ਬਰੈਂਪਟਨ/ ਬਿਊਰੋ ਨਿਊਜ਼
ਇਕ ਘਰ ‘ਚ ਇਕ ਬੱਚੇ ਦੀ ਲਾਸ਼ ਮਿਲਣ ‘ਤੇ ਪੁਲਿਸ ਨੇ 15 ਸਾਲਾ ਕੁੜੀ ‘ਤੇ ਮਾਮਲਾ ਦਰਜ ਕੀਤਾ ਹੈ। ਪੀਲ ਰੀਜ਼ਨਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੜੀ ਨੇ ਬੀਤੇ ਮੰਗਲਵਾਰ ਨੂੰ ਹੀ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਨੂੰ ਪੁਲਿਸ ਨੇ ਹੁਣ ਹਸਪਤਾਲ ‘ਚ ਭਰਤੀ ਕਰਵਾਇਆ ਹੈ।
ਪੁਲਿਸ ਨੇ ਇਕ ਬੱਚੇ ਦੀ ਲਾਸ਼ ਨੂੰ ਲੁਕਾਉਣ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਬੁਲਾਰੇ ਕਾਂਸਟੇਬਲ ਬੈਨਕ੍ਰਾ ਟਰਾਈਟ ਨੇ ਦੱਸਿਆ ਕਿ ਉਸ ਨੇ ਬੱਚੇ ਦੇ ਜਨਮ ਬਾਰੇ ਕਿਸੇ ਨੂੰ ਕੋਈ ਸੂਚਨਾ ਨਹੀਂ ਦਿੱਤੀ। ਬੱਚੇ ਦੀ ਲਾਸ਼ ਨੂੰ ਜਿਸ ਤਰ੍ਹਾਂ ਲੁਕਾਇਆ ਗਿਆ ਅਤੇ ਉਸ ਲਾਲ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੁੰਦੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਹੋਮੀਸਾਈਡ ਬਿਊਰੋ ਮਾਮਲੇ ਦੀ ਜਾਂਚ ਕਰ ਰਿਹਾ ਹੈ ਪਰ ਅਜੇ ਬੱਚੇ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਦਾ ਪੁਲਿਸ ਯਤਨ ਕਰ ਰਹੀ ਹੈ।
ਪੁਲਿਸ ਨੇ ਕੁੜੀ ਦੇ ਨਾਬਾਲਗ ਹੋਣ ਕਾਰਨ ਉਸ ਦੀ ਪਛਾਣ ਨੂੰ ਜਾਰੀ ਨਹੀਂ ਕੀਤਾ। ਉਸ ਨੂੰ ਜ਼ਮਾਨਤ ਲਈ ਸ਼ਨਿੱਚਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ઠ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …