ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰੀ ਫਿਰ 4.5 ਫੀ ਸਦੀ ਉੱਤੇ ਆਪਣੀਆਂ ਵਿਆਜ ਦਰਾਂ ਸਥਿਰ ਰੱਖੀਆਂ ਜਾ ਰਹੀਆਂ ਹਨ। ਪਰ ਨੇੜ ਭਵਿੱਖ ਵਿੱਚ ਇਨ੍ਹਾਂ ਦਰਾਂ ਵਿੱਚ ਵਾਧਾ ਹੋਣ ਤੋਂ ਬੈਂਕ ਵੱਲੋਂ ਇਨਕਾਰ ਨਹੀਂ ਕੀਤਾ ਗਿਆ ਹੈ।
ਬੁੱਧਵਾਰ ਨੂੰ ਸੈਂਟਰਲ ਬੈਂਕ ਨੇ ਆਖਿਆ ਕਿ ਤਾਜਾ ਆਰਥਿਕ ਡਾਟਾ ਤੋਂ ਇਹੋ ਸਾਹਮਣੇ ਆਇਆ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਮਹਿੰਗਾਈ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ। ਪਰ ਬੈਂਕ ਨੇ ਆਖਿਆ ਕਿ ਮਹਿੰਗਾਈ ਦਰ ਨੂੰ ਮੁੜ ਦੋ ਫੀ ਸਦੀ ਉੱਤੇ ਲੈ ਕੇ ਆਉਣਾ ਹੋਰ ਵੀ ਔਖਾ ਕੰਮ ਹੋਵੇਗਾ।ਸੈਂਟਰਲ ਬੈਂਕ ਨੇ ਆਖਿਆ ਕਿ ਉਸ ਦੀ ਗਵਰਨਿੰਗ ਕਾਊਂਸਲ ਇਹ ਪਤਾ ਲਾਉਣਾ ਜਾਰੀ ਰੱਖੇਗੀ ਕਿ ਕੀ ਵਿਆਜ ਦਰਾਂ ਐਨੀਆਂ ਵੱਧ ਹਨ ਕਿ ਮਹਿੰਗਾਈ ਨੂੰ ਮੁੜ ਟੀਚੇ ਉੱਤੇ ਲਿਆਂਦਾ ਜਾ ਸਕੇ।
ਅਰਥਸਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਆਫ ਕੈਨੇਡਾ ਆਪਣੀਆਂ ਇਹੋ ਵਿਆਜ ਦਰਾਂ ਬਰਕਰਾਰ ਰੱਖੇਗਾ ਕਿਉਂਕਿ ਮਹਿੰਗਾਈ ਅਰਥਭਰਪੂਰ ਢੰਗ ਨਾਲ ਘੱਟ ਰਹੀ ਹੈ। ਫਰਵਰੀ ਵਿੱਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 5.2 ਫੀ ਸਦੀ ਉੱਤੇ ਆ ਗਈ ਤੇ ਪਹਿਲਾਂ ਕੀਤੀ ਗਈ ਪੇਸੀਨਿਗੋਈ ਨਾਲੋਂ ਇਹ ਹੇਠਲੇ ਪੱਧਰ ਉੱਤੇ ਹੈ ਤੇ ਅਜਿਹਾ ਲਗਾਤਾਰ ਦੂਜੇ ਮਹੀਨੇ ਹੋ ਰਿਹਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …