਾਂ ਥਾਂਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਗੈਪ ਦੇ ਇੱਕ ਬੁਲਾਰੇ ਨੇ ਈ ਮੇਲ ਰਾਹੀਂ ਦੱਸਿਆ ਕਿ ਸਾਡੇ ਸਟੋਰਜ਼ ਉੱਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ ਐਚ ਓ), ਪਬਲਿਕ ਹੈਲਥ ਏਜੰਸੀ ਆਫ ਕੈਨੇਡਾ, ਅਮਰੀਕਾ ਵਿੱਚ ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ (ਸੀ ਡੀ ਸੀ) ਅਤੇ ਰੀਟੇਲ ਕਾਉਂਸਲ ਆਫ ਕੈਨੇਡਾ (ਆਰ ਸੀ ਸੀ ) ਦੀਆਂ ਕੋਵਿਡ-19 ਸਿਫਾਰਸ਼ਾਂ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਹੈਲਥ ਤੇ ਸੇਫਟੀ ਮਾਪਦੰਡ ਲਾਗੂ ਕੀਤੇ ਗਏ ਹਨ। ਇਸ ਤੋਂ ਇਲਾਵਾ ਅਸੀਂ ਹਾਲਾਤ ਉੱਤੇ ਬਾਰੀਕੀ ਨਾਲ ਨਜ਼ਰ ਰੱਖਦੇ ਹੋਏ ਆਪਣੇ ਕੰਮ ਵਾਲੇ ਘੰਟਿਆਂ ਨੂੰ ਵੀ ਉਸ ਲਿਹਾਜ਼ ਨਾਲ ਐਡਜਸਟ ਕਰ ਰਹੇ ਹਾਂ। ਪਰ ਇਸ ਸਮੇਂ ਅਸੀਂ ਟੋਰਾਂਟੋ, ਪੀਲ ਤੇ ਮੈਨੀਟੋਬਾ ਸਥਿਤ ਆਪਣੇ ਸਟੋਰਜ਼ ਨੂੰ ਆਰਜ਼ੀ ਤੌਰ ਉੱਤੇ ਬੰਦ ਕਰਨ ਜਾ ਰਹੇ ਹਾਂ। ਅਸੀਂ ਢੁਕਵੇਂ ਸਮੇਂ ਉੱਤੇ ਜਿੰਨਾ ਸੰਭਵ ਹੋ ਸਕੇਗਾ ਆਪਣੇ ਸਟੋਰਜ਼ ਖੋਲ੍ਹਾਂਗੇ ਤੇ ਆਪਣੇ ਕਸਟਮਰਜ਼ ਦਾ ਮੁੜ ਸਵਾਗਤ ਕਰਾਂਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …